ਜੀਓ ਫਾਈਬਰ ਨਾਲ ਜੁੜ ਰਹੇ ਹਨ  ਹਰ 10 ਵਿੱਚੋਂ 8 ਨਵੇਂ ਵਾਇਰਲਾਈਨ ਬ੍ਰਾਡਬੈਂਡ ਗਾਹਕ

Sunday, Jul 24, 2022 - 06:33 PM (IST)

ਨਵੀਂ ਦਿੱਲੀ : ਜਿਓ ਫਾਈਬਰ ਨੇ ਵਾਇਰਲਾਈਨ ਬ੍ਰਾਡਬੈਂਡ ਸੈਗਮੈਂਟ ਵਿੱਚ ਹੰਗਾਮਾ ਮਚਾ ਦਿੱਤਾ ਹੈ। ਕੰਪਨੀ ਮੁਤਾਬਕ, ਲਗਭਗ 80 ਫੀਸਦੀ ਨਵੇਂ ਵਾਇਰਲਾਈਨ ਗਾਹਕ Jio Fiber ਨਾਲ ਜੁੜ ਰਹੇ ਹਨ। ਜੀਓ ਫਾਈਬਰ ਵਾਇਰਲਾਈਨ ਬਰਾਡਬੈਂਡ ਸੈਗਮੈਂਟ ਵਿੱਚ ਪਹਿਲੇ ਨੰਬਰ 'ਤੇ ਬਰਕਰਾਰ ਹੈ। ਟਰਾਈ ਦੇ ਅੰਕੜੇ ਵੀ ਇਸ ਗੱਲ ਦੀ ਪੁਸ਼ਟੀ ਕਰਦੇ ਹਨ।

ਇਹ ਵੀ ਪੜ੍ਹੋ : ਅਕਾਸਾ ਏਅਰਲਾਈਨਜ਼ ਦੇਵੇਗੀ ਘੱਟ ਸਮੇਂ 'ਚ ਸਸਤੀ ਉਡਾਣ ਸੇਵਾ, ਫਲਾਈਟ 'ਚ ਮਿਲਣਗੀਆਂ ਇਹ ਖ਼ਾਸ ਸਹੂਲਤਾਂ

ਵਾਇਰਲੈੱਸ ਬਰਾਡਬੈਂਡ ਸੇਵਾ ਵਿੱਚ, ਜੀਓ 53% ਮਾਰਕੀਟ ਸ਼ੇਅਰ ਦੇ ਨਾਲ ਸਿਖਰ 'ਤੇ ਬਣਿਆ ਹੋਇਆ ਹੈ। ਡਾਟਾ ਖਪਤ ਦੇ ਮਾਮਲੇ 'ਚ ਵੀ ਜੀਓ ਕੋਸੋ ਅੱਗੇ ਹੈ। ਜੀਓ ਕੋਲ 60 ਫੀਸਦੀ 'ਡੇਟਾ ਟ੍ਰੈਫਿਕ ਮਾਰਕੀਟ ਸ਼ੇਅਰ' ਹੈ, ਜੋ ਕਿ ਏਅਰਟੈੱਲ ਅਤੇ ਵੀਆਈ ਦੀ ਸੰਯੁਕਤ ਖਪਤ ਤੋਂ ਵੱਧ ਹੈ। ਜੀਓ ਨੈੱਟਵਰਕ 'ਤੇ ਗਾਹਕ ਔਸਤਨ 20.8 ਜੀਬੀ ਡਾਟਾ ਪ੍ਰਤੀ ਮਹੀਨਾ ਵਰਤ ਰਹੇ ਹਨ। ਇਸ ਦੇ ਨਾਲ ਹੀ ਪ੍ਰਤੀ ਗਾਹਕ ਪ੍ਰਤੀ ਮਹੀਨਾ ਵੌਇਸ ਕਾਲਿੰਗ ਵੀ 1000 ਮਿੰਟ ਤੋਂ ਵੱਧ ਦੇ ਅੰਕੜੇ ਨੂੰ ਛੂਹ ਗਈ ਹੈ।

ਤਿਮਾਹੀ ਨਤੀਜੇ ਦਰਸਾਉਂਦੇ ਹਨ ਕਿ ਰਿਲਾਇੰਸ ਜਿਓ ਦੀ ਪ੍ਰਤੀ ਉਪਭੋਗਤਾ ਪ੍ਰਤੀ ਮਹੀਨਾ ਆਮਦਨ ਵੀ 175.7 ਰੁਪਏ ਦੇ ਪੱਧਰ 'ਤੇ ਪਹੁੰਚ ਗਈ ਹੈ। ਵਿੱਤੀ ਸਾਲ 2022-23 ਦੀ ਪਹਿਲੀ ਤਿਮਾਹੀ ਲਈ ਰਿਲਾਇੰਸ ਜੀਓ ਇਨਫੋਕਾਮ ਦਾ ਸਟੈਂਡਅਲੋਨ ਸ਼ੁੱਧ ਲਾਭ ਸਾਲਾਨਾ ਆਧਾਰ 'ਤੇ ਲਗਭਗ 24 ਫੀਸਦੀ ਵਧ ਕੇ 4,335 ਕਰੋੜ ਰੁਪਏ ਹੋ ਗਿਆ ਹੈ।

ਇਹ ਵੀ ਪੜ੍ਹੋ : ਟੌਪ-10 ਅਮੀਰਾਂ ’ਚ ਇਸ ਸਾਲ ਸਿਰਫ ਅਡਾਨੀ ਦੀ ਜਾਇਦਾਦ ’ਚ ਵਾਧਾ, ਅੰਬਾਨੀ ਸੂਚੀ ਤੋਂ ਬਾਹਰ

• ਹਰ ਗਾਹਕ Jio ਨੈੱਟਵਰਕ 'ਤੇ ਪ੍ਰਤੀ ਮਹੀਨਾ 20.8 GB ਡਾਟਾ ਵਰਤ ਰਿਹਾ ਹੈ
• ਏਅਰਟੈੱਲ ਅਤੇ Vi ਦੀ ਇਕੱਠੇ ਡੇਟਾ ਦੀ ਖਪਤ ਜੀਓ ਨਾਲੋਂ ਘੱਟ ਹੈ
• ਵੌਇਸ ਕਾਲਿੰਗ ਪ੍ਰਤੀ ਗਾਹਕ ਪ੍ਰਤੀ ਮਹੀਨਾ 1000 ਮਿੰਟਾਂ ਨੂੰ ਪਾਰ ਕਰਦੀ ਹੈ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 


Harinder Kaur

Content Editor

Related News