ਮਾਲੀਆ ਘਾਟਾ ਟੀਚੇ ਦਾ 58.9 ਫੀਸਦੀ

Saturday, Dec 31, 2022 - 07:53 PM (IST)

ਮਾਲੀਆ ਘਾਟਾ ਟੀਚੇ ਦਾ 58.9 ਫੀਸਦੀ

ਬਿਜ਼ਨੈੱਸ ਡੈਸਕ- ਅਪ੍ਰੈਲ-ਨਵੰਬਰ 2023 ਦੌਰਾਨ ਕੇਂਦਰ ਸਰਕਾਰ ਦਾ ਵਿੱਤੀ ਘਾਟਾ 9.78 ਲੱਖ ਕਰੋੜ ਰੁਪਏ ਰਿਹਾ ਹੈ। ਇਹ ਵਿੱਤੀ ਸਾਲ 23 ਦੇ 16.6 ਲੱਖ ਕਰੋੜ ਰੁਪਏ ਦੇ ਬਜਟ ਅਨੁਮਾਨ ਦਾ 58.9 ਫੀਸਦੀ ਹੈ। ਇਸ ਦੀ ਤੁਲਨਾ 'ਚ ਪਿਛਲੇ ਸਾਲ ਦੀ ਇਸੇ ਮਿਆਦ 'ਚ ਵਿੱਤੀ ਘਾਟਾ 6.96 ਲੱਖ ਕਰੋੜ ਰੁਪਏ ਸੀ, ਜੋ ਉਸ ਸਾਲ ਦੇ ਬਜਟ ਟੀਚੇ ਦਾ 46.2 ਫੀਸਦੀ ਹੈ। ਪੂਰੇ ਸਾਲ ਦੇ ਅਨੁਮਾਨਿਤ ਘਾਟੇ ਦੇ ਫੀਸਦੀ ਵਜੋਂ ਵਿੱਤੀ ਘਾਟਾ ਘੱਟ ਟੈਕਸ ਅਤੇ ਗੈਰ-ਟੈਕਸ ਮਾਲੀਆ ਅਤੇ ਉੱਚ ਪੂੰਜੀ ਖਰਚ ਦੀ ਵੰਡ ਕਾਰਨ ਵੱਧ ਹੈ।
ਦਰਅਸਲ ਨਵੰਬਰ ਮਹੀਨੇ 'ਚ ਵਿੱਤੀ ਘਾਟਾ 2.2 ਲੱਖ ਕਰੋੜ ਰੁਪਏ ਸੀ, ਜੋ ਇਸ ਵਿੱਤੀ ਸਾਲ ਦੇ ਕਿਸੇ ਵੀ ਮਹੀਨੇ 'ਚ ਸਭ ਤੋਂ ਜ਼ਿਆਦਾ ਹੈ। ਇਕਰਾ ਲਿਮਟਿਡ ਦੀ ਮੁੱਖ ਅਰਥ ਸ਼ਾਸਤਰੀ ਅਦਿਤੀ ਨਾਇਰ ਨੇ ਕਿਹਾ, “ਵਿੱਤੀ ਸਾਲ 2023 ਦੇ ਅਪ੍ਰੈਲ-ਨਵੰਬਰ ਮਹੀਨੇ ਦੌਰਾਨ ਕੇਂਦਰ ਸਰਕਾਰ ਦਾ ਵਿੱਤੀ ਘਾਟਾ ਕਾਫੀ ਵਧਿਆ ਹੈ। ਸ਼ੁੱਧ ਟੈਕਸ ਮਾਲੀਆ 8 ਫੀਸਦੀ ਵਧਿਆ, ਜਦੋਂ ਕਿ ਗੈਰ-ਟੈਕਸ ਮਾਲੀਆ 11 ਫੀਸਦੀ ਘਟਿਆ। ਮਾਲੀਆ ਖਰਚਿਆਂ ਵਿੱਚ 11 ਫੀਸਦੀ ਵਾਧਾ ਹੋਇਆ ਹੈ। ਜਦੋਂ ਕਿ ਪੂੰਜੀਗਤ ਖਰਚ 63 ਫੀਸਦੀ ਵਧਿਆ ਹੈ।
ਵਿੱਤੀ ਸਾਲ 23 ਦੇ ਅਪ੍ਰੈਲ-ਨਵੰਬਰ ਦੌਰਾਨ ਸ਼ੁੱਧ ਟੈਕਸ ਮਾਲੀਆ 12.25 ਲੱਖ ਕਰੋੜ ਰੁਪਏ ਜਾਂ ਪੂਰੇ ਸਾਲ ਦੇ ਟੀਚੇ ਦਾ 63.3 ਫੀਸਦੀ ਰਿਹਾ, ਜਦੋਂ ਕਿ ਪਿਛਲੇ ਸਾਲ ਦੀ ਇਸੇ ਮਿਆਦ 'ਚ ਟੀਚੇ ਦਾ 73.5 ਫੀਸਦੀ ਸੀ। ਗੈਰ-ਟੈਕਸ ਮਾਲੀਆ 73.5 ਫੀਸਦੀ 'ਤੇ ਆਇਆ, ਜੋ ਪਿਛਲੇ ਸਾਲ ਦੀ ਇਸੇ ਮਿਆਦ 'ਚ 91.8 ਫੀਸਦੀ ਸੀ। ਇਸ ਦੇ ਨਾਲ ਹੀ, ਗੈਰ-ਕਰਜ਼ਾ ਪੂੰਜੀ ਪ੍ਰਾਪਤੀਆਂ (ਮੁੱਖ ਤੌਰ 'ਤੇ ਵਿਨਿਵੇਸ਼ ਦੀ ਕਮਾਈ) ਟੀਚੇ ਦਾ 52.3 ਫੀਸਦੀ ਹੈ, ਜੋ ਪਿਛਲੇ ਸਾਲ ਦੀ ਇਸੇ ਮਿਆਦ ਵਿੱਚ 11 ਫੀਸਦੀ ਸੀ। ਇਸ ਦਾ ਮੁੱਖ ਕਾਰਨ ਇਸ ਸਾਲ ਦੀ ਸ਼ੁਰੂਆਤ 'ਚ ਐੱਲ.ਆਈ.ਸੀ. ਦਾ ਆਈ.ਪੀ.ਓ. ਲਿਆਉਣ ਦੇ ਕਾਰਨ ਕਰਕੇ ਹੋਇਆ ਹੈ। 
ਨਵੰਬਰ 2022 ਤੱਕ ਕਾਰਪੋਰੇਟ ਟੈਕਸ, ਇਨਕਮ ਟੈਕਸ ਅਤੇ ਜੀ.ਐੱਸ.ਟੀ ਕੁਲੈਕਸ਼ਨ ਬਜਟ ਵਿੱਚ ਅਨੁਮਾਨਿਤ ਵਿਕਾਸ ਦਰ ਨਾਲੋਂ ਬਿਹਤਰ ਰਹੇ ਹਨ ਅਤੇ ਟੈਕਸ ਮਾਲੀਏ ਵਿੱਚ ਵਾਧੇ ਦਾ ਸਮਰਥਨ ਕੀਤਾ ਗਿਆ ਹੈ। ਦੇਵੇਂਦਰ ਪੰਤ, ਮੁੱਖ ਅਰਥ ਸ਼ਾਸਤਰੀ, ਇੰਡੀਆ ਰੇਟਿੰਗ, ਨੇ ਕਿਹਾ, “ਅਸੀਂ ਬਜਟ ਦੀ ਸ਼ੁਰੂਆਤ ਇੱਕ ਰੂੜ੍ਹੀਵਾਦੀ ਮਾਲੀਆ ਅਨੁਮਾਨ ਨਾਲ ਕੀਤੀ ਸੀ ਅਤੇ ਵਿੱਤੀ ਸਾਲ 23 ਦੇ ਬਜਟ ਵਿੱਚ ਘੱਟ ਨਾਮਾਤਰ ਜੀ.ਡੀ.ਪੀ ਵਾਧਾ ਮੰਨਿਆ ਹੈ। ਸਾਡਾ ਤਰਕ ਹੁਣ ਵੱਧ ਟੈਕਸ ਮਾਲੀਆ ਪ੍ਰਾਪਤ ਕਰਨ ਵਿੱਚ ਦਿਖਾਈ ਦੇ ਰਿਹਾ ਹੈ।
 


author

Aarti dhillon

Content Editor

Related News