ਦਫਤਰ ਨਹੀਂ ਪਰਤਣਾ ਚਾਹੁੰਦੇ 82 ਫੀਸਦੀ ਕਰਮਚਾਰੀ, ਪਸੰਦ ਆ ਰਹੀ ਹੈ ‘ਵਰਕ ਫ੍ਰਾਮ ਹੋਮ’ ਦੀ ਸੰਸਕ੍ਰਿਤੀ - ਰਿਪੋਰਟ

Sunday, Jan 30, 2022 - 05:14 PM (IST)

ਮੁੰਬਈ (ਭਾਸ਼ਾ) – ਹੁਣ ਲੋਕ ਆਫਿਸ ਜਾਣ ਦੀ ਥਾਂ ਵਰਕ ਫ੍ਰਾਮ ਹੋਮ (ਡਬਲਯੂ. ਐੱਫ. ਐੱਚ.) ਕਰਨ ਨੂੰ ਪਹਿਲ ਦੇ ਰਹੇ ਹਨ ਯਾਨੀ ਉਨ੍ਹਾਂ ਨੂੰ ‘ਵਰਕ ਫ੍ਰਾਮ ਹੋਮ’ ਦੀ ਸੰਸਕ੍ਰਿਤੀ ਪਸੰਦ ਆ ਰਹੀ ਹੈ। ਜੌਬ ਸਾਈਕੀ ਦੇ ਟੈੱਕ ਟੈਲੈਂਟ ਆਊਟਲੁਕ ਰਿਪੋਰਟ ਮੁਤਾਬਕ ਮਹਾਮਾਰੀ ਕਾਰਨ ਪਹਿਲਾਂ ਤਾਂ ਕਰਮਚਾਰੀਆਂ ’ਤੇ ਦੂਰ ਰਹਿ ਕੇ ਦਫਤਰ ਦਾ ਕੰਮ ਕਰਨ ਦੀ ਵਿਵਸਥਾ ਥੋਪੀ ਗਈ ਸੀ ਪਰ ਹੁਣ 2 ਸਾਲਾਂ ਬਾਅਦ ‘ਵਰਕ ਫ੍ਰਾਮ ਹੋਮ’ ਨਿਊ ਨਾਰਮਲ ਬਣ ਗਿਆ ਹੈ ਅਤੇ ਨਵੀਆਂ ਅਾਦਤਾਂ ਲੋਕਾਂ ਦੀ ਜ਼ਿੰਦਗੀ ’ਚ ਆਪਣੀ ਥਾਂ ਬਣਾ ਚੁੱਕੀਆਂ ਹਨ। ਇਸ ਸਟੱਡੀ ’ਚ ਸ਼ਾਮਲ ਲੋਕਾਂ ’ਚੋਂ 82 ਫੀਸਦੀ ਕਰਮਚਾਰੀ ਦਫਤਰ ਨਹੀਂ ਜਾਣਾ ਚਾਹੁੰਦੇ ਹਨ ਅਤੇ ਉਹ ਘਰ ਤੋਂ ਹੀ ਕੰਮ ਕਰਨਾ ਚਾਹੁੰਦੇ ਹਨ।

ਟੈਲੈਂਟ ਟੈੱਕ ਆਊੁਟਲੁਕ 2022 ’ਚ 4 ਮਹਾਦੇਸ਼ਾਂ ’ਚ 100 ਤੋਂ ਵੱਧ ਐਗਜ਼ੀਕਿਊਟਿਵ ਅਤੇ ਐੱਚ. ਆਰ. ਅਧਿਕਾਰੀਆਂ ਤੋਂ ਪ੍ਰਾਪਤ ਪ੍ਰਤੀਕਿਰਿਆਵਾਂ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਇਹ ਸਰਵੇਖਣ ਸੋਸ਼ਲ ਮੀਡੀਆ, ਇੰਟਰਵਿਊ ਅਤੇ ਪੈਨਲ ਚਰਚਾ ਰਾਹੀਂ ਕੀਤਾ ਗਿਆ।

64 ਫੀਸਦੀ ਕਰਮਚਾਰੀਆਂ ਦਾ ਦਾਅਵਾ-ਡਬਲਯੂ. ਐੱਫ. ਐੱਚ. ’ਤੇ ਜ਼ਿਆਦਾ ਰਹਿੰਦੀ ਹੈ ਉਨ੍ਹਾਂ ਦੀ ਉਤਪਾਦਕਤਾ

ਅਧਿਐਨ ’ਚ ਸ਼ਾਮਲ 64 ਫੀਸਦੀ ਕਰਮਚਾਰੀਆਂ ਨੇ ਕਿਹਾ ਕਿ ਵਰਕ ਫ੍ਰਾਮ ਹੋਮ (ਡਬਲਯੂ. ਐੱਫ. ਐੱਚ.) ਉੱਤੇ ਉਨ੍ਹਾਂ ਦੀ ਉਤਪਾਦਕਤਾ ਜ਼ਿਆਦਾ ਰਹਿੰਦੀ ਹੈ ਅਤੇ ਤਨਾਅ ਵੀ ਘੱਟ ਰਹਿੰਦਾ ਹੈ। ਇਸ ਦਰਮਿਆਨ 80 ਫੀਸਦੀ ਤੋਂ ਵੱਧ ਐੱਚ. ਆਰ. ਮੈਨੇਜਰਸ ਨੇ ਕਿਹਾ ਕਿ ਫੁਲ ਟਾਈਮ ਲਈ ਆਫਿਸ ਜਾ ਕੇ ਕੰਮ ਕਰਨ ਵਾਲੇ ਕਰਮਚਾਰੀ ਲੱਭਣਾ ਹੁਣ ਉਨ੍ਹਾਂ ਲਈ ਮੁਸ਼ਕਲ ਹੁੰਦਾ ਜਾ ਰਿਹਾ ਹੈ। ਉੱਥੇ ਹੀ 67 ਫੀਸਦੀ ਤੋਂ ਵੱਧ ਕੰਪਨੀਆਂ ਨੇ ਵੀ ਕਿਹਾ ਕਿ ਆਫਿਸ ਜਾ ਕੇ ਕੰਮ ਕਰਨ ਵਾਲੇ ਲੋਕ ਲੱਭਣਾ ਉਨ੍ਹਾਂ ਲਈ ਮੁਸ਼ਕਲ ਹੁੰਦਾ ਜਾ ਰਿਹਾ ਹੈ।

ਮਾਲਕਾਂ ਲਈ ਚੁਣੌਤੀ

ਬਦਲੇ ਹੋਏ ਮਾਹੌਲ ’ਚ ਘਰ ਤੋਂ ਕੰਮ ਕਰਨਾ ਹੁਣ ਬਦਲ ਨਾ ਰਹਿ ਕੇ ਆਮ ਵਾਂਗ ਬਣ ਗਿਆ ਹੈ ਅਤੇ ਟੈੱਕ ਸੈਕਟਰ ’ਚ ਕੰਮ ਕਰਨ ਵਾਲੇ ਲੋਕ ਆਪਣੇ ਮਾਲਕ ਤੋਂ ਇਸ ਦੀ ਉਮੀਦ ਵੀ ਰੱਖਦੇ ਹਨ, ਜੋ ਮਾਲਕ ਇਸ ਵਿਵਸਥਾ ਨੂੰ ਅਪਣਾਉਣ ਲਈ ਤਿਆਰ ਨਹੀਂ ਹਨ, ਉਨ੍ਹਾਂ ਨੂੰ ਚੰਗੇ ਟੈਲੈਂਟ ਨਾਲ ਜੋੜਨ ਅਤੇ ਪਹਿਲਾਂ ਤੋਂ ਕੰਮ ਕਰ ਰਹੇ ਲੋਕਾਂ ਨੂੰ ਆਪਣੇ ਨਾਲ ਬਣਾਈ ਰੱਖਣ ’ਚ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ।

ਸਾਈਕੀ ਦੇ ਫਾਊਂਡਰ ਅਤੇ ਸੀ. ਈ. ਓ. ਕਰੁਣਜੀਤ ਕੁਮਾਰ ਧੀਰ ਨੇ ਕਿਹਾ ਕਿ ਰਿਮੋਟ ਵਰਕਿੰਗ ਦੀ ਦੁਨੀਆ ’ਚ ਸਵਾਗਤ ਹੈ। ਸਟੱਡੀ ’ਚ ਕਿਹਾ ਗਿਆ ਕਿ ਦੂਰ-ਦਰਾਡੇ ਕੰਮ ਕਰਦੇ ਹੋਏ 2 ਸਾਲ ਬੀਤ ਜਾਣ ’ਤੇ ਇਕ ਨਵੇਂ ਤਰ੍ਹਾਂ ਦਾ ਲਚਕੀਲਾਪਨ ਮਿਲਿਆ ਹੈ ਜੋ ਕਰਮਚਾਰੀਆਂ ਅਤੇ ਮਾਲਕਾਂ ਦੋਹਾਂ ਲਈ ਲਾਭਦਾਇਕ ਹੈ।


Harinder Kaur

Content Editor

Related News