ਹਵਾਈ ਸਫ਼ਰ ਹੋ ਸਕਦੈ ਮਹਿੰਗਾ, 6 ਮਹੀਨਿਆਂ 'ਚ ਈਂਧਨ ਦੀ ਕੀਮਤ 91 ਫ਼ੀਸਦੀ ਵਧੀ

Thursday, Jun 16, 2022 - 03:18 PM (IST)

ਹਵਾਈ ਸਫ਼ਰ ਹੋ ਸਕਦੈ ਮਹਿੰਗਾ, 6 ਮਹੀਨਿਆਂ 'ਚ ਈਂਧਨ ਦੀ ਕੀਮਤ 91 ਫ਼ੀਸਦੀ ਵਧੀ

ਨਵੀਂ ਦਿੱਲੀ - ਹਵਾਈ ਈਂਧਨ ਦੀਆਂ ਕੀਮਤਾਂ 'ਚ ਲਗਾਤਾਰ ਜਾਰੀ ਵਾਧਾ ਹਵਾਈ ਯਾਤਰੀਆਂ ਨੂੰ ਇਕ ਹੋਰ ਵੱਡਾ ਝਟਕਾ ਦੇ ਸਕਦਾ ਹੈ। ਵੀਰਵਾਰ ਨੂੰ ਕੀਮਤਾਂ 'ਚ 16.3 ਫੀਸਦੀ ਦਾ ਵਾਧਾ ਹੋਇਆ ਹੈ। ਇਸ 'ਚ 1.41 ਰੁਪਏ ਪ੍ਰਤੀ ਕਿਲੋਲੀਟਰ ਯਾਨੀ 123.03 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ।

ਏਟੀਐਫ ਦੀਆਂ ਕੀਮਤਾਂ ਵਿੱਚ ਇੱਕੋ ਸਮੇਂ 16.3 ਪ੍ਰਤੀਸ਼ਤ ਦੇ ਵਾਧੇ ਤੋਂ ਬਾਅਦ ਇਹ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਿਆ ਹੈ। ਰਾਸ਼ਟਰੀ ਰਾਜਧਾਨੀ ਦਿੱਲੀ ATF ਦੇ ਰੇਟ ਵਧ ਕੇ 141232.87 ਰੁਪਏ ਪ੍ਰਤੀ ਕਿਲੋਲੀਟਰ ਹੋ ਗਏ ਹਨ। ਇਸ ਨੂੰ ਦਿੱਲੀ ਲਈ ਵੱਡਾ ਵਾਧਾ ਮੰਨਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਆਨਲਾਈਨ ਸੱਟੇਬਾਜ਼ੀ ਦੇ ਵਿਗਿਆਪਨ ਨੂੰ ਰੋਕਣ ਲਈ ਸਰਕਾਰ ਦਾ ਸਖ਼ਤ ਆਦੇਸ਼

ਜਾਣੋ ਕੀਮਤਾਂ ਵਿਚ ਵਾਧੇ ਦਾ ਕਾਰਨ

ਰਿਪੋਰਟ ਮੁਤਾਬਕ ਪਿਛਲੇ ਛੇ ਮਹੀਨਿਆਂ 'ਚ ਹਵਾਈ ਈਂਧਨ ਦੀ ਕੀਮਤ 'ਚ 91 ਫੀਸਦੀ ਤੱਕ ਦਾ ਵਾਧਾ ਹੋਇਆ ਹੈ। ਦਰਅਸਲ, ਏਟੀਐਫ ਈਂਧਣ ਏਅਰਲਾਈਨਾਂ ਦੀ ਕੁੱਲ ਲਾਗਤ ਦਾ ਲਗਭਗ 40 ਪ੍ਰਤੀਸ਼ਤ ਹਿੱਸਾ ਹੁੰਦਾ ਹੈ ਅਤੇ ਇਸਦੀਆਂ ਕੀਮਤਾਂ ਵਿਚ ਵਾਧੇ ਨਾਲ, ਏਅਰਲਾਈਨਾਂ ਦੀ ਸੰਚਾਲਨ ਲਾਗਤ ਵੀ ਵਧ ਜਾਂਦੀ ਹੈ। ਜੈੱਟ ਫਿਊਲ( ATF) ਇਸ ਸਾਲ ਆਪਣੇ ਆਲ ਟਾਈਮ ਰਿਕਾਰਡ ਹਾਈ 'ਤੇ ਪਹੁੰਚ ਗਿਆ ਹੈ। ਇਸ ਤੋਂ ਪਹਿਲਾਂ 1 ਜੂਨ ਨੂੰ ਛੱਡ ਕੇ ਸਾਲ 2022 ਦੇ ਹਰ 15ਵੇਂ ਦਿਨ ਈਂਧਨ 'ਚ ਵਾਧਾ ਹੋ ਰਿਹਾ ਹੈ। 

ਇੱਥੇ ਦੱਸ ਦੇਈਏ ਕਿ ਲਗਾਤਾਰ 10 ਵਾਧੇ ਤੋਂ ਬਾਅਦ 1 ਜੂਨ ਨੂੰ ਜਹਾਜ਼ ਈਂਧਨ ਦੀਆਂ ਕੀਮਤਾਂ ਵਿੱਚ ਮਾਮੂਲੀ 1.3 ਫੀਸਦੀ ਦੀ ਕਟੌਤੀ ਕੀਤੀ ਗਈ ਸੀ। ਪਰ ਹੁਣ ਫਿਰ ਇਸ ਦੀ ਕੀਮਤ 'ਤੇ ਅੱਗ ਲੱਗ ਗਈ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ 'ਚ ਹਵਾਈ ਸਫਰ ਹੋਰ ਮਹਿੰਗਾ ਹੋ ਸਕਦਾ ਹੈ।

ਇਹ ਵੀ ਪੜ੍ਹੋ : McDonalds ਦੇ ਜਵਾਬ ’ਚ ਪੁਤਿਨ ਨੇ ਲਾਂਚ ਕੀਤਾ ‘ਟੇਸਟੀ’, ਸਲੋਗਨ ’ਚ ਲਿਖਿਆ ‘ਨਾਂ ਬਦਲਦਾ ਹੈ, ਪਿਆਰ ਨਹੀ’

ਏਅਰਲਾਈਨ ਕੰਪਨੀਆਂ ਦਾ ਵਧਿਆ ਘਾਟਾ 

ਈਂਧਨ ਦੇ ਵਾਧੇ ਤੋਂ ਤੁਰੰਤ ਬਾਅਦ, ਸਪਾਈਸਜੈੱਟ ਦੇ ਸੀਐਮਡੀ ਅਜੈ ਸਿੰਘ ਨੇ ਮੰਨਿਆ ਕਿ ਘਰੇਲੂ ਏਅਰਲਾਈਨਾਂ ਕੋਲ ਹੁਣ ਕਿਰਾਏ ਵਿੱਚ ਤੁਰੰਤ ਵਾਧਾ ਕਰਨ ਤੋਂ ਇਲਾਵਾ ਕੋਈ ਵਿਕਲਪ ਨਹੀਂ ਹੈ। ਇਸ ਤੋਂ ਪਹਿਲਾਂ ਵੀ ਕੋਰੋਨਾ ਸੰਕਟ ਕਾਰਨ ਏਅਰਲਾਈਨ ਕੰਪਨੀਆਂ ਨੂੰ ਭਾਰੀ ਘਾਟਾ ਹੋਇਆ ਸੀ। ਕੋਰੋਨਾ ਸੰਕਟ ਤੋਂ ਉਭਰਨ ਦੀ ਕੋਸ਼ਿਸ਼ ਕਰ ਰਹੀਆਂ ਕੰਪਨੀਆਂ ਸਾਹਮਣੇ ਹੁਣ ਈਂਧਣ ਦੀਆਂ ਕੀਮਤਾਂ ਵਿਚ ਵਾਧੇ ਦਾ ਸੰਕਟ ਖੜ੍ਹਾ ਹੋ ਗਿਆ ਹੈ। ਇਸ ਕਾਰਨ ਏਅਰਲਾਈਨ ਕੰਪਨੀਆਂ ਕੋਲ ਹਵਾਈ ਸਫ਼ਰ ਮਹਿੰਗਾ ਕਰਨ ਤੋਂ ਇਲਾਵਾ ਹੋਰ ਕੋਈ ਵਿਕਲਪ ਨਹੀਂ ਬਚਦਾ ਹੈ। ਸੰਚਾਲਨ ਲਾਗਤ ਨੂੰ ਸੁਚਾਰੂ ਢੰਗ ਨਾਲ ਯਕੀਨੀ ਬਣਾਉਣ ਲਈ ਕਿਰਾਏ 'ਚ ਘੱਟੋ-ਘੱਟ 10 ਤੋਂ 15 ਫੀਸਦੀ ਦਾ ਵਾਧਾ ਕਰਨ ਦੀ ਫੌਰੀ ਲੋੜ ਹੈ।

ਇਹ ਵੀ ਪੜ੍ਹੋ : ਅਮਰੀਕੀ ਕੰਪਨੀਆਂ ਦੇ ਇਸ ਫ਼ੈਸਲੇ ਕਾਰਨ ਹੀਰਾ ਉਦਯੋਗ ਪ੍ਰਭਾਵਿਤ, ਲੱਖਾਂ ਮਜ਼ਦੂਰਾਂ ’ਤੇ ਰੋਜ਼ੀ-ਰੋਟੀ ਦਾ ਸੰਕਟ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 


author

Harinder Kaur

Content Editor

Related News