ਖੇਤੀਬਾੜੀ ਖ਼ੇਤਰ ਨੇ ਬਣਾਇਆ ਨਵਾਂ ਰਿਕਾਰਡ, ਅਨਾਜ ਉਤਪਾਦਨ ’ਚ ਭਾਰੀ ਉਛਾਲ
Thursday, Aug 18, 2022 - 11:26 AM (IST)
ਨਵੀਂ ਦਿੱਲੀ (ਭਾਸ਼ਾ) – ਕੇਂਦਰੀ ਖੇਤੀਬਾੜੀ ਮੰਤਰਾਲਾ ਨੇ ਸਾਲ 2021-22 ਲਈ ਮੁੱਖ ਖੇਤੀਬਾੜੀ ਫਸਲਾਂ ਦੇ ਉਤਪਾਦਨ ਦਾ ਚੌਥਾ ਪੇਸ਼ਗੀ ਅਨੁਮਾਨ ਜਾਰੀ ਕਰ ਦਿੱਤਾ ਹੈ। ਇਸ ਸਾਲ ਰਿਕਾਰਡ 315.72 ਮਿਲੀਅਨ ਟਨ ਅਨਾਜ ਉਤਪਾਦਨ ਦਾ ਅਨੁਮਾਨ ਹੈ ਜੋ 2020-21 ਦੀ ਤੁਲਨਾ ’ਚ 4.98 ਮਿਲੀਅਨ ਟਨ ਵੱਧ ਹੈ। ਸਾਲ 2021-22 ਦੌਰਾਨ ਅਨਾਜ ਉਤਪਾਦਨ ਪਿਛਲੇ 5 ਸਾਲਾਂ (2016-17 ਤੋਂ 2020-21) ਦੇ ਔਸਤ ਅਨਾਜ ਦੀ ਤੁਲਨਾ ’ਚ 25 ਮਿਲੀਅਨ ਟਨ ਵੱਧ ਹੈ। ਚੌਲ, ਮੱਕੀ, ਛੋਲੇ, ਦਾਲਾਂ, ਰੇਪਸੀਡ ਅਤੇ ਸਰ੍ਹੋਂ, ਤਿਲਹਨ ਅਤੇ ਗੰਨੇ ਦਾ ਰਿਕਾਰਡ ਉਤਪਾਦਨ ਅਨੁਮਾਨਿਤ ਹੈ।
ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਫਸਲਾਂ ਦਾ ਰਿਕਾਰਡ ਉਤਪਾਦਨ ਸਰਕਾਰ, ਕਿਸਾਨਾਂ ਅਤੇ ਵਿਗਿਆਨੀਆਂ ਦੀ ਮਿਹਨਤ ਨਾਲ ਹੋਇਆ ਹੈ। ਸਭ ਤੋਂ ਪਹਿਲਾਂ ਕਣਕ ਅਤੇ ਚੌਲਾਂ ਦੀ ਗੱਲ ਕਰਦੇ ਹਾਂਕਿਉਂਕਿ ਕੁੱਝ ਵਪਾਰੀ ਇਸ ਦੀ ਸ਼ਾਰਟੇਜ਼ ਦੱਸ ਕੇ ਮੋਟਾ ਮੁਨਾਫਾ ਕਮਾਉਣ ਦੇ ਜੁਗਾੜ ’ਚ ਲੱਗੇ ਹੋਏ ਹਨ। ਕੇਂਦਰ ਸਰਕਾਰ ਨੇ ਇਸ ਸਾਲ 110 ਮਿਲੀਅਨ ਟਨ ਕਣਕ ਉਤਪਾਦਨ ਦਾ ਟਾਰਗੈੱਟ ਸੈੱਟ ਕੀਤਾ ਸੀ ਪਰ ਹੀਟ ਵੇਬ ਕਾਰਨ ਇਸ ’ਚ ਕਮੀ ਆ ਗਈ। ਚੌਥੇ ਪੇਸ਼ਗੀ ਅਨੁਮਾਨ ਮੁਤਾਬਕ ਸਾਲ 2021-22 ਦੌਰਾਨ ਕਣਕ ਦਾ ਕੁੱਲ ਉਤਪਾਦਨ 106.84 ਮਿਲੀਅਨ ਟਨ ਅਨੁਮਾਨਿਤ ਹੈ। ਯਾਨੀ ਸਿਰਫ ਟਾਰਗੈੱਟ ਤੋਂ 3.16 ਮਿਲੀਅਨ ਟਨ ਘੱਟ ਹੈ। ਕੇਂਦਰ ਸਰਕਾਰ ਦਾ ਦਾਅਵਾ ਹੈ ਕਿ ਇਸ ਸਾਲ ਕਣਕ ਉਤਪਾਦਨ ਪਿਛਲੇ 5 ਸਾਲਾਂ ਦੇ 103.88 ਮਿਲੀਅਨ ਟਨ ਔਸਤ ਉਤਪਾਦਨ ਦੀ ਤੁਲਨ ’ਚ 2.96 ਮਿਲੀਅਨ ਟਨ ਵੱਧ ਹੈ।
ਇਹ ਵੀ ਪੜ੍ਹੋ : ਸਰਕਾਰੀ ਬੈਂਕ BOB ਨੇ ਲਿਆਂਦੀ 'ਬੜੌਦਾ ਤਿਰੰਗਾ ਡਿਪਾਜ਼ਿਟ ਸਕੀਮ', FD 'ਤੇ ਮਿਲੇਗਾ ਜ਼ਬਰਦਸਤ ਰਿਟਰਨ
ਚੌਲਾਂ ਦਾ ਕਿੰਨਾ ਉਤਪਾਦਨ ਹੋਵੇਗਾ?
ਇਸ ਸਾਲ ਚੌਲਾਂ ਦਾ ਵੀ ਸੰਕਟ ਦੱਸਿਆ ਜਾ ਰਿਹਾ ਹੈ ਜਦ ਕਿ ਸਰਕਾਰ ਨੇ ਕਿਹਾ ਕਿ ਸਾਲ 2021-22 ਦੌਰਾਨ ਚੌਲਾਂ ਦਾ ਕੁੱਲ ਉਤਪਾਦਨ ਰਿਕਾਰਡ 130.29 ਮਿਲੀਅਨ ਟਨ ਅਨੁਮਾਨਿਤ ਹੈ। ਇਹ ਪਿਛਲੇ 5 ਸਾਲਾਂ ਦੇ 116.44 ਮਿਲੀਅਨ ਟਨ ਔਸਤ ਉਤਪਾਦਨ ਦੀ ਤੁਲਨਾ ’ਚ 13.85 ਮਿਲੀਅਨ ਟਨ ਵੱਧ ਹੈ। ਹਾਲਾਂਕਿ ਅਗਲੇ ਸਾਲ ਯਾਨੀ 2022-23 ’ਚ ਚੌਲ ਉਤਪਾਦਨ ਘਟ ਸਕਦਾ ਹੈ ਕਿਉਂਕਿ ਕਈ ਸੂਬਿਆਂ ’ਚ ਸੋਕੇ ਕਾਰਨ ਝੋਨੇ ਦੀ ਫਸਲ ਬਰਬਾਦ ਹੋ ਗਈ ਹੈ।
ਕਿਸ ਫਸਲ ਦਾ ਕਿੰਨਾ ਉਤਪਾਦਨ?
ਪੋਸ਼ਕ/ਮੋਟੇ ਅਨਾਜਾਂ ਦਾ 50.90 ਮਿਲੀਅਨ ਟਨ।
ਮੱਕੀ 33.62 ਮਿਲੀਅਨ ਟਨ (ਰਿਕਾਰਡ)।
ਦਾਲਾਂ 27.69 ਿਮਲੀਅਨ ਟਨ (ਰਿਕਾਰਡ)।
ਅਰਹਰ 4.34 ਮਿਲੀਅਨ ਟਨ, ਛੋਲੇ 13.75 ਮਿਲੀਅਨ ਟਨ (ਰਿਕਾਰਡ)।
ਤਿਲਹਨ 37.70 ਮਿਲੀਅ ਟਨ (ਰਿਕਾਰਡ)
ਮੂੰਗਫਲੀ 10.11 ਮਿਲੀਅਨ ਟਨ
ਸੋਇਆਬੀਨ 12.99 ਮਿਲੀਅਨ ਟਨ।
ਰੇਪਸੀਡ ਅਤੇ ਸਰ੍ਹੋਂ 11.75 ਮਿਲੀਅਨ ਟਨ (ਰਿਕਾਰਡ)।
ਗੰਨਾ 431.81 ਮਿਲੀਅਨ ਟਨ (ਰਿਕਾਰਡ)।
ਕਪਾਹ 31.20 ਮਿਲੀਅਨ ਗੰਢਾਂ (ਪ੍ਰਤੀ ਗੰਢ 170 ਕਿਲੋਗ੍ਰਾਮ)।
ਪਟਸਨ ਅਤੇ ਮੇਸਟਾ-10.32 ਮਿਲੀਅਨ ਗੰਢਾਂ (ਪ੍ਰਤੀ ਗੰਢ 180 ਕਿਲੋਗ੍ਰਾਮ)।
ਚੌਲ 130.29 ਮਿਲੀਅਨ ਟਨ (ਰਿਕਾਰਡ)।
ਕਣਕ 106.84 ਮਿਲੀਅਨ ਟਨ।
ਇਹ ਵੀ ਪੜ੍ਹੋ : Amul ਅਤੇ Mother Dairy ਦਾ ਦੁੱਧ ਹੋਇਆ ਮਹਿੰਗਾ, ਜਾਣੋ ਕਿੰਨੀ ਵਧੀ ਕੀਮਤ
ਤੁਲਨਾਤਮਕ ਉਤਪਾਦਨ
ਪੋਸ਼ਕ/ਮੋਟੇ ਅਨਾਜਾਂ ਦਾ ਉਤਪਾਦਨ 50.90 ਮਿਲੀਅਨ ਟਨ ਅਨੁਮਾਨਿਤ ਹੈ। ਇਹ ਬੀਤੇ 5 ਸਾਲਾਂ ਦੇ 46.57 ਮਿਲੀਅਨ ਟਨ ਔਸਤ ਉਤਪਾਦਨ ਦੀ ਤੁਲਨਾ ’ਚ 4.32 ਮਿਲੀਅਨ ਟਨ ਵੱਧ ਹੈ। ਸਾਲ 2021-22 ਦੌਰਾਨ ਕੁੱਲ ਦਾਲਾਂ ਦਾ ਉਤਪਾਦਨ ਰਿਕਾਰਡ 27.69 ਮਿਲੀਅਨ ਟਨ ਅਨੁਮਾਨਿਤ ਹੈ ਜੋ ਬੀਤੇ 5 ਸਾਲਾਂ ਦੇ 23.82 ਮਿਲੀਅਨ ਟਨ ਔਸਤ ਉਤਪਾਦਨ ਦੀ ਤੁਲਨਾ ’ਚ 3.87 ਮਿਲੀਅਨ ਟਨ ਵੱਧ ਹੈ। ਸਾਲ 2021-22 ਦੌਰਾਨ ਦੇਸ਼ ’ਚ ਕੁੱਲ ਤਿਲਹਨ ਉਤਪਾਦਨ 37.70 ਮਿਲੀਅਨ ਟਨ ਅਨੁਮਾਨਿਤ ਹੈ ਜੋ ਸਾਲ 2020-21 ਦੌਰਾਨ 35.95 ਮਿਲੀਅਨ ਟਨ ਉਤਪਾਦਨ ਦੀ ਤੁਲਨਾ ’ਚ 1.75 ਮਿਲੀਅਨ ਟਨ ਵੱਧ ਹੈ। ਇਸ ਤੋਂ ਇਲਾਵਾ 2021-22 ਦੌਰਾਨ ਤਿਲਹਨਾਂ ਦਾ ਉਤਪਾਦਨ ਔਸਤ ਤਿਲਹਨ ਉਤਪਾਦਨ ਦੀ ਤੁਲਨਾ ’ਚ 5.01 ਮਿਲੀਅਨ ਟਨ ਵੱਧ ਹੈ। ਸਾਲ 2021-22 ਦੌਰਾਨ ਦੇਸ਼ ’ਚ ਗੰਨੇ ਦਾ ਉਤਪਾਦਨ ਰਿਕਾਰਡ 431.81 ਮਿਲੀਅਨ ਟਨ ਅਨੁਮਾਨਿਤ ਹੈ ਜੋ ਔਸਤ ਗੰਨਾ ਉਤਪਾਦਨ 373.46 ਮਿਲੀਅਨ ਟਨ ਦੀ ਤੁਲਨਾ ’ਚ 58.35 ਮਿਲੀਅਨ ਟਨ ਵੱਧ ਹੈ।
ਇਹ ਵੀ ਪੜ੍ਹੋ : ਪੂਰੀ ਹੋਈ ਰਾਕੇਸ਼ ਝੁਨਝੁਨਵਾਲਾ ਦੀ 'ਆਖਰੀ ਇੱਛਾ'! ਇਸ ਕੰਪਨੀ ਵਿੱਚ ਖਰੀਦੀ ਗਈ ਹਿੱਸੇਦਾਰੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।