ਨਾਂਦੇੜ ਦੀਆਂ 410 ਪੇਂਡੂ ਔਰਤਾਂ ਨੂੰ ਟਾਟਾ ਗਰੁੱਪ ’ਚ ਮਿਲੀ ਨੌਕਰੀ
Monday, Sep 19, 2022 - 02:50 PM (IST)
ਔਰੰਗਾਬਾਦ (ਭਾਸ਼ਾ) - ਜ਼ਿਲਾ ਪ੍ਰਸ਼ਾਸਨ ਦੀ ਇਕ ਤਾਜ਼ਾ ਪਹਿਲਕਦਮੀ ਦੇ ਹਿੱਸੇ ਵਜੋਂ, ਟਾਟਾ ਇਲੈਕਟ੍ਰੋਨਿਕਸ ਪ੍ਰਾਈਵੇਟ ਲਿਮਟਿਡ (ਟੀ.ਈ.ਪੀ.) ਨੇ ਮਹਾਰਾਸ਼ਟਰ ਦੇ ਨਾਂਦੇੜ ਦੇ ਪੇਂਡੂ ਖੇਤਰਾਂ ਵਿਚ 12ਵੀਂ ਦੀ ਬੋਰਡ ਪ੍ਰੀਖਿਆ ਪਾਸ ਕਰਨ ਵਾਲੀਆਂ 400 ਤੋਂ ਵੱਧ ਔਰਤਾਂ ਨੂੰ ਨੌਕਰੀ ਦੀ ਪੇਸ਼ਕਸ਼ ਪ੍ਰਾਪਤ ਕੀਤੀ।
ਇਹ ਪਹਿਲ ਸਹਾਇਕ ਕੁਲੈਕਟਰ ਕੀਰਤੀਕਿਰਨ ਪੁਜਾਰ ਦੁਆਰਾ ਕੀਤੀ ਗਈ ਸੀ, ਜੋ ਮਰਾਠਵਾੜਾ ਦੇ ਨਾਂਦੇੜ ਦੇ ਕਿਨਵਾਟ ਖੇਤਰ ਵਿਚ ਏਕੀਕ੍ਰਿਤ ਕਬਾਇਲੀ ਪ੍ਰਾਜੈਕਟ ਦੇ ਮੁਖੀ ਹਨ। ਨੌਕਰਸ਼ਾਹੀ ਅਤੇ ਕਾਰਪੋਰੇਟ ਜਗਤ ਕਿਨਵਟ ਵਿਚ ਪ੍ਰਤਿਭਾ ਖੋਜ ਮੁਹਿੰਮ ਦੌਰਾਨ ਚੁਣੀਆਂ ਗਈਆਂ 410 ਔਰਤਾਂ ਨੂੰ ਰੁਜ਼ਗਾਰ ਦੇਣ ਲਈ ਇਕੱਠੇ ਹੋਏ ਹਨ।