ਨਵੀਂ ਕਾਰ ਖਰੀਦਣ ਲਈ ਲਾਈਨ ''ਚ 7 ਲੱਖ ਲੋਕ, ਨਹੀਂ ਹੋ ਰਹੀ ਹੈ ਡਿਲੀਵਰੀ
Saturday, Dec 18, 2021 - 05:26 PM (IST)
ਨਵੀਂ ਦਿੱਲੀ - ਕੋਰੋਨਾ ਮਹਾਮਾਰੀ ਦੀ ਮਾਰ ਤੋਂ ਬਾਅਦ ਆਟੋਮੋਬਾਈਲ ਸੈਕਟਰ ਨੇ ਤੇਜ਼ੀ ਨਾਲ ਵਾਪਸੀ ਕੀਤੀ ਹੈ। ਵਾਹਨਾਂ ਦੀ ਮੰਗ ਵਿੱਚ ਜ਼ਬਰਦਸਤ ਵਾਧਾ ਹੋਇਆ ਹੈ। ਸਥਿਤੀ ਇਹ ਹੈ ਕਿ ਆਟੋ ਸੈਕਟਰ ਵਾਹਨਾਂ ਦੀ ਵਧਦੀ ਮੰਗ ਨੂੰ ਪੂਰਾ ਨਹੀਂ ਕਰ ਪਾ ਰਿਹਾ ਹੈ ਅਤੇ ਲੋਕਾਂ ਨੂੰ ਨਵੇਂ ਵਾਹਨ ਲਈ ਲੰਮਾ ਸਮਾਂ ਇੰਤਜ਼ਾਰ ਕਰਨਾ ਪੈ ਰਿਹਾ ਹੈ। ਇਸ ਸਮੇਂ ਦੇਸ਼ ਦੇ 7 ਲੱਖ ਲੋਕ ਆਪਣੀ ਕਾਰ ਦੀ ਡਿਲੀਵਰੀ ਦਾ ਇੰਤਜ਼ਾਰ ਕਰ ਰਹੇ ਹਨ।
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਇਨ੍ਹਾਂ 7 ਲੱਖ ਲੋਕਾਂ ਨੇ ਕਾਰ ਖਰੀਦਣ ਲਈ ਬੁਕਿੰਗ ਕਰਵਾ ਲਈ ਹੈ ਪਰ ਅਜੇ ਤੱਕ ਕਾਰ ਦੀ ਡਿਲੀਵਰੀ ਨਹੀਂ ਹੋਈ ਹੈ। ਅਜਿਹਾ ਨਹੀਂ ਹੈ ਕਿ ਇਹ ਲੋਕ ਕਿਸੇ ਖਾਸ ਵਾਹਨ ਦੀ ਡਲਿਵਰੀ ਦਾ ਇੰਤਜ਼ਾਰ ਕਰ ਰਹੇ ਹਨ, ਸਗੋਂ ਹਰ ਤਰ੍ਹਾਂ ਦੇ ਵਾਹਨਾਂ ਦੀ ਉਡੀਕ ਸੂਚੀ ਲੰਬੀ ਹੁੰਦੀ ਜਾ ਰਹੀ ਹੈ। ਮਾਰੂਤੀ ਸੁਜ਼ੂਕੀ, ਟਾਟਾ ਮੋਟਰਜ਼ ਅਤੇ ਮਹਿੰਦਰਾ ਦੇ ਇੱਕ-ਇੱਕ ਲੱਖ ਲੋਕ ਕਾਰ ਦੀ ਡਿਲੀਵਰੀ ਲਈ ਉਡੀਕ ਸੂਚੀ ਵਿੱਚ ਹਨ। Kia Motors ਦੇ 75,000 ਗਾਹਕ ਉਡੀਕ ਸੂਚੀ ਵਿੱਚ ਹਨ। ਕੰਪਨੀਆਂ ਕਾਰ ਦੀ ਡਿਲੀਵਰੀ ਕਰਨ ਵਿੱਚ ਅਸਮਰੱਥ ਹਨ।
ਆਟੋਮੋਬਾਈਲ ਸੈਕਟਰ ਇਨ੍ਹੀਂ ਦਿਨੀਂ ਸੈਮੀਕੰਡਕਟਰ ਚਿਪ ਦੀ ਕਮੀ ਦਾ ਸਾਹਮਣਾ ਕਰ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਦੁਨੀਆ ਭਰ ਦੇ 170 ਉਦਯੋਗ ਸੈਮੀਕੰਡਕਟਰ ਚਿਪ ਦੀ ਕਮੀ ਕਾਰਨ ਪ੍ਰੇਸ਼ਾਨ ਹਨ। ਇਨ੍ਹਾਂ ਵਿੱਚੋਂ ਇੱਕ ਆਟੋ ਸੈਕਟਰ ਹੈ।
150 ਲੱਖ ਕਰੋੜ ਦਾ ਨੁਕਸਾਨ
ਸੈਮੀਕੰਡਕਟਰ ਚਿਪ ਦੀ ਭਾਰੀ ਕਮੀ ਕਾਰਨ ਆਟੋ ਉਦਯੋਗ ਨੂੰ ਇਸ ਸਾਲ ਲਗਭਗ 150 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਜਾਪਾਨੀ ਕੰਪਨੀ ਟੋਇਟਾ ਨੂੰ ਵੀ ਚਿੱਪ ਦੀ ਕਮੀ ਕਾਰਨ ਨੁਕਸਾਨ ਝੱਲਣਾ ਪੈ ਰਿਹਾ ਹੈ।
ਇਹ ਵੀ ਪੜ੍ਹੋ : ਆਧਾਰ ਜ਼ਰੀਏ ਸਰਕਾਰ ਨੇ ਬਚਾਏ 2.25 ਲੱਖ ਕਰੋੜ ਰੁਪਏ, ਅਗਲੇ 10 ਸਾਲਾਂ ਲਈ ਦੱਸੀ ਯੋਜਨਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।