65 ਕਰੋੜ ਬੈਂਕ ਖਾਤੇ ਨਿਊਨਤਮ ਬੈਲੇਂਸ ਤੋਂ ਬਾਹਰ : ਸਰਕਾਰ

Thursday, Jan 25, 2018 - 12:42 PM (IST)

65 ਕਰੋੜ ਬੈਂਕ ਖਾਤੇ ਨਿਊਨਤਮ ਬੈਲੇਂਸ ਤੋਂ ਬਾਹਰ : ਸਰਕਾਰ

ਨਵੀਂ ਦਿੱਲੀ—ਸਰਕਾਰ ਨੇ ਅੱਜ ਕਿਹਾ ਕਿ ਦੇਸ਼ 'ਚ 65 ਕਰੋੜ ਬੈਂਕ ਖਾਤੇ ਬੇਸਿਕ ਬਚਤ ਬੈਂਕਿੰਗ ਖਾਤਾ ( ਬੀ.ਐੱਸ.ਬੀ.ਏ.) ਹੈ ਜਿਨ੍ਹਾਂ 'ਤੇ ਨਿਊਨਤਮ ਬੈਲੇਂਸ ਦੇ ਨਿਯਮ ਲਾਗੂ ਨਹੀਂ ਹੁੰਦੇ ਹਨ। ਵਿੱਤ ਮੰਤਰੀ ਅਰੁਣ ਜੇਤਲੀ, ਰਾਜਸਵ ਸਚਿਵ ਹਸਮੁੱਖ ਅਧਿਆ ਦੀ ਮੌਜੂਦਗੀ 'ਚ ਵਿੱਤੀ ਸੇਵਾਵਾਂ ਦੇ ਸਚਿਵ ਰਾਜੀਵ ਕੁਮਾਰ ਨੇ ਅੱਜ ਇੱਥੇ ਬੈਂਕਾਂ 'ਚ ਸੁਧਾਰ ਦੇ ਲਈ ਛੈ ਸੂਤਰੀ ਏਜੰਡਾ ਪੇਸ਼ ਕਰਦੇ ਹੋਏ ਕਿਹਾ ਕਿ ਸੋਸ਼ਲ ਮੀਡੀਆ 'ਤੇ ਬੈਂਕਿੰਗ ਸੇਵਾਵਾਂ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਹਨ ਪਰ 65 ਕਰੋੜ ਬੈਂਕ ਖਾਤੇ ਨਿਊਨਤਮ ਬੈਲੇਂਸ ਤੋਂ ਬਾਹਰ ਨਹੀਂ ਹੈ।

ਉਨ੍ਹਾਂ ਨੇ ਕਿਹਾ ਕਿ ਸਰਵਜਨਿਕ ਖੇਤਰ ਦੇ ਬੈਂਕਾਂ ਨੂੰ ਪ੍ਰਭਾਵੀ ਅਤੇ ਜਵਾਬਦੇਹ ਦੇ ਤਹਿਤ ਸੇਵਾਵਾਂ ਦੀ ਗੁਣਵਤਾ 'ਚ ਸੁਧਾਰ ਅਤੇ ਪਹੁੰਚ ਨੂੰ ਵਧਾਉਣ ਦੇ ਉਪਾਅ ਕੀਤੇ ਗਏ ਹਨ ਅਤੇ ਇਸਦੇ ਲਈ ਜਨ-ਧਨ ਦਰਸ਼ਨ ਐਪ ਅਤੇ ਫਾਇੰਡਮਾਈ ਬੈਂਕ ਪੋਟਰਲ ਲਾਂਚ ਕਰਨ ਦੀ ਤਿਆਰੀ ਚਲ ਰਹੀ ਹੈ।


Related News