RBI ਗਵਰਨਰ ਨੇ 2000 ਰੁਪਏ ਦੇ ਨੋਟ 'ਤੇ ਦਿੱਤੀ ਅਹਿਮ ਅਪਡੇਟ, ਹੁਣ ਤੱਕ ਬੈਂਕਾਂ 'ਚ ਆਏ ਇੰਨੇ ਨੋਟ
Sunday, Jun 25, 2023 - 02:21 PM (IST)
ਨਵੀਂ ਦਿੱਲੀ (ਇੰਟ.) - ਆਰ. ਬੀ. ਆਈ. ਵੱਲੋਂ 2000 ਰੁਪਏ ਦੇ ਨੋਟ ਵਾਪਸ ਲੈਣ ਦੇ ਐਲਾਨ ਤੋਂ ਬਾਅਦ 2000 ਰੁਪਏ ਦੇ 72 ਫੀਸਦੀ ਨੋਟ ਬੈਂਕਾਂ ’ਚ ਜਮ੍ਹਾ ਹੋ ਚੁੱਕੇ ਹਨ ਜਾਂ ਬਦਲੇ ਜਾ ਚੁੱਕੇ ਹਨ। ਮੀਡੀਆ ਰਿਪੋਰਟਾਂ ਅਨੁਸਾਰ ਇਨ੍ਹਾਂ ਨੋਟਾਂ ਦੀ ਕੁੱਲ ਕੀਮਤ 2.62 ਲੱਖ ਕਰੋਡ਼ ਰੁਪਏ ਹੈ। ਆਰ. ਬੀ. ਆਈ. ਨੇ 19 ਮਈ ਨੂੰ ਨੋਟ ਵਾਪਸ ਲੈਣ ਦਾ ਐਲਾਨ ਕਰਦੇ ਹੋਏ ਦੱਸਿਆ ਸੀ ਕਿ 31 ਮਾਰਚ ਤੱਕ 2,000 ਰੁਪਏ ਦੇ ਨੋਟਾਂ ਦਾ ਕੁੱਲ ਮੁੱਲ 3.62 ਲੱਖ ਕਰੋਡ਼ ਰੁਪਏ ਸੀ।
ਇਹ ਵੀ ਪੜ੍ਹੋ : ਭਾਰਤੀ ਖੇਤੀਬਾੜੀ ਸੈਕਟਰ 'ਚ ਤਕਨਾਲੋਜੀ ਨੇ ਬਦਲੀ ਕਿਸਾਨਾਂ ਦੀ ਨੁਹਾਰ, ਖੇਤੀ ਨਿਰਯਾਤ 9 ਫ਼ੀਸਦੀ ਵਧਿਆ
ਆਰ. ਬੀ. ਆਈ. ਨੇ 30 ਸਤੰਬਰ ਤੱਕ 2000 ਦੇ ਨੋਟ ਬੈਂਕਾਂ ’ਚ ਬਦਲਨ ਜਾਂ ਖਾਤੇ ’ਚ ਜਮ੍ਹਾ ਕਰਨ ਲਈ ਕਿਹਾ ਹੋਇਆ ਹੈ ਪਰ ਇਹ ਵੀ ਕਿਹਾ ਹੈ ਕਿ ਇਹ ਇਸ ਤੋਂ ਬਾਅਦ ਵੀ ਲੀਗਲ ਟੈਂਡਰ ਹੀ ਰਹਿਣਗੇ। ਅਜਿਹਾ ਸਿਰਫ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਹੈ, ਤਾਂ ਕਿ ਉਹ ਇਹ ਨੋਟ ਬੈਂਕਾਂ ਨੂੰ ਵਾਪਸ ਕਰਨ।
ਨੋਟ ਬਦਲਨ ਲਈ ਕਿਸੇ ਦਸਤਾਵੇਜ ਦੀ ਜ਼ਰੂਰਤ ਨਹੀਂ :
ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬੈਂਕ ’ਚ ਨੋਟ ਬਦਲਨ ਲਈ ਕਿਸੇ ਤਰ੍ਹਾਂ ਦੀ ਕੋਈ ਦਸਤਾਵੇਜ ਨਹੀਂ ਦੇਣਾ ਹੋਵੇਗਾ। ਇਕ ਵਾਰ ’ਚ 20,000 ਦੀ ਹੱਦ ਤੱਕ 2000 ਰੁਪਏ ਦੇ ਨੋਟ ਬਦਲੇ ਜਾ ਸਕਦੇ ਹਨ ਭਾਵ ਦੂਜੇ ਡੀ-ਨਾਮੀਨੇਸ਼ਨ ’ਚ ਐਕਸਚੇਂਜ ਕਰਵਾ ਸਕਦੇ ਹੋ। ਉੱਥੇ ਹੀ ਜੇਕਰ ਤੁਹਾਡਾ ਖਾਤਾ ਹੈ, ਤਾਂ ਤੁਸੀ ਕਿੰਨੇ ਵੀ 2000 ਦੇ ਨੋਟ ਜਮ੍ਹਾ (ਖਾਤੇ ’ਚ) ਕਰਵਾ ਸਕਦੇ ਹੋ।
ਇਹ ਵੀ ਪੜ੍ਹੋ : RBI ਦਾ ਚੱਲਿਆ ਹੰਟਰ, ਐਕਸਿਸ ਬੈਂਕ ਸਮੇਤ ਕਈ ਵੱਡੇ ਬੈਂਕਾਂ ’ਤੇ ਲੱਗਾ ਕਰੋੜਾਂ ਦਾ ਜੁਰਮਾਨਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।