ਖ਼ੁਸ਼ਖ਼ਬਰੀ! ਉਡਾਣ ਯੋਜਨਾ 'ਚ 78 ਨਵੇਂ ਮਾਰਗਾਂ ਨੂੰ ਹਰੀ ਝੰਡੀ, ਦੇਖੋ ਰੂਟ

8/27/2020 6:28:09 PM

ਨਵੀਂ ਦਿੱਲੀ— ਸ਼ਹਿਰੀ ਹਵਾਬਾਜ਼ੀ ਮੰਤਰਾਲਾ ਨੇ ਉਡਾਣ ਯੋਜਨਾ ਦੇ ਚੌਥੇ ਪੜਾਅ ਤਹਿਤ ਅੱਜ 78 ਨਵੇਂ ਹਵਾਈ ਮਾਰਗਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਹੁਣ ਲੋਕ ਹਿਸਾਰ, ਚੰਡੀਗੜ੍ਹ, ਦੇਹਰਾਦੂਨ ਅਤੇ ਧਰਮਸ਼ਾਲਾ ਵਿਚਕਾਰ ਵੀ ਉਡਾਣ ਭਰ ਸਕਣਗੇ। ਹਵਾਬਾਜ਼ੀ ਮੰਤਰਾਲਾ ਨੇ ਅੱਜ ਦੱਸਿਆ ਕਿ ਨਵੇਂ ਰੂਟ ਸ਼ੁਰੂ ਹੋਣ ਨਾਲ ਪੂਰਬੀ-ਉੱਤਰੀ, ਪਹਾੜੀ ਖੇਤਰਾਂ ਅਤੇ ਟਾਪੂ ਖੇਤਰਾਂ 'ਚ ਸੰਪਰਕ ਵਧੇਗਾ। ਇਸ ਨਾਲ ਪੂਰਬੀ-ਉੱਤਰੀ ਸੂਬਿਆਂ 'ਚ ਗੁਹਾਟੀ ਤੋਂ ਤੇਜੂ, ਰੂਪਸੀ, ਤੇਜ਼ਪੁਰ, ਪਾਸੀਘਾਟ, ਮਿਸਾ ਅਤੇ ਸ਼ਿਲਾਂਗ ਦਾ ਸੰਪਰਕ ਵਧੇਗਾ। ਹੁਣ ਤੁਸੀਂ ਹਿਸਾਰ-ਚੰਡੀਗੜ੍ਹ, ਚੰਡੀਗੜ੍ਹ-ਹਿਸਾਰ, ਹਿਸਾਰ-ਦੇਹਰਾਦੂਨ, ਦੇਹਰਾਦੂਨ-ਹਿਸਾਰ, ਹਿਸਾਰ-ਧਰਮਸ਼ਾਲਾ, ਧਰਮਸ਼ਾਲਾ-ਹਿਸਾਰ ਵਿਚਕਾਰ ਫਲਾਈਟ ਲੈ ਸਕੋਗੇ।

PunjabKesari

ਉਡਾਣ ਯੋਜਨਾ ਦੇ ਪਹਿਲੇ ਤਿੰਨ ਪੜਾਵਾਂ 'ਚ ਮਨਜ਼ੂਰੀ ਪ੍ਰਾਪਤ ਕੁੱਲ 688 ਮਾਰਗਾਂ 'ਚੋਂ 274 'ਤੇ ਜਹਾਜ਼ ਸੇਵਾ ਸ਼ੁਰੂ ਹੋ ਚੁੱਕੀ ਹੈ।

ਚੌਥੇ ਪੜਾਅ 'ਚ 78 ਨਵੇਂ ਮਾਰਗਾਂ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਵੱਲੋਂ ਉਡਾਣ ਯੋਜਨਾ ਤਹਿਤ ਮਨਜ਼ੂਰੀ ਪ੍ਰਾਪਤ ਹਵਾਈ ਮਾਰਗਾਂ ਦੀ ਕੁੱਲ ਗਿਣਤੀ ਵੱਧ ਕੇ 766 ਹੋ ਗਈ ਹੈ। ਹੁਣ ਜਿਨ੍ਹਾਂ ਮਾਰਗਾਂ ਨੂੰ ਹਰੀ ਝੰਡੀ ਦਿੱਤੀ ਗਈ ਹੈ ਉਨ੍ਹਾਂ 'ਚੋਂ 29 ਹਵਾਈ ਮਾਰਗਾਂ 'ਤੇ ਪਹਿਲਾਂ ਹੀ ਉਡਾਣ ਸੇਵਾ ਉਪਲਬਧ ਹੈ, ਜਦੋਂ ਕਿ 8 'ਚ ਪਹਿਲਾਂ ਤੋਂ ਉਡਾਣ ਸੇਵਾ ਉਪਲਬਧ ਨਹੀਂ ਸੀ। ਇਸ ਤੋਂ ਇਲਾਵਾ ਦੋ ਅਜਿਹੇ ਹਵਾਈ ਅੱਡੇ ਵੀ ਸ਼ਾਮਲ ਹਨ, ਜਿੱਥੋਂ ਬਹੁਤ ਘੱਟ ਉਡਾਣਾਂ ਸਨ। ਗੌਰਤਲਬ ਹੈ ਕਿ ਉਡਾਣ ਯੋਜਨਾ ਤਹਿਤ ਹਵਾਈ ਕਿਰਾਏ ਥੋੜ੍ਹੇ ਘੱਟ ਹੁੰਦੇ ਹਨ।

PunjabKesari


Sanjeev

Content Editor Sanjeev