2016-17 ''ਚ ਭਾਰਤ ''ਚ 90,000 ਕਰੋੜ ਰੁਪਏ ਦੇ ਮੋਬਾਇਲ ਫੋਨਸ ਦਾ ਹੋਇਆ ਉਤਪਾਦਨ: ਸਰਕਾਰ

07/21/2017 8:47:21 PM

ਜਲੰਧਰ— ਵਿੱਤ ਸਾਲ 2016-17 'ਚ ਭਾਰਤ 'ਚ 90,000 ਕਰੋੜ ਰੁਪਏ ਦੇ ਮੋਬਾਇਲ ਫੋਨਜ਼ ਦਾ ਉਤਪਾਦਨ ਹੋਇਆ ਹੈ। ਜਦ ਕਿ ਇਸ ਮਿਆਦ 'ਚ ਕਰੀਬ 24,364 ਕਰੋੜ ਹੈਂਡਸੈੱਟ (ਜਿਨ੍ਹਾਂ ਦੀ ਕੀਮਤ 3.7 ਬਿਲਿਅਨ ਡਾਲਰ) ਨੂੰ Import ਕੀਤਾ ਗਿਆ ਹੈ। ਭਾਰਤ, ਜੋ ਕਿ ਗਲੋਬਲ ਤੌਰ 'ਤੇ ਸਭ ਤੋਂ ਵੱਡੀ ਟੈਲੀਕਾਮ ਮਾਰਕੀਟ 'ਚੋਂ ਇਕ ਹੈ, ਉਸ ਦੀ ਮੋਬਾਇਲ ਹੈਂਡਸੈੱਟਜ਼ ਦੇ ਮਾਮਲੇ 'ਚ ਹਰ ਸਾਲ ਸਥਿਰ ਗਤੀ ਨਾਲ ਵਾਧਾ ਦੇਖਿਆ ਗਿਆ ਹੈ। ਇਹ ਗੱਲ ਰਾਜਸਭਾ ਦੇ ਟੈਲੀਕਾਮ ਮਨੀਸਟਰ ਮਨੋਜ ਸਿਨ੍ਹਾ ਨੇ ਕਹੀ ਹੈ। ਉੱਨ੍ਹਾਂ ਨੇ ਕਿਹਾ ਕਿ 2014-15 ਦੌਰਾਨ, ਭਾਰਤ 'ਚ 18,900 ਕਰੋੜ ਰੁਪਏ ਦੇ ਮੋਬਾਇਲ ਹੈਂਡਸੈੱਟਜ਼ ਦਾ ਉਤਪਾਦਨ ਕੀਤਾ ਗਿਆ ਹੈ। ਜੋ 2015-16 'ਚ 54,000 ਕਰੋੜ ਰੁਪਏ 'ਚ ਵਧ ਗਿਆ ਹੈ। ਉੱਥੇ, ਇਸ ਤੋਂ ਬਾਅਦ 2016-17 'ਚ ਇਹ 90,000 ਕਰੋੜ ਰੁਪਏ ਹੋ ਗਿਆ ਹੈ।
ਜੇਕਰ 2014-15 ਤੋਂ 2015-16 ਦੀ ਤੁਲਨਾ ਕੀਤੀ ਜਾਵੇ ਤਾਂ ਘਰੇਲੂ ਉਤਪਾਦ 'ਚ ਮੋਬਾਇਲ ਹੈਂਡਸੈੱਟ 'ਚ 185 ਫੀਸਦੀ ਦਾ ਵਾਧਾ ਦੇਖਿਆ ਗਿਆ ਹੈ। ਨਾਲ ਹੀ 2015-16 ਦੇ ਮੁਕਾਬਲੇ 2016-17 'ਚ 67 ਫੀਸਦੀ ਦਾ ਵਾਧਾ ਦੇਖਿਆ ਗਿਆ ਹੈ। ਸਿਨ੍ਹਾ ਨੇ ਦੱਸਿਆ ਕਿ 2015-16 'ਚ ਭਾਰਤ 'ਚ ਆਯਾਤ ਹੋਣ ਵਾਲੇ ਮੋਬਾਇਲ ਹੈਂਡਸੈੱਟ 210 ਮਿਲਿਅਨ ਡਾਲਰ ਸੀ, ਜਿਨ੍ਹਾਂ ਦੀ ਕੀਮਤ 7,948 ਮਿਲਿਅਨ ਡਾਲਰ ਸੀ। ਇਹ ਗਿਣਤੀ 2015-16 'ਚ ਘੱਟ ਕੇ 146 ਮਿਲਿਅਨ ਯੂਨੀਟ ਰਹਿ ਗਈ ਹੈ। ਇਸ ਦੀ ਕੀਮਤ 6,059 ਮਿਲਿਅਨ ਡਾਲਰ ਸੀ। ਇਸ ਦੇ ਨਾਲ ਹੀ 2016-17 'ਚ ਇਹ ਅੰਕੜਾ 76 ਮਿਲਿਅਨ ਯੂਨੀਟਸ ਤਕ ਘੱਟ ਗਿਆ। ਸਿਨ੍ਹਾ ਨੇ ਦੱਸਿਆ ਕਿ ਮੋਬਾਇਲ ਬਾਜ਼ਾਰ 'ਚ ਮੌਜੂਦ ਬੈਂਡਸ ਨੇ ਜਾਂ ਭਾਰਤ 'ਚ ਆਪਣੀ Manufacturing ਯੂਨੀਟਸ ਓਪਨ ਕੀਤੀ ਹੈ ਜਾਂ ਫਿਰ ਉਸ ਦਾ ਪ੍ਰੋਸੈਸ ਚੱਲ ਰਿਹਾ ਹੈ। ਉੱਥੇ, ਕੁਝ ਕੰਪਨੀਆਂ ਨੇ Manufacturing ਲਈ ਭਾਰਤ ਦੀ ਇਲੈਟ੍ਰਾਨਿਕ ਸਰਵਿਸ ਕੰਪਨੀਆਂ ਨਾਲ ਸਬ-ਕੈਨਟੈਕਟ ਕੀਤਾ ਹੈ। ਇਹ ਯੂਨੀਟਸ ਦਿੱਲੀ, ਹਰਿਆਣਾ, ਉੱਤਰਖੰਡ ਅਤੇ ਹਿਮਾਚਲ ਪ੍ਰਦੇਸ਼ 'ਚ ਸਥਿਤ ਹੈ। ਭਾਰਤ 'ਚ ਸਵਦੇਸ਼ੀ ਨਿਰਮਾਣ ਨੂੰ ਵਾਧਾ ਦੇਣ ਲਈ ਸਰਕਾਰ ਨੇ ਬਜਟ 2015-16 'ਚ ਸੈਲੂਲਰ ਹੈਂਡਸੈੱਟਸ ਡੀਫਰੇਂਸ਼ਿਅਲ ਐਕਸਾਈਜ ਡਿਊਟੀ ਦੀ ਘੋਸ਼ਣਾ ਕੀਤੀ ਸੀ।


Related News