7 ਕੰਪਨੀਆਂ ਨੂੰ ਸੇਬੀ ਤੋਂ ਆਈ. ਪੀ. ਓ. ਲਈ ਮਨਜ਼ੂਰੀ

Tuesday, Oct 26, 2021 - 12:31 PM (IST)

7 ਕੰਪਨੀਆਂ ਨੂੰ ਸੇਬੀ ਤੋਂ ਆਈ. ਪੀ. ਓ. ਲਈ ਮਨਜ਼ੂਰੀ

ਨਵੀਂ ਦਿੱਲੀ–ਪੂੰਜੀ ਬਾਜ਼ਾਰ ਰੈਗੂਲੇਟਰ ਸੇਬੀ ਨੇ ਈ. ਐੱਸ. ਏ. ਐੱਫ. ਸਮਾਲ ਫਾਇਨੈੱਸ ਬੈਂਕ, ਸਫਾਇਰ ਫੂਡਜ਼ ਇੰਡੀਆ ਅਤੇ ਆਨੰਦ ਰਾਠੀ ਵੈਲਥ ਸਮੇਤ 7 ਕੰਪਨੀਆਂ ਨੂੰ ਸ਼ੁਰੂਆਤੀ ਜਨਤਕ ਪੇਸ਼ਕਸ਼ (ਆਈ. ਪੀ. ਓ.) ਰਾਹੀਂ ਪੂੰਜੀ ਜੁਟਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ।

ਇਸ ਤੋਂ ਇਲਾਵਾ ਪਾਲਿਸੀ ਬਾਜ਼ਾਰ ਅਤੇ ਪੈਸਾ ਬਾਜ਼ਾਰ ਵਰਗੀਆਂ ਡਿਜੀਟਲ ਕੰਪਨੀਆਂ ਦਾ ਸੰਚਾਲਨ ਕਰਨ ਵਾਲੀ ਪੀ. ਬੀ. ਫਿਨਟੈੱਕ, ਪੇਅ. ਟੀ. ਐੱਮ. ਦੀ ਮੂਲ ਕੰਪਨੀ ਵਨ97 ਕਮਿਊਨੀਕੇਸ਼ਨਸ, ਜੀਵ ਵਿਗਿਆਨ ਕੰਪਨੀ ਟਾਰਸਨ ਪ੍ਰੋਡਕਟਸ ਅਤੇ ਐੱਚ. ਪੀ. ਐਡਹੇਸਿਵਸ ਨੂੰ ਵੀ ਆਪਣੇ ਆਈ. ਪੀ. ਓ. ਲਿਆਉਣ ਲਈ ਸੇਬੀ ਦੀ ਮਨਜ਼ੂਰੀ ਮਿਲੀ ਹੈ। ਸੇਬੀ ਨੇ ਦੱਸਿਆ ਕਿ ਇਨ੍ਹਾਂ ਕੰਪਨੀਆਂ ਨੇ ਜੁਲਾਈ ਅਤੇ ਅਗਸਤ ਦਰਮਿਆਨ ਉਸ ਕੋਲ ਆਪਣੇ ਖਰੜਾ ਪੱਤਰ ਦਾਖਲ ਕੀਤੇ ਸਨ।


author

Aarti dhillon

Content Editor

Related News