5G ਜੀ ਇੰਟਰਨੈੱਟ ਸਪੀਡ ਨੂੰ ਲੈ ਕੇ ਦਾਅਵਾ ਝੂਠਾ, ਟੈਲੀਕਾਮ ਕੰਪਨੀਆਂ 'ਤੇ ਲੱਗਾ 20 ਅਰਬ ਰੁਪਏ ਦਾ ਜੁਰਮਾਨਾ
Sunday, May 28, 2023 - 06:34 PM (IST)
ਗੈਜੇਟ ਡੈਸਕ- ਮੋਬਾਇਲ ਸਰਵਿਸ ਪ੍ਰੋਵਾਈਡਰ ਕੰਪਨੀਆਂ ਵੱਲੋਂ ਆਪਣੀਆਂ 5ਜੀ ਸੇਵਾਵਾਂ ਨੂੰ ਲੈ ਕੇ ਅਲਟਰਾ ਫਾਸਟ ਸਪੀਡ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਹੁਣ ਟੈਲੀਕਾਮ ਕੰਪਨੀਆਂ 'ਤੇ 5ਜੀ ਇੰਟਰਨੈੱਟ ਸਪੀਡ ਨੂੰ ਲੈ ਕੇ ਝੂਠਾ ਦਾਅਵਾ ਕਰਨ 'ਤੇ ਭਾਰੀ ਜੁਰਮਾਨਾ ਲਗਾਇਆ ਗਿਆ ਹੈ। ਟੈਲੀਕਾਮ ਕੰਪਨੀਆਂ 'ਤੇ ਕਰੀਬ 33.6 ਬਿਲੀਅਨ ਵੋਨ (ਕਰੀਬ 209 ਕਰੋੜ ਰੁਪਏ) ਦਾ ਜੁਰਮਾਨਾ ਲਗਾਇਆ ਗਿਆ ਹੈ। ਇਹ ਜੁਰਮਾਨਾ ਸਾਊਥ ਕੋਰੀਆ 'ਚ ਲਗਾਇਆ ਗਿਆ ਹੈ ਅਤੇ ਤਿੰਨ ਟੈਲੀਕਾਮ ਕੰਪਨੀਆਂ 'ਤੇ ਲੱਗਾ ਹੈ।
ਇਹ ਵੀ ਪੜ੍ਹੋ– BSNL ਗਾਹਕਾਂ ਲਈ ਅਹਿਮ ਖ਼ਬਰ, 2 ਹਫ਼ਤਿਆਂ ’ਚ ਕੰਪਨੀ ਦੇਣ ਜਾ ਰਹੀ ਵੱਡੀ ਖ਼ੁਸ਼ਖ਼ਬਰੀ
ਕਿਉਂ ਲੱਗਾ ਜੁਰਮਾਨਾ
ਕੋਰੀਆ ਟਾਈਮਸ ਦੀ ਰਿਪੋਰਟ ਮੁਤਾਬਕ, ਸਾਊਥ ਕੋਰੀਆ ਮੋਬਾਇਲ ਰੈਗੁਲੇਟਰ, ਫੇਅਰ ਟ੍ਰੇਡ ਕਮੀਸ਼ਨ (ਐੱਫ.ਟੀ.ਸੀ.) ਨੇ ਇਹ ਜੁਰਮਾਨਾ 5ਜੀ ਨੈੱਟਵਰਕ ਸਪੀਡ ਬਾਰੇ ਗਲਤ ਦਾਅਵਾ ਕਰਨ ਅਤੇ ਯੂਜ਼ਰਜ਼ ਨੂੰ ਗੁੰਮਰਾਹ ਕਰਨ ਵਾਲੇ ਵਿਗਿਆਪਨ ਚਲਾਉਣ ਨੂੰ ਲੈ ਕੇ ਲਗਾਇਆ ਗਿਆ ਹੈ। ਤਿੰਨ ਕੰਪਨੀਆਂ 'ਤੇ ਜੁਰਮਾਨਾ ਲਗਾਇਆ ਗਿਆ ਹੈ, ਜਿਸ ਵਿਚ SK Telecom, KT ਅਤੇ LG Uplus ਵਰਗੇ ਵੱਡੇ ਨਾਂ ਸ਼ਾਮਲ ਹਨ। ਫੇਅਰ ਟ੍ਰੇਡ ਕਮਿਸ਼ਨ ਦਾ ਦੋਸ਼ ਹੈ ਕਿ ਮੋਬਾਇਲ ਸਰਵਿਸ ਪ੍ਰੋਵਾਈਡਰ ਕੰਪਨੀਆਂ ਦੀ ਵਿਗਿਆਪਨ 'ਚ ਦਿਖਾਈ ਜਾਣ ਵਾਲੀ ਇੰਟਰਨੈੱਟ ਸਪੀਡ ਹਰ ਇਕ ਥਾਂ ਲਈ ਯੋਗ ਨਹੀਂ ਹੈ ਸਗੋਂ ਕਿਸੇ ਤੈਅ ਥਾਂ 'ਚ ਹੀ ਉਪਲੱਬਧ ਹੁੰਦੀ ਹੈ।
ਇਹ ਵੀ ਪੜ੍ਹੋ– ਸਾਵਧਾਨ! ਤੁਹਾਡੇ ਫੋਨ 'ਚੋਂ ਨਿੱਜੀ ਡਾਟਾ ਚੋਰੀ ਕਰ ਰਿਹੈ ਇਹ ਵਾਇਰਸ, CERT-In ਨੇ ਜਾਰੀ ਕੀਤਾ ਅਲਰਟ
ਕਿਸ ਕੰਪਨੀ 'ਤੇ ਕਿੰਨਾ ਜੁਰਮਾਨਾ ਲੱਗਾ
ਫੇਅਰ ਟ੍ਰੇਡ ਕਮਿਸ਼ਨ ਨੇ ਐੱਸ.ਕੇ. ਟੈਲੀਕਾਮ, ਕੇ.ਟੀ. ਅਤੇ ਐੱਲ.ਜੀ. ਯੂ ਪਲੱਸ 'ਤੇ ਕਰੀਬ 209 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ। ਐੱਸ.ਕੇ. ਟੈਲੀਕਾਮ ਕੋਲ 5ਜੀ ਯੂਜ਼ਰਜ਼ ਦਾ 47.8 ਫੀਸਦੀ ਹੈ, ਇਸਤੋਂ ਬਾਅਦ ਕੇ.ਟੀ. ਦਾ 30 ਫੀਸਦੀ ਅਤੇ ਐੱਲ.ਜੀ. ਯੂ ਪਲੱਸ ਦਾ 21.5 ਫੀਸਦੀ ਹੈ। ਇਸਦੇ ਟੈਲੀਕਾਮ 'ਤੇ 16.83 ਬਿਲੀਅਨ ਵੋਨ (ਕਰੀਬ 105 ਕਰੋੜ ਰੁਪਏ), ਕੇ.ਟੀ. 13.93 ਬਿਲੀਅਨ ਵੋਨ (ਕਰੀਬ 87 ਕਰੋੜ ਰੁਪਏ) ਅਤੇ ਐੱਲ.ਜੀ. ਯੂ ਪਲੱਸ 2.85 ਬਿਲੀਅਨ ਵੋਨ (ਕਰੀਬ 17 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।
ਇਹ ਵੀ ਪੜ੍ਹੋ– ਹੁਣ ਇਨਸਾਨਾਂ ਦੇ ਦਿਮਾਗ 'ਚ ਚਿੱਪ ਲਗਾਉਣਗੇ ਐਲਨ ਮਸਕ, FDA ਤੋਂ ਮਿਲੀ ਹਰੀ ਝੰਡੀ
ਇਸ ਲਈ ਲੱਗਾ ਜੁਰਮਾਨਾ
ਮੋਬਾਇਲ ਸਰਵਿਸ ਪ੍ਰੋਵਾਈਡਰ ਨੇ ਆਪਣੇ 5ਜੀ ਨੈੱਟਵਰਕ ਲਈ 656 ਅਤੇ 801 ਮੈਗਾਬਾਈਟ ਪ੍ਰਤੀ ਸਕਿੰਟ (ਐੱਮ.ਬੀ.ਪੀ.ਐੱਸ.) ਦੇ ਵਿਚਕਾਰ ਸਪੀਡ ਹੈ ਜਦਕਿ ਉਨ੍ਹਾਂ ਨੇ ਵਿਗਿਆਪਨ 'ਚ ਗੁੰਮਰਾਕੁਨ ਰੂਪ ਨਾਲ ਪ੍ਰਤੀ ਸਕਿੰਟ 20 ਗੀਗਾਬਾਈਟ (ਜੀ.ਬੀ.ਪੀ.ਐੱਸ.) ਦੀ ਸਪੀਡ ਦਾ ਦਾਅਵਾ ਕੀਤਾ ਸੀ। ਇਸਦਾ ਮਤਲਬ ਹੈ ਕਿ ਵਾਸਤਵਿਕ ਸਪੀਡ ਵਿਗਿਆਪਨ ਦੇ ਮੁਕਾਬਲੇ ਸਿਰਫ ਤਿੰਨ ਜਾਂ ਚਾਰ ਫੀਸਦੀ ਸੀ। ਟੈਲੀਕਾਮ ਕੰਪਨੀਆਂ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੇ ਨੈੱਟਵਰਕ ਦਾ ਇਸਤੇਮਾਲ ਕਰਕੇ 2 ਗੀਗਾਬਾਈਟ (ਜੀ.ਬੀ. ਦੀ ਫਿਲਮ ਨੂੰ ਸਿਰਫ 0.8 ਸਕਿੰਟ 'ਚ ਡਾਊਨਲੋਡ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ– ਭਾਰਤ 'ਚ ਲਾਂਚ ਹੋਇਆ ChatGPT ਦਾ ਅਧਿਕਾਰਤ ਮਬਾਇਲ ਐਪ, ਅਜੇ ਇਹ ਲੋਕ ਕਰ ਸਕਣਗੇ ਇਸਤੇਮਾਲ