ਹਫ਼ਤੇ ਵਿੱਚ 4 ਕੰਮਕਾਜੀ ਦਿਨਾਂ ਤੋਂ ਵੱਡਾ ਬਦਲਾਅ ਲੋਕ ਬਾਹਰ ਜਾਣ ਦੀ ਬਜਾਏ ਸੌਣ ਲਈ ਕਰ ਰਹੇ ਵਾਧੂ ਸਮੇਂ ਦੀ ਵਰਤੋਂ
Tuesday, Oct 04, 2022 - 04:22 PM (IST)
ਬਿਜਨੈਸ ਡੈਸਕ : ਦੁਨੀਆ ਭਰ 'ਚ ਇਸ ਗੱਲ 'ਤੇ ਵਿਚਾਰ ਚਲ ਰਿਹਾ ਹੈ ਕਿ ਇਕ ਹਫ਼ਤੇ 'ਚ ਕੰਮ ਕਰਨ ਲਈ ਕਿੰਨੇ ਦਿਨ ਹੋਣੇ ਚਾਹੀਦੇ ਹਨ। ਅਮਰੀਕਾ 'ਚ ਹਫ਼ਤੇ 'ਚ 5 ਦਿਨ ਦੀ ਥਾਂ 4 ਦਿਨ ਕੰਮ ਕਰਨ ਦਾ ਪਾਇਲਟ ਪ੍ਰਜੈਕਟ ਚਲ ਰਿਹਾ ਹੈ। ਕੰਮਕਾਜ਼ੀ ਦੇ ਦਿਨ ਘਟ ਕਰਨ ਤੋਂ ਬਾਅਦ ਹੈਰਾਨ ਕਰ ਦੇਣ ਵਾਲੇ ਨਤੀਜੇ ਸਾਹਮਣੇ ਆਏ ਹਨ। ਇਸ 'ਚ ਇਹ ਸਾਹਮਣੇ ਆਇਆ ਹੈ ਕਿ ਲੋਕ ਵਾਧੂ ਸਮੇਂ ਨੂੰ ਸੌਂ ਕੇ ਗੁਜ਼ਾਰ ਰਹੇ ਹਨ।
ਬੋਸਟਨ ਕਾਲਜ ਦੇ ਅਰਥ ਸ਼ਾਸਤਰੀ ਅਤੇ ਸਮੀਜ ਸ਼ਾਸਤਰੀ ਜੁਲੀਅਟ ਸ਼ੋਰ ਦੇ ਮੁਤਾਬਕ ਉਨ੍ਹਾਂ ਦੇ ਦਲ ਨੇ ਵਿਸ਼ਵ ਪੱਧਰ 'ਤੇ 180 ਸੰਸਥਾਵਾਂ ਨੂੰ ਟ੍ਰੈਕ ਕੀਤਾ ਹੈ ਜਿਨ੍ਹਾਂ ਨੇ ਪਿਛਲੇ 6 ਮਹੀਨਿਆਂ ਤੋਂ 4 ਦਿਨਾਂ ਕੰਮ ਕਾਜੀ ਦਿਵਸ ਨੂੰ ਅਪਣਾਇਆ ਹੋਇਆ ਹੈ। 16 ਕੰਪਨੀਆਂ ਦੇ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਜਿਆਦਾਤਰ ਮੁਲਾਜ਼ਿਮ ਘੁੰਮਣ-ਫਿਰਨ ਜਾਂ ਰਿਸ਼ਤੇਦਾਰਾਂ ਨੂੰ ਮਿਲਣ ਦੀ ਥਾਂ ਵਧੇਰੇ ਸੌਣਾ ਸ਼ੁਰੂ ਕਰ ਦਿੱਤਾ ਹੈ। ਸ਼ੋਰ ਨੇ ਕਿਹਾ ਕਿ ਇਹ ਬਦਲਾਅ ਬਹੁਤ ਤੇਜ਼ੀ ਨਾਲ ਅਤੇ ਵੱਡੇ ਪੈਮਾਨੇ 'ਤੇ ਹੋਇਆ ਹੈ। ਪਹਿਲਾਂ 42.6 ਫ਼ੀਸਦਾ ਲੋਕ ਘੱਟ ,ਸੌਂਦੋ ਸਨ ਪਰ ਹੁਣ ਘੱਟ ਸੌਣ ਵਾਲਿਆਂ ਦੀ ਗਿਣਤੀ ਘਟ ਕੇ 14.2 ਫ਼ੀਸਦੀ ਹੋ ਗਈ ਹੈ।
ਇਕ ਪਾਸੇ ਟੇਸਲਾ ਦੇ ਏਲਨ ਮਸਕ ਤੋਂ ਲੈ ਕੇ ਜੇ.ਪੀ ਮਾਰਗਨ ਚੈਸ ਐਂਡ ਕੰਪਨੀ ਦੇ ਪ੍ਰਮੁੱਖ ਜੇਮੀ ਡਿਮਨ ਵਰਗੇ ਸੀਨੀਅਰ ਅਧਿਕਾਰੀ ਆਪਣੇ ਕਰਮਚਾਰੀਆਂ ਨੂੰ ਕੋਰੋਨਾ ਮਹਾਮਾਰੀ ਤੋਂ ਪਹਿਲਾਂ ਵਾਂਗ ਹੀ ਕੰਮ 'ਤੇ ਵਾਪਸ ਆਉਣ 'ਤੇ ਜੋਰ ਦੇ ਰਹੇ ਹਨ। ਦੂਜੇ ਪਾਸੇ ਕੰਮ ਦੇ ਦਿਨਾਂ ਨੂੰ ਘੱਟ ਕਰਨ ਨੂੰ ਲੈ ਕੇ ਵੱਡੇ ਪੱਧਰ 'ਤੇ ਆਵਾਜ਼ ਚੁੱਕੀ ਜਾ ਰਹੀ ਹੈ।