ਰਿਜ਼ਰਵ ਬੈਂਕ ਕੋਲ ਵਾਪਸ ਆਏ 2000 ਰੁਪਏ ਦੇ 98.42 ਫ਼ੀਸਦੀ ਨੋਟ
Tuesday, Feb 03, 2026 - 08:38 AM (IST)
ਮੁੰਬਈ (ਭਾਸ਼ਾ) : ਸਾਲ 2023 ’ਚ ਚਲਨ ਤੋਂ ਵਾਪਸ ਲਏ ਗਏ 98.42 ਫੀਸਦੀ ਬੈਂਕ ਨੋਟ ਰਿਜ਼ਰਵ ਬੈਂਕ ਕੋਲ ਵਾਪਸ ਆ ਗਏ ਹਨ। ਕੇਂਦਰੀ ਬੈਂਕ ਨੇ 19 ਮਈ 2023 ਨੂੰ 2000 ਰੁਪਏ ਦੇ ਬੈਂਕ ਨੋਟ ਚਲਨ ਤੋਂ ਵਾਪਸ ਲੈਣ ਦਾ ਐਲਾਨ ਕੀਤਾ ਸੀ। ਇਹ ਨੋਟ 7 ਅਕਤੂਬਰ 2023 ਤੱਕ ਸਾਰੇ ਕਮਰਸ਼ੀਅਲ ਬੈਂਕਾਂ ਦੀਆਂ ਸ਼ਾਖਾਵਾਂ ’ਚ ਵਾਪਸ ਲਏ ਗਏ। ਇਸ ਤੋਂ ਬਾਅਦ 9 ਅਕਤੂਬਰ 2023 ਤੋਂ ਰਿਜ਼ਰਵ ਬੈਂਕ ਦੇ ਦਫ਼ਤਰਾਂ ’ਚ ਇਨ੍ਹਾਂ ਨੋਟਾਂ ਨੂੰ ਵਾਪਸ ਲੈਣ ਦੀ ਸਹੂਲਤ ਦਿੱਤੀ ਗਈ ਹੈ।
ਇਹ ਵੀ ਪੜ੍ਹੋ : 'ਰੂਸ ਤੋਂ ਤੇਲ ਖ਼ਰੀਦਣਾ ਬੰਦ ਕਰੇਗਾ ਭਾਰਤ', ਟੈਰਿਫ ਘਟਾਉਣ ਦੇ ਐਲਾਨ ਮਗਰੋਂ ਡੋਨਾਲਡ ਟਰੰਪ ਦਾ ਵੱਡਾ ਦਾਅਵਾ
ਕੇਂਦਰੀ ਬੈਂਕ ਨੇ ਦੱਸਿਆ ਕਿ 19 ਜਨਵਰੀ 2023 ਨੂੰ ਜਦੋਂ ਇਨ੍ਹਾਂ ਬੈਂਕ ਨੋਟਾਂ ਨੂੰ ਚਲਨ ਤੋਂ ਬਾਹਰ ਕਰਨ ਦਾ ਹੁਕਮ ਦਿੱਤਾ ਗਿਆ, 3.56 ਲੱਖ ਕਰੋੜ ਰੁਪਏ ਮੁੱਲ ਦੇ 2000 ਰੁਪਏ ਦੇ ਨੋਟ ਚਲਨ ’ਚ ਮੌਜੂਦ ਸਨ। ਹੁਣ 31 ਜਨਵਰੀ 2026 ਨੂੰ 5,609 ਕਰੋੜ ਰੁਪਏ ਮੁੱਲ ਦੇ ਅਜਿਹੇ ਬੈਂਕ ਨੋਟ ਚਲਨ ’ਚ ਰਹਿ ਗਏ ਹਨ। ਰਿਜ਼ਰਵ ਬੈਂਕ ਨੇ ਕਿਹਾ ਕਿ ਇਸ ਤਰ੍ਹਾਂ 2000 ਰੁਪਏ ਦੇ 98.42 ਫੀਸਦੀ ਬੈਂਕ ਨੋਟ ਉਸ ਕੋਲ ਵਾਪਸ ਆ ਗਏ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
