ਮੁੰਬਈ ’ਚ ਘਰਾਂ ਦੀ ਰਜਿਸਟ੍ਰੇਸ਼ਨ ’ਚ 8 ਫੀਸਦੀ ਦਾ ਵਾਧਾ
Tuesday, Nov 02, 2021 - 12:39 PM (IST)
ਨਵੀਂ ਦਿੱਲੀ– ਮੌਜੂਦਾ ਤਿਓਹਾਰੀ ਸੀਜ਼ਨ ਦੌਰਾਨ ਵਧੇਰੇ ਮੰਗ ਅਤੇ ਰਿਹਾਇਸ਼ੀ ਲੋਨ ’ਤੇ ਹੇਠਲੀਆਂ ਵਿਆਜ ਦਰਾਂ ਕਾਰਨ ਅਕਤੂਬਰ ’ਚ ਮੁੰਬਈ ਨਗਰਪਾਲਿਕਾ ਖੇਤਰ ’ਚ ਘਰਾਂ ਦੀ ਰਜਿਸਟੇਸ਼ਨ ਸਾਲਾਨਾ ਆਧਾਰ ’ਤੇ 8 ਫੀਸਦੀ ਵਧ ਕੇ 8,576 ਇਕਾਈ ਹੋ ਗਈ। ਜਾਇਦਾਦ ਸਲਾਹਕਾਰ ਕੰਪਨੀ ਨਾਈਟ ਫ੍ਰੈਂਕ ਇੰਡੀਆ ਦੀ ਇਕ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ ਗਈ ਹੈ। ਰਿਹਾਇਸ਼ੀ ਜਾਇਦਾਦਾਂ (ਘਰਾਂ) ਦੀ ਰਜਿਸਟ੍ਰੇਸ਼ਨ ਅਕਤੂਬਰ 2020 ਦੌਰਾਨ 7,929 ਇਕਾਈ ਅਤੇ ਇਸ ਸਾਲ ਸਤੰਬਰ ’ਚ 7,929 ਇਕਾਈ ਰਹੀ ਸੀ।
ਰਜਿਸਟ੍ਰੇਸ਼ਨ ਅੰਕੜੇ ਪ੍ਰਾਇਮਰੀ ਅਤੇ ਸੈਕੰਡਰੀ (ਮੁੜ : ਵਿਕਰੀ) ਬਾਜ਼ਾਰ ਦੋਹਾਂ ’ਚ ਖਰੀਦੀਆਂ ਗਈਆਂ ਜਾਇਦਾਦਾਂ ਲਈ ਹਨ। ਨਾਈਟ ਫ੍ਰੈਂਕ ਨੇ ਕਿਹਾ ਕਿ ਅਕਤੂਬਰ 2021 ’ਚ ਕੁੱਲ ਜਾਇਦਾਦ ਵਿਕਰੀ ਰਜਿਸਟ੍ਰੇਸ਼ਨ 8,576 ਇਕਾਈਆਂ ਰਹੀ। ਅਕਤੂਬਰ ’ਚ ਰਜਿਸਟ੍ਰੇਸ਼ਨ ਪਿਛਲੇ ਸਾਲ ਦੇ ਇਸੇ ਮਹੀਨੇ ਦੀ ਤੁਲਨਾ ’ਚ 8 ਫੀਸਦੀ ਅਤੇ ਸਤੰਬਰ 2021 ਦੀ ਤੁਲਨਾ ’ਚ 10 ਫੀਸਦੀ ਜ਼ਿਆਦਾ ਸੀ। ਅਕਤੂਬਰ 2021 ’ਚ ਮਹਾਮਾਰੀ ਤੋਂ ਪਹਿਲਾਂ ਯਾਨੀ ਅਕਤੂਬਰ 2019 ਦੀ ਤੁਲਨਾ ’ਚ ਰਜਿਸਟ੍ਰੇਸ਼ਨ ’ਚ 48 ਫੀਸਦੀ ਦਾ ਵਾਧਾ ਹੋਇਆ।