ਏਸ਼ੀਆਈ ਬਾਜ਼ਾਰਾਂ ''ਤੋਂ ਮਿਲੇ-ਜੁਲੇ ਸੰਕੇਤ, SGX ਨਿਫਟੀ ਸਪਾਟ
Wednesday, Mar 21, 2018 - 07:54 AM (IST)
ਨਵੀਂ ਦਿੱਲੀ— ਏਸ਼ੀਆਈ ਬਾਜ਼ਾਰਾਂ 'ਚ ਕਾਰੋਬਾਰ ਮਿਲਿਆ-ਜੁਲਿਆ ਦੇਖਣ ਨੂੰ ਮਿਲ ਰਿਹਾ ਹੈ। ਜਾਪਾਨ ਦਾ ਬਾਜ਼ਾਰ ਨਿੱਕੇਈ ਅੱਜ ਬੰਦ ਹੈ। ਉੱਥੇ ਹੀ ਹਾਂਗ ਕਾਂਗ ਦਾ ਬਾਜ਼ਾਰ ਹੈਂਗ ਸੇਂਗ 380 ਅੰਕ ਦੀ ਤੇਜ਼ੀ ਨਾਲ 31,928.45 'ਤੇ ਕਾਰੋਬਾਰ ਕਰ ਰਿਹਾ ਹੈ, ਜਦੋਂ ਕਿ ਸਿੰਗਾਪੁਰ 'ਚ ਐੱਸ. ਜੀ. ਐਕਸ. ਨਿਫਟੀ ਸਪਾਟ ਯਾਨੀ ਮਾਮੂਲੀ 0.09 ਫੀਸਦੀ ਵਧ ਕੇ 10,167 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।
ਕੋਰੀਆਈ ਬਾਜ਼ਾਰ ਦਾ ਇੰਡੈਕਸ ਕੋਸਪੀ ਵੀ ਮਾਮੂਲੀ 0.06 ਫੀਸਦੀ ਅੰਕ ਵਧ ਕੇ ਹਰੇ ਨਿਸ਼ਾਨ 'ਤੇ ਕਾਰੋਬਾਰ ਕਰ ਰਿਹਾ ਹੈ। ਸਟਰੇਟਸ ਟਾਈਮਜ਼ 'ਚ ਵੀ ਸਪਾਟ ਕਾਰੋਬਾਰ ਹੋ ਰਿਹਾ ਹੈ। ਤਾਇਵਾਨ ਇੰਡੈਕਸ 54 ਅੰਕ ਯਾਨੀ 0.5 ਫੀਸਦੀ ਦੀ ਤੇਜ਼ੀ ਨਾਲ 11,065 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਸ਼ੰਘਾਈ ਕੰਪੋਜ਼ਿਟ 'ਚ 0.3 ਫੀਸਦੀ ਦਾ ਉਛਾਲ ਦੇਖਣ ਨੂੰ ਮਿਲ ਰਿਹਾ ਹੈ।
