Elon Musk ਦੀ ਕੰਪਨੀ ਟੇਸਲਾ ਨੂੰ ਝਟਕਾ, ਨਹੀਂ ਬਣੇਗੀ ਕੋਈ ਸਪੈਸ਼ਲ ਪਾਲਸੀ

07/23/2023 5:17:30 PM

ਨਵੀਂ ਦਿੱਲੀ - ਦੁਨੀਆ ਦੇ ਮਸ਼ਹੂਰ ਕਾਰੋਬਾਰੀ ਏਲੋਨ ਮਸਕ ਦੀ ਕੰਪਨੀ ਟੇਸਲਾ ਨੂੰ ਭਾਰਤ ਤੋਂ ਝਟਕਾ ਲੱਗਾ ਹੈ। ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਸਰਕਾਰ ਟੇਸਲਾ ਨੂੰ ਉਤਸ਼ਾਹਿਤ ਕਰਨ ਲਈ ਕੋਈ ਵੱਖਰੀ ਨੀਤੀ ਨਹੀਂ ਲਿਆਏਗੀ। ਇਕ ਸਰਕਾਰੀ ਅਧਿਕਾਰੀ ਮੁਤਾਬਕ ਜੇਕਰ ਟੇਸਲਾ ਨੇ ਭਾਰਤ ਆਉਣਾ ਹੈ ਤਾਂ ਉਹ ਸਰਕਾਰ ਦੀ ਮੌਜੂਦਾ PLI ਸਕੀਮ ਤਹਿਤ ਹੀ ਅਪਲਾਈ ਕਰ ਸਕਦੀ ਹੈ।

ਇਹ ਵੀ ਪੜ੍ਹੋ : ਅਗਸਤ ਮਹੀਨੇ ਆਜ਼ਾਦੀ ਦਿਹਾੜੇ ਸਮੇਤ ਹਨ ਬੈਂਕ 'ਚ ਕਈ ਮਹੱਤਵਪੂਰਨ ਛੁੱਟੀਆਂ, ਦੇਖੋ ਸੂਚੀ

ਦਰਅਸਲ, ਟੇਸਲਾ ਦੇ ਭਾਰਤ ਆਉਣ ਦੀ ਚਰਚਾ ਪਿਛਲੇ ਕੁਝ ਸਾਲਾਂ ਤੋਂ ਚੱਲ ਰਹੀ ਹੈ ਪਰ ਏਲੋਨ ਮਸਕ ਦੇ ਕਭੀ ਹਾ ਕਭੀ ਨਾ ਰਵੱਈਏ ਕਾਰਨ ਇਹ ਮਾਮਲਾ ਅਟਕ ਗਿਆ ਹੈ। ਮਸਕ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਨੂੰ ਟੇਸਲਾ ਲਈ ਵਿਸ਼ੇਸ਼ ਯੋਜਨਾ ਸ਼ੁਰੂ ਕਰਨੀ ਚਾਹੀਦੀ ਹੈ ਜਾਂ ਹੋਰ ਸਬਸਿਡੀ ਦੇਣੀ ਚਾਹੀਦੀ ਹੈ। ਫਿਰ ਉਹ ਭਾਰਤ ਆਉਣ ਬਾਰੇ ਵਿਚਾਰ ਕਰੇਗੀ।

ਅਮਰੀਕੀ ਦੌਰੇ 'ਤੇ ਕੀਤੀ ਗਈ ਸੀ ਗੱਲਬਾਤ

ਪਿਛਲੇ ਮਹੀਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਗਏ ਸਨ। ਇਸ ਦੌਰੇ 'ਤੇ ਏਲੋਨ ਮਸਕ ਨੇ ਪੀਐਮ ਮੋਦੀ ਨਾਲ ਮੁਲਾਕਾਤ ਕੀਤੀ। ਬੈਠਕ 'ਚ ਮਸਕ ਨੇ ਕਿਹਾ ਸੀ ਕਿ ਉਹ ਭਾਰਤ 'ਚ ਨਿਵੇਸ਼ ਕਰਨ ਦੇ ਇੱਛੁਕ ਹਨ ਅਤੇ ਆਉਣ ਵਾਲੇ ਸਮੇਂ 'ਚ ਮਸਕ ਭਾਰਤ 'ਚ ਕਾਫੀ ਨਿਵੇਸ਼ ਕਰਨ ਦੀ ਉਮੀਦ ਕਰ ਰਹੇ ਹਨ। ਹੁਣ ਸਰਕਾਰ ਦੇ ਬਿਆਨ ਤੋਂ ਸਾਫ਼ ਹੋ ਗਿਆ ਹੈ ਕਿ ਸਰਕਾਰ ਮਸਕ ਨੂੰ ਕੋਈ ਵਿਸ਼ੇਸ਼ ਲਾਭ ਨਹੀਂ ਦੇਣ ਜਾ ਰਹੀ। ਸਰਕਾਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਪਹਿਲਾਂ ਹੀ PLI ਸਕੀਮ ਤਹਿਤ 18,100 ਕਰੋੜ ਰੁਪਏ ਖਰਚ ਕਰ ਰਹੀ ਹੈ। ਇਸ ਤੋਂ ਇਲਾਵਾ ਵਾਹਨ, ਵਾਹਨਾਂ ਦੇ ਪੁਰਜ਼ਿਆਂ ਅਤੇ ਡਰੋਨ ਉਦਯੋਗ ਲਈ 26,058 ਕਰੋੜ ਰੁਪਏ ਦੀ ਪੀਐੱਲਆਈ ਯੋਜਨਾ ਲਿਆਂਦੀ ਗਈ ਹੈ

ਇਹ ਵੀ ਪੜ੍ਹੋ : ਦੇਸ਼ ਭਰ 'ਚ ਟਮਾਟਰ ਨਾਲੋਂ ਵੀ ਮਹਿੰਗਾ ਹੋਇਆ ਅਦਰਕ, ਕੀਮਤਾਂ ਨੇ ਕੱਢਵਾਏ ਹੰਝੂ

ਪੁਰਾਣੀ ਪਾਲਿਸੀ ਦੇ ਤਹਿਤ ਅਪਲਾਈ ਕਰ ਸਕਦੀ ਹੈ ਟੇਸਲਾ

ਸਰਕਾਰੀ ਅਧਿਕਾਰੀ ਨੇ ਕਿਹਾ ਕਿ ਅਸੀਂ ਟੇਸਲਾ ਨੂੰ ਕਿਹਾ ਹੈ ਕਿ ਜੋ ਪਾਲਿਸੀਆਂ ਪਹਿਲਾਂ ਤੋਂ ਹੀ ਹਰ ਕਿਸੇ ਲਈ ਹਨ, ਉਹ ਵੀ ਉਨ੍ਹਾਂ ਦੇ ਤਹਿਤ ਲਾਗੂ ਹੋ ਸਕਦੀਆਂ ਹਨ। ਭਾਰਤ ਵਿੱਚ ਉਸਦਾ ਸੁਆਗਤ ਹੈ। ਸਰਕਾਰ ਨਾ ਤਾਂ ਕਿਸੇ ਇਕ ਕੰਪਨੀ ਲਈ ਮੌਜੂਦਾ ਨੀਤੀ ਨੂੰ ਬਦਲਣ ਜਾ ਰਹੀ ਹੈ ਅਤੇ ਨਾ ਹੀ ਕਿਸੇ ਇਕ ਕੰਪਨੀ ਨੂੰ ਵਿਸ਼ੇਸ਼ ਲਾਭ ਦੇਣ ਲਈ ਕੋਈ ਵਿਸ਼ੇਸ਼ ਯੋਜਨਾ ਲਿਆਏਗੀ।

ਇਹ ਵੀ ਪੜ੍ਹੋ : ਚੀਨ ਦੀ ਕੰਪਨੀ ਨੂੰ ਮੋਦੀ ਸਰਕਾਰ ਦੀ ਦੋ ਟੁੱਕ, ਨਹੀਂ ਚਾਹੀਦੀ ਤੁਹਾਡੀ ਇਲੈਕਟ੍ਰਿਕ ਕਾਰ

ਟੇਸਲਾ ਦੀ ਕੀ ਹੈ ਮੰਗ

ਅਮਰੀਕਾ ਦੀ ਇਲੈਕਟ੍ਰਿਕ ਕਾਰ ਕੰਪਨੀ ਟੇਸਲਾ ਸਾਲ 2021 ਤੋਂ ਮੰਗ ਕਰ ਰਹੀ ਹੈ ਕਿ ਇਹ ਉਦੋਂ ਹੀ ਭਾਰਤ 'ਚ ਆਵੇਗੀ ਜਦੋਂ ਉਸ ਨੂੰ ਇਲੈਕਟ੍ਰਿਕ ਵਾਹਨਾਂ ਦੀ ਦਰਾਮਦ ਡਿਊਟੀ 'ਚ ਕਟੌਤੀ ਮਿਲੇਗੀ। ਟੇਸਲਾ ਦੇ ਅਧਿਕਾਰੀਆਂ ਨੇ ਭਾਰਤ ਵਿੱਚ ਇਲੈਕਟ੍ਰਿਕ ਕਾਰਾਂ ਲਈ ਬੈਟਰੀਆਂ ਬਣਾਉਣ ਲਈ ਭਾਰਤ ਸਰਕਾਰ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਇਸ ਮੀਟਿੰਗ ਵਿੱਚ ਭਾਰਤ ਸਰਕਾਰ ਦੇ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਜੇਕਰ ਤੁਸੀਂ ਆਉਣਾ ਚਾਹੁੰਦੇ ਹੋ ਤਾਂ ਤੁਹਾਡਾ ਸੁਆਗਤ ਹੈ। ਤੁਸੀਂ ਭਾਰਤ ਸਰਕਾਰ ਦੀ ਮੌਜੂਦਾ ਨੀਤੀ ਦੇ ਤਹਿਤ ਅਰਜ਼ੀ ਦੇ ਸਕਦੇ ਹੋ।

ਇਹ ਵੀ ਪੜ੍ਹੋ : ਦੁਨੀਆ ਭਰ 'ਚ ਭਾਰਤ ਦੇ ਲੋਕਾਂ ਦਾ ਡੰਕਾ, ਅਮਰੀਕਾ ਵਿਚ 90 ਫ਼ੀਸਦੀ ਯੂਨੀਕਾਰਨ ਦੇ ਸੰਸਥਾਪਕ ਭਾਰਤੀ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Harinder Kaur

Content Editor

Related News