GoFirst ''ਚ ਟ੍ਰੈਵਲ ਏਜੰਟਾਂ ਦੇ ਫਸੇ 900 ਕਰੋੜ ਰੁਪਏ, ਸਰਕਾਰ ਤੋਂ ਕੀਤੀ ਇਹ ਮੰਗ

Wednesday, May 10, 2023 - 01:08 PM (IST)

GoFirst ''ਚ ਟ੍ਰੈਵਲ ਏਜੰਟਾਂ ਦੇ ਫਸੇ 900 ਕਰੋੜ ਰੁਪਏ, ਸਰਕਾਰ ਤੋਂ ਕੀਤੀ ਇਹ ਮੰਗ

ਜਲੰਧਰ - GoFirst ਦੀ ਦੀਵਾਲੀਆਪਨ ਦਾਇਰ ਕਰਨ ਅਤੇ ਉਡਾਣਾਂ ਦੇ ਮੁਅੱਤਲ ਹੋਣ ਕਾਰਨ ਟਰੈਵਲ ਏਜੰਟ ਵੀ ਮੁਸੀਬਤਾਂ ਵਿੱਚ ਫੱਸ ਗਿਆ ਹੈ। ਟ੍ਰੈਵਲ ਏਜੰਟ ਐਸੋਸੀਏਸ਼ਨ ਆਫ ਇੰਡੀਆ ਨੇ ਕਿਹਾ ਕਿ ਉਨ੍ਹਾਂ ਦੇ ਮੈਂਬਰਾਂ ਦੇ ਲਗਭਗ 900 ਕਰੋੜ ਰੁਪਏ ਐਡਵਾਂਸ, ਅਗਲਾ ਬੁਕਿੰਗ ਅਤੇ ਰਿਫੰਡ ਦੇ ਰੂਪ ਵਿੱਚ ਗੋਫਰਸਟ ਵਿੱਚ ਫਸੇ ਹੋਏ ਹਨ। ਦੱਸ ਦੇਈਏ ਕਿ ਟ੍ਰੈਵਲ ਏਜੰਟਾਂ ਵਲੋਂ ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ ਹੈ। ਮੰਗ ਪੱਤਰ ਵਿੱਚ ਉਨ੍ਹਾਂ ਨੇ ਫਸੀ ਹੋਈ ਰਕਮ ਦਾ ਅੰਕੜਾ ਦੱਸਿਆ ਅਤੇ ਪੈਸੇ ਵਾਪਸ ਕਰਵਾਉਣ ਵਿੱਚ ਮਦਦ ਕਰਨ ਦੀ ਬੇਨਤੀ ਕੀਤੀ।

TAAI ਨੇ ਕਿਹਾ ਕਿ, 'ਸਾਨੂੰ ਸੁਰੱਖਿਆ ਦੀ ਲੋੜ ਹੈ। ਅਸੀਂ ਘੱਟ ਕੀਮਤ ਵਾਲੀਆਂ ਏਅਰਲਾਈਨਾਂ ਨੂੰ ਟਿਕਟ ਦੇ ਪੈਸੇ ਪਹਿਲਾਂ ਹੀ ਦਿੰਦੇ ਹਾਂ। ਏਅਰਲਾਈਨਾਂ ਸਾਡੇ ਲਈ ਇੱਕ ਕ੍ਰੈਡਿਟ ਸ਼ੈੱਲ ਬਣਾਉਂਦੀਆਂ ਹਨ ਅਤੇ ਸਾਰੀਆਂ ਟਿਕਟਾਂ ਉਸੇ ਵਿੱਚ ਮੌਜੂਦ ਰਕਮ ਦੇ ਵਿਰੁੱਧ ਜਾਰੀ ਕੀਤੀਆਂ ਜਾਂਦੀਆਂ ਹਨ। ਟਰੈਵਲ ਏਜੰਟਾਂ ਦੇ ਐਸੋਸੀਏਸ਼ਨ ਨੇ ਕਿਹਾ ਕਿ ਦੇਸ਼ ਅੰਦਰ ਸੈਰ-ਸਪਾਟੇ ਨੂੰ ਲੈ ਕੇ ਤੇਜ਼ੀ ਵੇਖੀ ਜਾ ਰਹੀ ਹੈ। ਗਰਮੀਆਂ ਦੀਆਂ ਛੁੱਟੀਆਂ ਦੌਰਾਨ ਸੈਰ-ਸਪਾਟੇ ਦੀ ਬਹੁਤ ਮੰਗ ਹੁੰਦੀ ਹੈ। TAAI ਮੈਂਬਰਾਂ ਨੇ ਇਨ੍ਹਾਂ ਛੁੱਟੀਆਂ ਲਈ GoFirst ਉਡਾਣਾਂ 'ਤੇ 90 ਤੋਂ 93 ਫ਼ੀਸਦੀ ਸੀਟਾਂ ਬੁੱਕ ਕੀਤੀਆਂ ਹਨ। ਇਸ ਲਈ ਕੰਪਨੀ ਦੇ ਕਰੀਬ 900 ਕਰੋੜ ਰੁਪਏ ਫਸੇ ਹੋਣ ਦਾ ਅੰਦਾਜ਼ਾ ਹੈ।

ਦੱਸ ਦੇਈਏ ਕਿ 2 ਮਈ ਨੂੰ GoFirst ਦੀਆਂ ਉਡਾਣਾਂ ਬੰਦ ਕਰ ਦਿੱਤੀਆਂ ਗਈਆਂ ਸਨ। ਇਸ ਤੋਂ ਪਹਿਲਾਂ GoFirst ਰੋਜ਼ਾਨਾ ਲਗਭਗ 200 ਉਡਾਣਾਂ ਚਲਾ ਰਹੀ ਸੀ। ਦਿੱਲੀ-ਸ੍ਰੀਨਗਰ, ਦਿੱਲੀ-ਲੇਹ ਅਤੇ ਮੁੰਬਈ-ਗੋਆ GoFirst ਲਈ ਸਭ ਤੋਂ ਵਿਅਸਤ ਰੂਟ ਹਨ।


author

rajwinder kaur

Content Editor

Related News