ਯਾਤਰੀ ਵਾਹਨਾਂ ਦੇ ਹਿੱਸੇ ''ਚ ਸਾਲ 2023-24 ''ਚ ਰਿਕਾਰਡ 18-20 ਫ਼ੀਸਦੀ ਵਾਧੇ ਦੀ ਉਮੀਦ
Tuesday, Jan 23, 2024 - 04:52 PM (IST)
ਮੁੰਬਈ (ਭਾਸ਼ਾ) - ਮੌਜੂਦਾ ਵਿੱਤੀ ਸਾਲ 2023-24 ਵਿੱਚ ਯਾਤਰੀ ਵਾਹਨ (ਪੀਵੀ) ਹਿੱਸੇ ਵਿੱਚ 18 ਤੋਂ 20 ਫ਼ੀਸਦੀ ਵਾਧਾ ਹੋਣ ਦਾ ਅਨੁਮਾਨ ਹੈ। 'ਕੇਅਰਏਜ' ਨੇ ਮੰਗਲਵਾਰ ਨੂੰ ਆਪਣੀ ਇਕ ਰਿਪੋਰਟ 'ਚ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਕ੍ਰੈਡਿਟ ਰੇਟਿੰਗ ਏਜੰਸੀ ਦੇ ਮੁਤਾਬਕ ਮਜ਼ਬੂਤ ਆਰਡਰ ਬੁੱਕ ਅਤੇ ਸਪਲਾਈ ਚੇਨ 'ਚ ਸੁਧਾਰ ਵਰਗੇ ਕਾਰਕਾਂ ਦੇ ਆਧਾਰ 'ਤੇ ਅਗਲੇ ਵਿੱਤੀ ਸਾਲ 'ਚ ਵਾਧਾ ਜਾਰੀ ਰਹਿਣ ਦੀ ਸੰਭਾਵਨਾ ਹੈ।
CareEdge ਦੇ ਅਨੁਸਾਰ ਪ੍ਰੀਮੀਅਮ ਹਿੱਸੇ ਦੀ ਮੰਗ ਚੰਗੀ ਰਹਿਣ ਦੀ ਉਮੀਦ ਹੈ, ਜਦੋਂ ਕਿ ਉੱਚ ਵਿਆਜ ਦਰਾਂ ਅਤੇ ਮਹਿੰਗਾਈ ਕਾਰਨ ਕਿਫਾਇਤੀ ਕਾਰਾਂ ਦੀ ਮੰਗ ਘੱਟ ਸਕਦੀ ਹੈ। ਇਲੈਕਟ੍ਰਿਕ ਫੋਰ-ਵ੍ਹੀਲਰ (E4W) ਸੈਗਮੈਂਟ ਨੇ ਪਿਛਲੇ ਕੁਝ ਸਾਲਾਂ ਵਿੱਚ ਵਿਕਰੀ ਵਿੱਚ ਮਹੱਤਵਪੂਰਨ ਵਾਧਾ ਦੇਖਿਆ ਹੈ। ਇਹ ਕੁੱਲ ਈਵੀ ਮਾਰਕੀਟ ਵਿਕਰੀ ਵਿੱਚ ਲਗਭਗ ਛੇ ਫ਼ੀਸਦੀ ਯੋਗਦਾਨ ਪਾਉਂਦਾ ਹੈ।
ਕੇਅਰ ਏਜ ਰਿਸਰਚ ਦੇ ਨਿਰਦੇਸ਼ਕ ਤਨਵੀ ਸ਼ਾਹ ਨੇ ਕਿਹਾ, “ਵਿੱਤੀ ਸਾਲ 2023-24 ਵਿੱਚ ਪੈਸੇਂਜਰ ਵਹੀਕਲ (ਪੀਵੀ) ਉਦਯੋਗ ਵਿਚ ਲਗਭਗ 18-20 ਫ਼ੀਸਦੀ ਦਾ ਵਾਧਾ ਦਰਜ ਕਰਨ ਦੀ ਸੰਭਾਵਨਾ ਹੈ। ਵਾਹਨਾਂ ਦੀਆਂ ਕੀਮਤਾਂ 'ਚ ਵਾਧੇ ਦੇ ਵਿਚਕਾਰ ਦਬੀ ਮੰਗ ਦਾ ਖ਼ਤਮ ਹੋਣਾ ਇਸ ਦਾ ਕਾਰਨ ਹੈ।'' ਵਿੱਤੀ ਸਾਲ 2022-24 'ਚ ਯਾਤਰੀ ਵਾਹਨ (ਪੀਵੀ) ਉਦਯੋਗ ਨੇ 27 ਫ਼ੀਸਦੀ ਦੇ ਸਾਲਾਨਾ ਵਾਧੇ ਨਾਲ ਸਭ ਤੋਂ ਵੱਧ ਘਰੇਲੂ ਵਿਕਰੀ ਦਰਜ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਮਜ਼ਬੂਤ ਆਰਡਰ ਬੁੱਕ, ਸਪਲਾਈ ਚੇਨ ਵਿੱਚ ਸੁਧਾਰ, ਨਵੇਂ ਮਾਡਲਾਂ ਦੀ ਸ਼ੁਰੂਆਤ ਅਤੇ ਯੂਟੀਲਿਟੀ ਵ੍ਹੀਕਲ (ਯੂਵੀ) ਖੰਡ ਵਿੱਚ ਵਧਦੀ ਮੰਗ ਕਾਰਨ ਵਿੱਤੀ ਸਾਲ 2024-25 ਵਿੱਚ 18-20 ਫ਼ੀਸਦੀ ਦੀ ਇਹ ਵਾਧਾ ਜਾਰੀ ਰਹਿਣ ਦੀ ਸੰਭਾਵਨਾ ਹੈ।