ਏਅਰ ਇੰਡੀਆ ਦੇ ਬੇੜੇ ’ਚ ਜਲਦ ਸ਼ਾਮਲ ਹੋਣਗੇ 500 ਨਵੇਂ ਜੈੱਟ, ਟਾਟਾ ਗਰੁੱਪ ਦੇਣ ਜਾ ਰਿਹੈ ਸਭ ਤੋਂ ਵੱਡਾ ਆਰਡਰ

Tuesday, Jan 17, 2023 - 04:27 AM (IST)

ਏਅਰ ਇੰਡੀਆ ਦੇ ਬੇੜੇ ’ਚ ਜਲਦ ਸ਼ਾਮਲ ਹੋਣਗੇ 500 ਨਵੇਂ ਜੈੱਟ, ਟਾਟਾ ਗਰੁੱਪ ਦੇਣ ਜਾ ਰਿਹੈ ਸਭ ਤੋਂ ਵੱਡਾ ਆਰਡਰ

ਬਿਜ਼ਨੈੱਸ ਡੈਸਕ : ਦੇਸ਼ ਦੀ ਏਅਰਲਾਈਨ ਕੰਪਨੀ ਏਅਰ ਇੰਡੀਆ ਆਪਣਾ ਹੁਣ ਤੱਕ ਦਾ ਸਭ ਤੋਂ ਵੱਡਾ ਆਰਡਰ ਦੇਣ ਜਾ ਰਹੀ ਹੈ। ਜਾਣਕਾਰੀ ਮੁਤਾਬਕ ਟਾਟਾ ਗਰੁੱਪ ਦੀ ਇਹ ਏਅਰਲਾਈਨ ਜਲਦ ਹੀ ਆਪਣੇ ਬੇੜੇ ’ਚ 500 ਜੈੱਟ ਸ਼ਾਮਲ ਕਰ ਸਕਦੀ ਹੈ। ਰਿਪੋਰਟਾਂ ਮੁਤਾਬਕ ਆਰਡਰ ਕੀਤੇ ਜਾਣ ਵਾਲੇ ਜਹਾਜ਼ਾਂ ’ਚ 400 ਛੋਟੇ ਜਹਾਜ਼ ਅਤੇ 100 ਵੱਡੇ ਜਹਾਜ਼ ਸ਼ਾਮਲ ਹਨ। ਇਨ੍ਹਾਂ ’ਚ Airbus A350s, ਬੋਇੰਗ 787S ਅਤੇ ਬੋਇੰਗ 777S ਸ਼ਾਮਲ ਹੋ ਸਕਦੇ ਹਨ। ਏਅਰ ਇੰਡੀਆ ਇਨ੍ਹਾਂ ਜਹਾਜ਼ਾਂ ਦਾ ਆਰਡਰ ਏਅਰਬੱਸ ਅਤੇ ਬੋਇੰਗ ਵਰਗੀਆਂ ਕੰਪਨੀਆਂ ਨੂੰ ਦੇਵੇਗੀ।

ਇਹ ਖ਼ਬਰ ਵੀ ਪੜ੍ਹੋ : ਵਰਕਸ਼ਾਪ ’ਚ ਲਿਖਿਆ ਖ਼ਾਲਿਸਤਾਨ ਦਾ ਨਾਅਰਾ, ਮਾਲਕ ਖ਼ਿਲਾਫ਼ ਮਾਮਲਾ ਦਰਜ

ਵਿਸਤਾਰਾ ਦਾ ਹਾਲ ਹੀ ’ਚ ਹੋਇਆ ਹੈ ਰਲੇਵਾਂ

ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ’ਚ ਵਿਸਤਾਰਾ ਏਅਰਲਾਈਨਜ਼ ਦੇ ਏਅਰ ਇੰਡੀਆ ’ਚ ਰਲੇਵੇਂ ਨੂੰ ਮਨਜ਼ੂਰੀ ਮਿਲੀ ਹੈ। ਪਿਛਲੇ ਸਾਲ ਨਵੰਬਰ ਮਹੀਨੇ ’ਚ ਭਾਰਤ ਦੀ ਏਅਰਲਾਈਨਜ਼ ਇੰਡਸਟਰੀ ਨੇ ਇਕ ਵੱਡਾ ਐਲਾਨ ਕੀਤਾ ਸੀ। ਸਿੰਗਾਪੁਰ ਏਅਰਲਾਈਨਜ਼ ਨੇ ਟਾਟਾ ਗਰੁੱਪ ਦੀ ਏਅਰ ਇੰਡੀਆ ਨਾਲ ਵਿਸਤਾਰਾ ਦੇ ਰਲੇਵੇਂ ਦਾ ਐਲਾਨ ਕੀਤਾ ਹੈ। ਵਿਸਤਾਰਾ ਏਅਰਲਾਈਨਜ਼ ’ਚ ਟਾਟਾ ਗਰੁੱਪ ਦੀ 51 ਫੀਸਦੀ ਹਿੱਸੇਦਾਰੀ ਹੈ। ਬਾਕੀ 49 ਫੀਸਦੀ ਹਿੱਸੇਦਾਰੀ ਸਿੰਗਾਪੁਰ ਏਅਰਲਾਈਨਜ਼ (SIA) ਕੋਲ ਹੈ। ਇਸ ਰਲੇਵੇਂ ਦੇ ਸੌਦੇ ਤਹਿਤ SIA ਏਅਰ ਇੰਡੀਆ ’ਚ 2,058.5 ਕਰੋੜ ਰੁਪਏ ਦਾ ਨਿਵੇਸ਼ ਵੀ ਕਰੇਗੀ।

ਇਹ ਖ਼ਬਰ ਵੀ ਪੜ੍ਹੋ : ‘ਹੁਣ ਚਾਈਨਾ ਡੋਰ ਨਾਲ ਪਤੰਗ ਉਡਾਉਣ ਵਾਲੇ ਬੱਚਿਆਂ ਦੇ ਮਾਪਿਆਂ ਖ਼ਿਲਾਫ਼ ਵੀ ਦਰਜ ਹੋਵੇਗਾ ਪਰਚਾ’


author

Manoj

Content Editor

Related News