ਚੈੱਕ ਬਾਊਂਸ ਨੂੰ ਰੋਕਣ ਲਈ ਆ ਸਕਦਾ ਹੈ ਨਵਾਂ ਨਿਯਮ, ਦੂਜੇ ਅਕਾਊਂਟ ’ਚੋਂ ਕੱਟੇ ਜਾਣਗੇ ਪੈਸੇ

Monday, Oct 10, 2022 - 12:47 PM (IST)

ਨਵੀਂ ਦਿੱਲੀ (ਭਾਸ਼ਾ) - ਜੇਕਰ ਤੁਸੀਂ ਆਪਣੇ ਬੈਂਕ ਚੈੱਕ ਦਾ ਇਸਤੇਮਾਲ ਕਰਦੇ ਹੋ ਤਾਂ ਇਹ ਖਬਰ ਤੁਹਾਨੂੰ ਜ਼ਰੂਰ ਪੜ੍ਹਣੀ ਚਾਹੀਦੀ ਹੈ।

ਚੈੱਕ ਬਾਊਂਸ ਦੇ ਮਾਮਲਿਆਂ ਨਾਲ ਪ੍ਰਭਾਵੀ ਤਰੀਕੇ ਨਾਲ ਨਜਿੱਠਣ ਲਈ ਵਿੱਤ ਮੰਤਰਾਲਾ ਚੈੱਕ ਜਾਰੀ ਕਰਨ ਵਾਲੇ ਦੇ ਦੂਜੇ ਅਕਾਊਂਟ ’ਚੋਂ ਪੈਸਾ ਕੱਟਣ ਅਤੇ ਅਜਿਹੇ ਮਾਮਲਿਆਂ ’ਚ ਨਵੇਂ ਅਕਾਊਂਟ ਖੋਲ੍ਹਣ ’ਤੇ ਰੋਕ ਲਾਉਣ ਵਰਗੇ ਕਈ ਕਦਮਾਂ ’ਤੇ ਵਿਚਾਰ ਕਰ ਰਿਹਾ ਹੈ।

ਚੈੱਕ ਬਾਊਂਸ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਮੰਤਰਾਲਾ ਨੇ ਹਾਲ ਹੀ ’ਚ ਇਕ ਉੱਚ ਪੱਧਰੀ ਬੈਠਕ ਬੁਲਾਈ ਸੀ, ਜਿਸ ਵਿਚ ਇਸ ਤਰ੍ਹਾਂ ਦੇ ਕਈ ਸੁਝਾਅ ਪ੍ਰਾਪਤ ਹੋਏ ਹਨ।

ਇਹ ਵੀ ਪੜ੍ਹੋ : ਮਹਿੰਗੀਆਂ ਸਬਜ਼ੀਆਂ ਨੇ ਵਿਗਾੜਿਆ ਰਸੋਈ ਦਾ ਬਜਟ, ਟਮਾਟਰ 50 ਰੁਪਏ ਤੋਂ ਪਾਰ, ਬੈਂਗਣ ਵੀ ਹੋਇਆ 80 ਰੁਪਏ

ਕਿਹੜੇ ਨਿਯਮਾਂ ’ਤੇ ਹੋ ਰਿਹਾ ਵਿਚਾਰ

ਦਰਅਸਲ, ਅਜਿਹੇ ਮਾਮਲਿਆਂ ਨਾਲ ਕਾਨੂੰਨੀ ਪ੍ਰਣਾਲੀ ’ਤੇ ਭਾਰ ਪੈਂਦਾ ਹੈ, ਇਸ ਲਈ ਕੁਝ ਅਜਿਹੇ ਸੁਝਾਅ ਦਿੱਤੇ ਗਏ ਹਨ, ਜਿਨ੍ਹਾਂ ਵਿਚ ਕੁਝ ਕਦਮ ਕਾਨੂੰਨੀ ਪ੍ਰਕਿਰਿਆ ਤੋਂ ਪਹਿਲਾਂ ਉਠਾਉਣੇ ਹੋਣਗੇ। ਉਦਾਹਰਣ ਦੇ ਤੌਰ ’ਤੇ ਚੈੱਕ ਜਾਰੀ ਕਰਨ ਵਾਲੇ ਦੇ ਅਕਾਊਂਟ ’ਚ ਲੋੜੀਂਦਾ ਪੈਸਾ ਨਹੀਂ ਹੈ ਤਾਂ ਉਸ ਦੇ ਹੋਰ ਅਕਾਊਂਟ ਤੋਂ ਰਕਮ ਕੱਟ ਲੈਣਾ।

ਸੂਤਰਾਂ ਨੇ ਦੱਸਿਆ ਕਿ ਹੋਰ ਸੁਝਾਵਾਂ ’ਚ ਚੈੱਕ ਬਾਊਂਸ ਦੇ ਮਾਮਲੇ ਨੂੰ ਕਰਜ਼ਾ ਡਿਫਾਲਟ ਵਜੋਂ ਲੈਣਾ ਅਤੇ ਇਸ ਦੀ ਜਾਣਕਾਰੀ ਕ੍ਰੈਡਿਟ ਇਨਫਾਰਮੇਸ਼ਨ ਕੰਪਨੀਆਂ ਨੂੰ ਦੇਣਾ ਸ਼ਾਮਲ ਹੈ, ਜਿਸ ਨਾਲ ਕਿ ਵਿਅਕਤੀ ਦੇ ਅੰਕ ਘੱਟ ਕੀਤੇ ਜਾ ਸਕਣ। ਉਨ੍ਹਾਂ ਕਿਹਾ ਕਿ ਇਨ੍ਹਾਂ ਸੁਝਾਵਾਂ ਨੂੰ ਸਵੀਕਾਰ ਕਰਨ ਤੋਂ ਪਹਿਲਾਂ ਕਾਨੂੰਨੀ ਸਲਾਹ ਲਈ ਜਾਵੇਗੀ।

ਚੈੱਕ ਦਾ ਭੁਗਤਾਨ ਕਰਨ ਲਈ ਮਜਬੂਰ ਹੋਣਗੇ ਭੁਗਤਾਨਕਰਤਾ

ਇਹ ਸੁਝਾਅ ਅਮਲ ’ਚ ਆਉਂਦੇ ਹਨ, ਤਾਂ ਭੁਗਤਾਨਕਰਤਾ ਨੂੰ ਚੈੱਕ ਦਾ ਭੁਗਤਾਨ ਕਰਨ ’ਤੇ ਮਜਬੂਰ ਹੋਣਾ ਪਵੇਗਾ ਅਤੇ ਮਾਮਲੇ ਨੂੰ ਅਦਾਲਤ ਤੱਕ ਲਿਜਾਣ ਦੀ ਲੋੜ ਨਹੀਂ ਪਵੇਗੀ।

ਇਸ ਨਾਲ ਕਾਰੋਬਾਰੀ ਸਰਲਤਾ ਵਧੇਗੀ ਅਤੇ ਅਕਾਊਂਟ ’ਚ ਲੋੜੀਂਦਾ ਪੈਸਾ ਨਾ ਹੋਣ ਦੇ ਬਾਵਜੂਦ ਜਾਣਬੁਝ ਕੇ ਚੈੱਕ ਜਾਰੀ ਕਰਨ ਦਾ ਚੱਲਣ ’ਤੇ ਵੀ ਰੋਕ ਲੱਗੇਗੀ।

ਇਹ ਵੀ ਪੜ੍ਹੋ : ਫ੍ਰਾਂਸੀਸੀ ਕੰਪਨੀ ’ਤੇ ਅਰਬਾਂ ਦਾ ਟੈਕਸ ਚੋਰੀ ਦਾ ਲੱਗਾ ਦੋਸ਼, ਕੰਪਨੀ ਨੇ ਦਿੱਤੀ ਚੁਣੌਤੀ

ਚੈੱਕ ਦੀ ਰਾਸ਼ੀ ਤੋਂ ਦੁੱਗਣਾ ਜੁਰਮਾਨਾ ਜਾਂ 2 ਸਾਲ ਤੱਕ ਦੀ ਜੇਲ ਦਾ ਪ੍ਰਬੰਧ

ਚੈੱਕ ਜਾਰੀ ਕਰਨ ਵਾਲੇ ਦੇ ਦੂਜੇ ਅਕਾਊਂਟ ਤੋਂ ਰਕਮ ਆਟੋ ਡੈਬਿਟ ਲਈ ਮਾਪਦੰਡ ਸੰਚਾਲਨ ਪ੍ਰਕਿਰਿਆ (ਐੱਸ. ਓ. ਪੀ.) ਅਤੇ ਹੋਰ ਸੁਝਾਵਾਂ ਨੂੰ ਦੇਖਣਾ ਹੋਵੇਗਾ।

ਚੈੱਕ ਬਾਊਂਸ ਹੋਣ ਦਾ ਮਾਮਲਾ ਅਦਾਲਤ ’ਚ ਦਾਇਰ ਕੀਤਾ ਜਾ ਸਕਦਾ ਹੈ ਅਤੇ ਇਹ ਇਕ ਸਜ਼ਾਯੋਗ ਅਪਰਾਧ ਹੈ, ਜਿਸ ਵਿਚ ਚੈੱਕ ਦੀ ਰਾਸ਼ੀ ਤੋਂ ਦੁੱਗਣਾ ਜੁਰਮਾਨਾ ਜਾਂ 2 ਸਾਲ ਤੱਕ ਦੀ ਜੇਲ ਜਾਂ ਦੋਵੇਂ ਸਜ਼ਾਵਾਂ ਹੋ ਸਕਦੀਆਂ ਹਨ।

ਚੈੱਕ ਜਾਰੀ ਕਰਨ ਵਾਲਿਆਂ ਨੂੰ ਜਵਾਬਦੇਹ ਬਣਾਏ ਜਾਣ ਦਾ ਸੁਝਾਅ

ਇੰਡਸਟਰੀ ਬਾਡੀ ਪੀ. ਐੱਚ. ਡੀ. ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਨੇ ਹਾਲ ਹੀ ਵਿਚ ਵਿੱਤ ਮੰਤਰਾਲਾ ਨੂੰ ਅਪੀਲ ਕੀਤੀ ਸੀ ਕਿ ਚੈੱਕ ਬਾਊਂਸ ਦੇ ਮਾਮਲੇ ’ਚ ਬੈਂਕ ਤੋਂ ਪੈਸਾ ਕੱਢਣ ’ਤੇ ਕੁਝ ਦਿਨ ਤੱਕ ਜ਼ਰੂਰੀ ਰੋਕ ਵਰਗੇ ਕਦਮ ਚੱੁਕੇ ਜਾਣ, ਜਿਸ ਨਾਲ ਕਿ ਚੈੱਕ ਜਾਰੀ ਕਰਨ ਵਾਲਿਆਂ ਨੂੰ ਜਵਾਬਦੇਹ ਬਣਾਇਆ ਜਾ ਸਕੇ।

ਇਹ ਵੀ ਪੜ੍ਹੋ : ਅਮਰੀਕਾ ਦੀ ਭਾਰਤ ਦੀ ਯਾਤਰਾ ਨੂੰ ਲੈ ਕੇ ਜਾਰੀ ਐਡਵਾਇਜ਼ਰੀ ਬੇਬੁਨਿਆਦ : ਇੰਡੋ ਅਮਰੀਕਨ ਚੈਂਬਰ ਆਫ ਕਾਮਰਸ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News