ਦੇਰੀ ਕਾਰਣ 400 ਪ੍ਰਾਜੈਕਟਾਂ ਦੀ ਲਾਗਤ 4 ਲੱਖ ਕਰੋਡ਼ ਤੋਂ ਜ਼ਿਆਦਾ ਵਧੀ

02/09/2020 10:24:03 PM

ਨਵੀਂ ਦਿੱਲੀ (ਭਾਸ਼ਾ)-ਬੁਨਿਆਦੀ ਢਾਂਚਾ ਖੇਤਰ ਦੇ 150 ਕਰੋਡ਼ ਰੁਪਏ ਜਾਂ ਇਸ ਤੋਂ ਜ਼ਿਆਦਾ ਲਾਗਤ ਵਾਲੇ 400 ਪ੍ਰਾਜੈਕਟਾਂ ਦੇ ਪੂਰਾ ਹੋਣ ’ਚ ਦੇਰੀ ਅਤੇ ਹੋਰ ਕਾਰਣਾਂ ਕਰ ਕੇ ਇਨ੍ਹਾਂ ਦੀ ਲਾਗਤ ’ਚ ਤੈਅ ਅੰਦਾਜ਼ੇ ਤੋਂ 4 ਲੱਖ ਕਰੋਡ਼ ਰੁਪਏ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ। ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲਾ 150 ਕਰੋਡ਼ ਰੁਪਏ ਜਾਂ ਇਸ ਤੋਂ ਜ਼ਿਆਦਾ ਲਾਗਤ ਦੇ ਪ੍ਰਾਜੈਕਟਾਂ ਦੀ ਨਿਗਰਾਨੀ ਕਰਦਾ ਹੈ। ਮੰਤਰਾਲਾ ਨੇ ਇਕ ਰਿਪੋਰਟ ’ਚ ਲਾਗਤ ਵਧਣ ਦੀ ਜਾਣਕਾਰੀ ਦਿੱਤੀ ਹੈ।

ਮੰਤਰਾਲਾ ਨੇ ਕਿਹਾ ਕਿ ਇਸ ਤਰ੍ਹਾਂ ਦੇ 1698 ਪ੍ਰਾਜੈਕਟਾਂ ’ਚੋਂ 578 ਪ੍ਰਾਜੈਕਟ ਦੇਰੀ ਨਾਲ ਚੱਲ ਰਹੇ ਹਨ, ਜਦੋਂ ਕਿ 400 ਪ੍ਰਾਜੈਕਟਾਂ ਦੀ ਲਾਗਤ ਵਧੀ ਹੈ। ਮੰਤਰਾਲਾ ਨੇ ਨਵੰਬਰ, 2019 ਲਈ ਜਾਰੀ ਤਾਜ਼ਾ ਰਿਪੋਰਟ ’ਚ ਕਿਹਾ ਕਿ ਇਨ੍ਹਾਂ 1698 ਪ੍ਰਾਜੈਕਟਾਂ ਦੇ ਪੂਰੇ ਹੋਣ ਦੀ ਮੂਲ ਲਾਗਤ 20,41,114.88 ਕਰੋਡ਼ ਰੁਪਏ ਸੀ, ਜਿਸ ਦੇ ਵਧ ਕੇ 24,41,837.32 ਕਰੋਡ਼ ਰੁਪਏ ’ਤੇ ਪਹੁੰਚ ਜਾਣ ਦਾ ਅੰਦਾਜ਼ਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਇਨ੍ਹਾਂ ਦੀ ਲਾਗਤ ਮੂਲ ਲਾਗਤ ਦੇ ਮੁਕਾਬਲੇ 19.63 ਫ਼ੀਸਦੀ ਯਾਨੀ 4,00,722.44 ਕਰੋਡ਼ ਰੁਪਏ ਵਧੀ ਹੈ। ਰਿਪੋਰਟ ਅਨੁਸਾਰ ਨਵੰਬਰ ਤੱਕ ਇਨ੍ਹਾਂ ਪ੍ਰਾਜੈਕਟਾਂ ’ਤੇ 10,50,331.59 ਕਰੋਡ਼ ਰੁਪਏ ਖਰਚ ਹੋ ਚੁੱਕੇ ਹਨ, ਜੋ ਕੁਲ ਅੰਦਾਜ਼ਨ ਲਾਗਤ ਦਾ 43.01 ਫ਼ੀਸਦੀ ਹੈ।


Karan Kumar

Content Editor

Related News