ਕ੍ਰਿਪਟੋਕਰੰਸੀ ਬਿਟਕੁਆਇਨ ਦੀ ਕੀਮਤ ’ਚ ਆਈ 10 ਫ਼ੀਸਦੀ ਦੀ ਵੱਡੀ ਗਿਰਾਵਟ, ਜਾਣੋ ਵਜ੍ਹਾ
Monday, Jan 15, 2024 - 10:36 AM (IST)
ਨਵੀਂ ਦਿੱਲੀ (ਅਨਸ)- ਕ੍ਰਿਪਟੋਕਰੰਸੀ ਬਿਟਕੁਆਇਨ ਦੀ ਕੀਮਤ ’ਚ 10 ਫ਼ੀਸਦੀ ਦੀ ਭਾਰੀ ਗਿਰਾਵਟ ਆਈ ਹੈ। ਇਹ ਗਿਰਾਵਟ ਅਮਰੀਕਾ ’ਚ ਸਪਾਟ ਬਿਟਕੁਆਇਨ ਐਕਸਚੇਂਜ-ਟ੍ਰੇਡਿਡ ਫੰਡ (ਈ. ਟੀ. ਐੱਫ.) ਦੇ ਵਪਾਰ ਸ਼ੁਰੂ ਹੋਣ ਦੀ ਖ਼ਬਰ ਤੋਂ ਬਾਅਦ ਆਈ ਹੈ। ਹਾਲਾਂਕਿ, ਬਿਟਕੁਆਇਨ ਦਾ ਈ. ਟੀ. ਐੱਫ. ਲਾਂਚ ਨੂੰ ਚੰਗੀ ਖ਼ਬਰ ਮੰਨਿਆ ਜਾ ਰਿਹਾ ਸੀ ਪਰ ਹੋਇਆ ਬਿਲਕੁਲ ਉਲਟ ਹੈ।
ਇਹ ਵੀ ਪੜ੍ਹੋ - ਮੁਕੇਸ਼ ਅੰਬਾਨੀ ਦੇ ਘਰ ਇਸ ਦਿਨ ਵੱਜਣਗੇ ਬੈਂਡ ਵਾਜੇ, 3 ਦਿਨ ਚੱਲੇਗਾ ਰਾਧਿਕਾ-ਅਨੰਤ ਦੇ ਵਿਆਹ ਦਾ ਜ਼ਸ਼ਨ (ਤਸਵੀਰਾਂ)
ਹੁਣ ਸਾਰਿਆਂ ਦੀਆਂ ਨਜ਼ਰਾਂ ਅਗਲੇ ਕੁਝ ਦਿਨਾਂ ’ਤੇ ਹਨ, ਕੀ ਕੀਮਤਾਂ ’ਚ ਵੱਡੀ ਗਿਰਾਵਟ ਆਵੇਗੀ ਜਾਂ ਫਿਰ ਵਾਧਾ ਵਾਪਸ ਆਵੇਗਾ? ਦੱਸ ਦੇਈਏ ਕਿ ਅਮਰੀਕਾ ’ਚ ਸਪਾਟ ਬਿਟਕੁਆਇਨ ਐਕਸਚੇਂਜ-ਟ੍ਰੇਡਿਡ ਫੰਡ (ਈ. ਟੀ. ਐੱਫ.) ਦਾ ਵਪਾਰ ਸ਼ੁਰੂ ਹੋਣ ਤੋਂ ਬਾਅਦ, ਬਿਟਕੁਆਇਨ ਦੀ ਕੀਮਤ ਲਗਭਗ 10 ਫ਼ੀਸਦੀ ਡਿੱਗ ਕੇ ਲਗਭਗ 42,000 ਡਾਲਰ ਤੱਕ ਆ ਗਈ।
ਇਹ ਵੀ ਪੜ੍ਹੋ - ਅਮੀਰਾਂ ਦੀ ਲਿਸਟ ’ਚ ਵਧਿਆ ਮੁਕੇਸ਼ ਅੰਬਾਨੀ ਦਾ ਕੱਦ, 100 ਅਰਬ ਡਾਲਰ ਤੋਂ ਪਾਰ ਹੋਈ ਜਾਇਦਾਦ
32,000 ਡਾਲਰ ਤੱਕ ਭਾਅ ਪਹੁੰਚਣ ਦਾ ਅਨੁਮਾਨ
ਰਿਸਰਚ ਫਰਮ ਕ੍ਰਿਪਟੋਕਵਾਂਟ ਨੇ ਪਿਛਲੇ ਮਹੀਨੇ ਭਵਿੱਖਵਾਣੀ ਕੀਤੀ ਸੀ ਕਿ ਈ. ਟੀ. ਐੱਫ. ਮਨਜ਼ੂਰੀ ਤੋਂ ਬਾਅਦ ਬਿਟਕੁਆਇਨ 32,000 ਡਾਲਰ ਤੱਕ ਡਿੱਗ ਜਾਵੇਗਾ। ਅਮਰੀਕੀ ਸਕਿਓਰਿਟੀਜ਼ ਐਂਡ ਐਕਸਚੇਂਜ ਕਮਿਸ਼ਨ (ਐੱਸ. ਈ. ਸੀ.) ਨੇ ਪਿਛਲੇ ਹਫ਼ਤੇ ਕਈ ਸਪਾਟ ਬਿਟਕੁਆਇਨ ਈ. ਟੀ. ਐੱਫ. ਨੂੰ ਮਨਜ਼ੂਰੀ ਦੇ ਦਿੱਤੀ ਸੀ ਅਤੇ ਇਸ ਫ਼ੈਸਲੇ ਨਾਲ ਦੁਨੀਆ ਦੀ ਸਭ ਤੋਂ ਵੱਡੀ ਕ੍ਰਿਪਟੋਕਰੰਸੀ ਕੌਮਾਂਤਰੀ ਵਿੱਤੀ ਪ੍ਰਣਾਲੀ ’ਚ ਸ਼ਾਮਲ ਹੋ ਗਈ।
ਇਹ ਵੀ ਪੜ੍ਹੋ - Air India ਦੀ ਫਲਾਈਟ 'ਚ ਸ਼ਾਕਾਹਾਰੀ ਦੀ ਥਾਂ ਮਿਲਿਆ ਨਾਨ-ਵੈਜ ਖਾਣਾ, ਭੜਕੀ ਔਰਤ ਨੇ ਚੁੱਕਿਆ ਇਹ ਕਦਮ
ਉਦਯੋਗ ਮਾਹਿਰਾਂ ਅਨੁਸਾਰ ਅਮਰੀਕਾ ’ਚ ਸਪਾਟ ਬਿਟਕੁਆਇਨ ਐਕਸਚੇਂਜ-ਟ੍ਰੇਡਿਡ ਫੰਡ (ਈ. ਟੀ. ਐੱਫ.) ਦੀ ਮਨਜ਼ੂਰੀ ਨਾ ਸਿਰਫ਼ ਇਕ ਪਰਿਪੱਕ ਬਾਜ਼ਾਰ ਦਾ ਸੰਕੇਤ ਹੈ, ਸਗੋਂ ਰੈਗੂਲੇਟਰੀ ਅਥਾਰਟੀਆਂ ਦਾ ਸਮਰਥਨ ਵੀ ਹੈ। ਕੁਝ ਵਿਸ਼ਲੇਸ਼ਕਾਂ ਅਨੁਸਾਰ ਸਪਾਟ ਬਿਟਕੁਆਇਨ ਈ. ਟੀ. ਐੱਫ. ’ਚ 100 ਬਿਲੀਅਨ ਡਾਲਰ ਦੇ ਉਤਪਾਦ ਦੇ ਰੂਪ ’ਚ ਵਿਕਸਿਤ ਹੋਣ ਦੀ ਸਮਰੱਥਾ ਹੈ।
ਇਹ ਵੀ ਪੜ੍ਹੋ - ਭਾਰਤੀਆਂ ਲੋਕਾਂ ਲਈ ਖ਼ਾਸ ਖ਼ਬਰ, ਇਸ ਸਾਲ ਇੰਨੇ ਫ਼ੀਸਦੀ ਹੋ ਸਕਦਾ ਹੈ ਤਨਖ਼ਾਹ 'ਚ ਵਾਧਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8