ਬਜਟ ਤੋਂ ਨਰਾਜ਼ ਬਜ਼ਾਰ, ਨਿਵੇਸ਼ਕਾਂ ਨੂੰ ਲੱਗਾ 5 ਲੱਖ ਕਰੋੜ ਦਾ ਚੂਨਾ

07/08/2019 5:25:04 PM

ਮੁੰਬਈ — ਸ਼ੇਅਰ ਬਜ਼ਾਰ ਨੂੰ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਪਹਿਲਾਂ ਪੂਰਨ ਬਜਟ ਪਸੰਦ ਨਹੀਂ ਆਇਆ। ਮਾਰਕਿਟ ਫ੍ਰੈਂਡਲੀ ਬਜਟ ਨਾ ਹੋਣ ਕਾਰਨ ਪਿਛਲੇ 2 ਸੈਸ਼ਨ ਵਿਚ ਸ਼ੇਅਰ ਬਜ਼ਾਰ ਦੇ ਨਿਵੇਸ਼ਕਾਂ ਨੂੰ 5 ਲੱਖ ਕਰੋੜ ਰੁਪਏ ਦਾ ਚੂਨਾ ਲੱਗ ਚੁੱਕਾ ਹੈ। । ਸ਼ੁੱਕਰਵਾਰ ਨੂੰ ਬੰਬਈ ਸਟਾਕ ਐਕਸਚੇਂਜ 'ਚ ਲਿਸਟਿਡ ਸਾਰੀਆਂ ਕੰਪਨੀਆਂ ਦਾ ਬਜ਼ਾਰ ਪੂੰਜੀਕਰਣ 153.58 ਲੱਖ ਕਰੋੜ ਰੁਪਏ ਸੀ, ਜਿਹੜਾ ਕਿ ਸੋਮਵਾਰ ਨੂੰ ਸਵੇਰੇ 11:40 ਮਿੰਟ ਦੇ ਆਸਪਾਸ ਘੱਟ ਕੇ 148.43 ਲੱਖ ਕਰੋੜ ਰੁਪਏ ਰਹਿ ਗਿਆ।

ਸ਼ੁਕੱਰਵਾਰ ਨੂੰ 1 ਫੀਸਦੀ ਟੁੱਟਣ ਦੇ ਬਾਅਦ ਬੰਬਈ ਸਟਾਕ ਐਕਸਚੇਂਜ ਸੈਂਸੈਕਸ ਸੋਮਵਾਰ ਨੂੰ ਭਾਰੀ ਵਿਕਰੀ ਦੇ ਕਾਰਨ ਹੋਰ 2.29 ਫੀਸਦੀ ਜਾਂ 900 ਤੋਂ ਜ਼ਿਆਦਾ ਅੰਕ ਟੁੱਟ ਗਿਆ। ਬਜ਼ਾਰ ਮਾਹਰਾਂ ਦਾ ਕਹਿਣਾ ਹੈ ਕਿ ਵਾਧੇ ਨੂੰ ਅੱਗੇ ਵਧਾਉਣ 'ਚ ਨਾਕਾਮ ਰਹੇ ਬਜਟ ਦੇ ਕਾਰਨ ਵਿਦੇਸ਼ੀ ਨਿਵੇਸ਼ਕ ਵਿਕਰੀ ਕਰ ਰਹੇ ਹਨ। ਸੋਮਵਾਰ ਨੂੰ ਦੁਪਹਿਰ 2.26 ਵਜੇ ਬੰਬਈ ਸਟਾਕ ਐਕਸਚੇਂਜ ਸੈਂਸਕਸ 904.29 ਅੰਕ ਜਾਂ 2.29 ਫੀਸਦੀ ਡਿੱਗ ਕੇ 38612.65 ਅੰਕ 'ਤੇ ਕਾਰੋਬਾਰ ਕਰ ਰਿਹਾ ਸੀ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਨਿਫਟੀ 285.10 ਅੰਕ ਜਾਂ 2.41 ਫੀਸਦੀ ਡਿੱਗ ਕੇ 11,526.05 ਅੰਕ 'ਤੇ ਕਾਰੋਬਾਰ ਕਰ ਰਿਹਾ ਸੀ।

ਸੋਮਵਾਰ ਦੁਪਹਿਰ 1.40 ਵਜੇ ਬੰਬਈ ਸ਼ੇਅਰ ਬਜ਼ਾਰ ਦਾ 30 ਸ਼ੇਅਰਾਂ ਵਾਲਾ ਸੈਂਸਕਸ  1.72 ਫੀਸਦੀ ਜਾਂ 678.21 ਅੰਕ ਦੀ ਗਿਰਾਵਟ ਦੇ ਨਾਲ 38,835.18 ਅੰਕ 'ਤੇ ਕਾਰੋਬਾਰ ਕਰ ਰਿਹਾ ਸੀ। ਇਸ ਦੇ ਨਾਲ ਹੀ ਦੂਜੇ ਪਾਸੇ ਨੈਸ਼ਨਲ ਸਟਾਕ ਐਕਸਚੇਂਜ ਦਾ 50 ਸ਼ੇਅਰਾਂ ਵਾਲਾ ਸੁਚਕਾਂਕ ਨਿਫਟੀ 1.81 ਫੀਸਦੀ ਜਾਂ 213.60 ਅੰਕ ਕਮਜ਼ੋਰ ਹੋ ਕੇ 11,597.55 ਅੰਕ 'ਤੇ ਕਾਰੋਬਾਰ ਕਰਦੇ ਹੋਏ ਦੇਖਿਆ ਗਿਆ।

3 ਸਾਲ ਦੇ ਹੇਠਲੇ ਪੱਧਰ 'ਤੇ ਆਟੋ ਸੈਕਟਰ

ਕਾਰੋਬਾਰ ਦੌਰਾਨ ਸਭ ਤੋਂ ਜ਼ਿਆਦਾ ਗਿਰਾਵਟ ਆਟੋ ਸੈਕਟਰ ਦੇ ਸ਼ੇਅਰ ਵਿਚ ਦੇਖਣ ਨੂੰ ਮਿਲੀ। ਆਟੋ ਸੈਕਟਰ ਦੇ ਸ਼ੇਅਰ 3 ਸਾਲ ਦੇ ਲੋ ਲੈਵਲ 'ਤੇ ਹੈ। ਮਾਰੂਤੀ ਅਤੇ ਹੀਰੋ ਮੋਟੋਕਾਰਪ 'ਚ 5 ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਦੇਖਣ ਨੂੰ ਮਿਲੀ। ਬਜਾਜ ਆਟੋ, ਯੈੱਸ ਬੈਂਕ, ਐਲ.ਐਂਡ.ਟੀ., ਮਹਿੰਦਰਾ ਐਂਡ ਮਹਿੰਦਰਾ ਅਤੇ ਓ.ਐਨ.ਜੀ.ਸੀ. ਸਾਰੇ 2 ਫੀਸਦੀ ਦੇ ਕਰੀਬ ਕਮਜ਼ੋਰ ਦਿਖ ਰਹੇ ਹਨ। 

ਗਿਰਾਵਟ ਦੇ ਕਾਰਨ

ਸ਼ੇਅਰ ਬਜ਼ਾਰ ਵਿਚ ਇੰਨੀ ਵੱਡੀ ਗਿਰਾਵਟ ਦਾ ਸਭ ਤੋਂ ਵੱਡਾ ਕਾਰਨ ਆਮ ਬਜਟ ਤੋਂ ਨਿਵੇਸ਼ਕਾਂ ਦੀ ਨਿਰਾਸ਼ਾ ਹੈ। ਬਜ਼ਾਰ ਦੇ ਜਾਣਕਾਰਾਂ ਮੁਤਾਬਕ ਬਜਟ ਵਿਚ ਘਰੇਲੂ ਅਰਥਵਿਵਸਥਾ ਨੂੰ ਬੂਸਟ ਦੇਣ ਦਾ ਕੋਈ ਕਲੀਅਰ ਰੋਡ ਮੈਪ ਨਹੀਂ ਦਿਖਾਈ ਦਿੱਤਾ। ਨਿਵੇਸ਼ ਨੂੰ ਕਿਵੇਂ ਬੂਸਟ ਮਿਲੇਗਾ, ਇਸ ਨੂੰ ਲੈ ਕੇ ਸਰਕਾਰ ਨੇ ਸਥਿਤੀ ਸਪੱਸ਼ਟ ਨਹੀਂ ਕੀਤੀ ਹੈ। ਇਹ ਹੀ ਕਾਰਨ ਹੈ ਕਿ ਨਿਵੇਸ਼ਕ ਨਰਾਜ਼ ਹਨ।

ਇਸ ਤੋਂ ਇਲਾਵਾ ਅਮਰੀਕਾ 'ਚ ਜੂਨ ਮਹੀਨੇ ਵਿਚ ਜੌਬ ਡਾਟਾ ਬਿਹਤਰ ਰਿਹਾ ਹੈ। ਜੂਨ ਵਿਚ 2,24,000 ਨਵੀਂਆਂ ਨੌਕਰੀਆਂ ਦਿੱਤੀ ਗਈਆਂ ਹਨ। ਇਹ ਜਨਵਰੀ ਦੇ ਬਾਅਦ ਸਭ ਤੋਂ ਜ਼ਿਆਦਾ ਹੈ। ਇਸ ਦਾ ਮਤਲਬ ਇਹ ਹੋਇਆ ਕਿ ਯੂ.ਐਸ. 'ਟ ਜੌਬ ਡਾਟਾ ਦਾ ਪ੍ਰਭਾਵ ਪਿਆ ਹੈ। ਰੁਪਏ ਵਿਚ ਕਮਜ਼ੋਰੀ ਕਾਰਨ ਵੀ ਨਿਵੇਸ਼ਕ ਚੌਕੰਣੇ ਨਜ਼ਰ ਆ ਰਹੇ ਹਨ।
 


Related News