‘ਭਾਰਤ ਵਿਚ ਤੇਜ਼ੀ ਨਾਲ 5ਜੀ ਸੇਵਾਵਾਂ ਦੇ ਵਧਣ ਦਾ ਅਨੁਮਾਨ’

06/19/2021 10:42:21 AM

ਨਵੀਂ ਦਿੱਲੀ– ਮੋਬਿਲਿਟੀ ਦੀ ਰਿਪੋਰਟ ਮੁਤਾਬਕ ਅਗਲੇ 5 ਸਾਲ ਦੇ ਅੰਦਰ 39 ਫੀਸਦੀ ਲੋਕਾਂ ਕੋਲ 5ਜੀ ਕਨੈਕਸ਼ਨ ਹੋਵੇਗਾ। ਇਸ ਸਮੇਂ ਭਾਰਤ ’ਚ 81 ਕਰੋੜ ਸਮਾਰਟਫੋਨ ਇਸਤੇਮਾਲ ’ਚ ਹਨ ਅਤੇ ਇਸ ’ਚ ਹਰ ਸਾਲ 7 ਫੀਸਦੀ ਦਾ ਵਾਧਾ ਹੋ ਰਿਹਾ ਹੈ। 2026 ਤੱਕ ਸਮਾਰਟਫੋਨ ਦੀ ਗਿਣਤੀ ਵਧ ਕੇ 120 ਕਰੋੜ ਹੋਣ ਦਾ ਅਨੁਮਾਨ ਹੈ। ਏਰਿਕਸਨ ਦੀ ਰਿਪੋਰਟ ਮੁਤਾਬਕ 4 ਕਰੋੜ ਲੋਕ ਪਹਿਲਾਂ ਹੀ 5ਜੀ ਨੂੰ ਅਪਣਾ ਲੈਣਗੇ ਅਤੇ ਇਸ ਲਈ ਜ਼ਿਆਦਾ ਕੀਮਤ ਅਦਾ ਕਰਨ ਲਈ ਵੀ ਤਿਆਰ ਹੋਣਗੇ। ਪਰ 2026 ਦੇ ਆਉਂਦੇ-ਆਉਂਦੇ ਕਰੀਬ 33 ਕਰੋੜ ਲੋਕ 5ਜੀ ਸੇਵਾਵਾਂ ਦਾ ਇਸਤੇਮਾਲ ਕਰਨ ਲੱਗਣਗੇ।

ਇਹ ਵੀ ਪੜ੍ਹੋ– ਇਕ ਇਸ਼ਾਰੇ ’ਤੇ ਪੂਰੇ ਘਰ ਦੀ ਸਫ਼ਾਈ ਕਰੇਗਾ ਰੀਅਲਮੀ ਦਾ Robot Vacuum

ਡਾਟਾ ਦੀ ਖਪਤ ਦੇ ਮਾਮਲੇ ’ਚ ਭਾਰਤ ਪੂਰੀ ਦੁਨੀਆ ’ਚ ਦੂਜੇ ਨੰਬਰ ’ਤੇ
4ਜੀ ਸੇਵਾਵਾਂ ਆਉਣ ਤੋਂ ਬਾਅਦ ਦੇਸ਼ ’ਚ ਡਾਟਾ ਦੀ ਖਪਤ ਕਾਫੀ ਤੇਜ਼ੀ ਨਾਲ ਵਧੀ ਹੈ। 2019 ’ਚ ਡਾਟਾ ਦੀ ਖਪਤ 13 ਜੀ. ਬੀ. ਪ੍ਰਤੀ ਮਹੀਨਾ ਸੀ, ਜੋ 2020 ’ਚ ਵਧ ਕੇ 14.6 ਜੀ. ਬੀ. ਹੋ ਗਈ ਹੈ। ਡਾਟਾ ਦੀ ਖਪਤ ਦੇ ਮਾਮਲੇ ’ਚ ਭਾਰਤ ਪੂਰੀ ਦੁਨੀਆ ’ਚ ਦੂਜੇ ਨੰਬਰ ’ਤੇ ਹੈ ਅਤੇ 2026 ਤੱਕ ਡਾਟਾ ਦੀ ਖਪਤ ਵਧ ਕੇ 40 ਜੀ. ਬੀ. ਪ੍ਰਤੀ ਮਹੀਨਾ ਹੋ ਜਾਏਗੀ।

ਇਹ ਵੀ ਪੜ੍ਹੋ– Airtel ਨੇ ਸ਼ੁਰੂ ਕੀਤਾ 5G ਦਾ ਟਰਾਇਲ, ਸਿਰਫ਼ 1 ਮਿੰਟ ’ਚ ਡਾਊਨਲੋਡ ਹੋਵੇਗੀ 4k ਪੂਰੀ ਫਿਲਮ

ਸਸਤੀਆਂ 4ਜੀ ਸੇਵਾਵਾਂ ਨੇ ਲੋਕਾਂ ਨੂੰ ਡਾਟਾ ਦਾ ਇਸਤੇਮਾਲ ਕਰਨ ਦਾ ਮੌਕਾ ਦਿੱਤਾ। ਹੁਣ ਲੋਕ ਪਹਿਲਾਂ ਦੇ ਮੁਕਾਬਲੇ ਇੰਟਰਨੈੱਟ ਨਾਲ ਜ਼ਿਆਦਾ ਜੁੜੇ ਹੋਏ ਹਨ। 5ਜੀ ਸੇਵਾ ਗਾਹਕਾਂ ਨੂੰ ਨਵੀਂ ਤਕਨਾਲੋਜੀ ਨਾਲ ਨਵੀਆਂ ਸੇਵਾਵਾਂ ਇਸਤੇਮਾਲ ਕਰਨ ਦਾ ਵੀ ਮੌਕਾ ਦੇਵੇਗੀ।


Rakesh

Content Editor

Related News