ਵਿਦੇਸ਼ ਭੇਜੇ ਜਾਣ ਵਾਲੇ ਪੈਸੇ 'ਤੇ ਇਸ ਤਾਰੀਖ਼ ਤੋਂ ਲੱਗੇਗਾ 5 ਫੀਸਦੀ ਟੈਕਸ

09/09/2020 2:39:12 PM

ਨਵੀਂ ਦਿੱਲੀ— ਵਿਦੇਸ਼ 'ਚ ਜੇਕਰ ਤੁਸੀਂ ਪੈਸੇ ਭੇਜਦੇ ਹੋ ਤਾਂ ਹੁਣ ਤੁਹਾਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਪਹਿਲੀ ਅਕਤੂਬਰ ਤੋਂ ਟੀ. ਸੀ. ਐੱਸ. ਲਾਗੂ ਹੋਣ ਜਾ ਰਿਹਾ ਹੈ।

ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੀ ਲਿਬਰਲਾਈਜ਼ਡ ਰੈਮੀਟੈਂਸ ਸਕੀਮ (ਐੱਲ. ਆਰ. ਐੱਸ.) ਤਹਿਤ ਵਿਦੇਸ਼ ਭੇਜੇ ਜਾਣ ਵਾਲੇ ਪੈਸੇ 'ਤੇ 5 ਫੀਸਦੀ ਟੀ. ਸੀ. ਐੱਸ. ਦੇਣਾ ਹੋਵੇਗਾ। ਲਿਬਰਲਾਈਜ਼ਡ ਰੈਮੀਟੈਂਸ ਸਕੀਮ ਦਾ ਇਸਤੇਮਾਲ ਵਿਦੇਸ਼ਾਂ 'ਚ ਪੜ੍ਹ ਰਹੇ ਬੱਚਿਆਂ ਲਈ ਪੈਸੇ ਭੇਜਣ, ਵਿਦੇਸ਼ 'ਚ ਜਾਇਦਾਦ ਖਰੀਦਣ ਅਤੇ ਵਿਦੇਸ਼ ਦੀ ਸਟਾਕਸ ਐਕਸਚੇਂਜ 'ਚ ਲਿਸਟਿਡ ਯਾਨੀ ਸੂਚੀਬੱਧ ਸਟਾਕਸ ਖਰੀਦਣ ਲਈ ਕੀਤਾ ਜਾਂਦਾ ਹੈ।
 

ਕਿਸ ਤਰ੍ਹਾਂ ਲੱਗੇਗਾ ਟੀ. ਸੀ. ਐੱਸ.-
ਹਾਲਾਂਕਿ, ਟੀ. ਸੀ. ਐੱਸ. ਵਿਦੇਸ਼ ਭੇਜੀ ਜਾਣ ਵਾਲੀ ਹਰ ਰਕਮ 'ਤੇ ਨਹੀਂ ਲਾਗੂ ਹੋਵੇਗਾ। ਉਦਾਹਰਣ ਦੇ ਤੌਰ 'ਤੇ ਜੇਕਰ ਭੇਜੀ ਜਾਣ ਵਾਲੀ ਰਕਮ 7,00,000 ਰੁਪਏ ਤੋਂ ਘੱਟ ਹੈ ਅਤੇ ਟੂਰ ਪੈਕੇਜ ਖਰੀਦਣ ਲਈ ਨਹੀਂ ਹੈ ਤਾਂ ਇਹ ਉਸ ਰਕਮ 'ਤੇ ਨਹੀਂ ਲੱਗੇਗਾ। ਇਸ ਤੋਂ ਇਲਾਵਾ ਵਿਦੇਸ਼ ਭੇਜੀ ਜਾਣ ਵਾਲੀ 7 ਲੱਖ ਰੁਪਏ ਤੋਂ ਵੱਧ ਦੀ ਰਕਮ ਦੇ ਮਾਮਲੇ 'ਚ ਟੈਕਸ ਕੁਲੈਕਟਡ ਐਟ ਸੋਰਸ (ਟੀ. ਸੀ. ਐੱਸ.) ਸਿਰਫ ਇਸ ਲਿਮਟ ਤੋਂ ਉਪਰ ਦੀ ਰਕਮ 'ਤੇ ਲਾਗੂ ਹੋਵੇਗਾ ਜੇਕਰ ਮਕਸਦ ਟੂਰ ਪੈਕੇਜ ਖਰੀਦਣ ਦਾ ਨਹੀਂ ਹੈ।

PunjabKesari

ਬਹੁਤ ਸਾਰੇ ਭਾਰਤੀ ਵਿਦੇਸ਼ਾਂ 'ਚ ਪੜ੍ਹਾਈ ਦੇ ਮਕਸਦ ਲਈ ਬੈਂਕਾਂ ਜਾਂ ਵਿੱਤੀ ਸੰਸਥਾਨਾਂ ਤੋਂ ਕਰਜ਼ਾ ਲੈਂਦੇ ਹਨ। ਇਸ ਲਈ ਇਸ ਮਾਮਲੇ 'ਚ 7,00,000 ਰੁਪਏ ਤੋਂ ਵੱਧ ਦੀ ਰਕਮ 'ਤੇ ਸਿਰਫ 0.5 ਫੀਸਦੀ ਟੀ. ਸੀ. ਐੱਸ. ਲਾਉਣ ਦੀ ਵਿਵਸਥਾ ਕੀਤੀ ਗਈ ਹੈ।
ਇਸ ਤੋਂ ਇਲਾਵਾ ਦੇਸ਼ 'ਚ ਟੈਕਸਦਾਤਾਵਾਂ 'ਤੇ ਟੀ. ਡੀ. ਐੱਸ. ਲਾਗੂ ਹੁੰਦਾ ਹੈ। ਅਜਿਹੇ 'ਚ ਇਹ ਨਿਯਮ ਬਣਾਇਆ ਗਿਆ ਹੈ ਕਿ ਜੇਕਰ ਵਿਦੇਸ਼ ਪੈਸੇ ਭੇਜਣ ਵਾਲੇ ਟੈਕਸਦਾਤਾ 'ਤੇ ਪਹਿਲਾਂ ਤੋਂ ਟੀ. ਡੀ. ਐੱਸ. ਲਾਗੂ ਹੋ ਚੁੱਕਾ ਹੈ ਤਾਂ ਉਸ 'ਤੇ ਟੀ. ਸੀ. ਐੱਸ. ਲਾਗੂ ਨਹੀਂ ਹੋਵੇਗਾ।


Sanjeev

Content Editor

Related News