40.9 ਕਰੋੜ ਦਾ ਬੈਂਕ ਫਰਾਡ ਮਾਮਲਾ, ਬਲਵੰਤ ਸਿੰਘ ਨੂੰ ED ਨੇ ਭੇਜਿਆ ਜੇਲ੍ਹ

Friday, Oct 11, 2024 - 05:01 PM (IST)

40.9 ਕਰੋੜ ਦਾ ਬੈਂਕ ਫਰਾਡ ਮਾਮਲਾ, ਬਲਵੰਤ ਸਿੰਘ ਨੂੰ ED ਨੇ ਭੇਜਿਆ ਜੇਲ੍ਹ

ਜਲੰਧਰ (ਮ੍ਰਿਦੁਲ) – 40.9 ਕਰੋੜ ਰੁਪਏ ਦੇ ਬੈਂਕ ਫਰਾਡ ਮਾਮਲੇ ਵਿਚ ਈ. ਡੀ. ਵੱਲੋਂ ਗ੍ਰਿਫ਼ਤਾਰ ਕੀਤੇ ਗਏ ਅਮਰਗੜ੍ਹ ਤੋਂ ‘ਆਪ’ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਦੇ ਭਰਾ ਬਲਵੰਤ ਸਿੰਘ ਨੂੰ ਅੱਜ ਅਦਾਲਤ ਵਿਚ ਪੇਸ਼ ਕਰ ਕੇ ਜੇਲ ਭੇਜ ਦਿੱਤਾ ਗਿਆ।

ਈ. ਡੀ. ਸ਼ਨੀਵਾਰ ਸ਼ਾਮੀਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਕੇ ਸਿਵਲ ਹਸਪਤਾਲ ਵਿਚੋਂ ਮੈਡੀਕਲ ਕਰਵਾਉਣ ਲਈ ਪਹੁੰਚੀ ਸੀ। ਈ. ਡੀ. ਨੇ ਬਲਵੰਤ ਸਿੰਘ ਨੂੰ 40.9 ਕਰੋੜ ਦੇ ਬੈਂਕ ਫਰਾਡ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਸੀ। ਈ. ਡੀ. ਨੇ ਉਨ੍ਹਾਂ ਦਾ ਰਿਮਾਂਡ ਲੈਣ ਤੋਂ ਬਾਅਦ ਵਿਸਥਾਰ ਵਿਚ ਪੁੱਛਗਿੱਛ ਕੀਤੀ, ਹਾਲਾਂਕਿ ਈ. ਡੀ. ਵੱਲੋਂ ਪੁੱਛਗਿੱਛ ਵਿਚ ਹੋਏ ਖੁਲਾਸੇ ਬਾਰੇ ਕੋਈ ਜਾਣਕਾਰੀ ਮੀਡੀਆ ਨਾਲ ਸਾਂਝੀ ਨਹੀਂ ਕੀਤੀ ਗਈ।

ਦੱਸਣਯੋਗ ਹੈ ਕਿ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਨੂੰ ਈ. ਡੀ. ਵੱਲੋਂ ਪਹਿਲਾਂ ਬੈਂਕ ਫਰਾਡ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ, ਜੋ ਕਿ ਇਸ ਸਮੇਂ ਜੇਲ ਵਿਚ ਹਨ। ਵਿਧਾਇਕ ਗੱਜਣਮਾਜਰਾ ਦੀ ਜ਼ਮਾਨਤ ਅਰਜ਼ੀ ਵੀ ਰੱਦ ਕਰ ਦਿੱਤੀ ਗਈ ਸੀ। ਹੁਣ ਉਸੇ ਮਾਮਲੇ ਵਿਚ ਉਨ੍ਹਾਂ ਦੇ ਭਰਾ ਬਲਵੰਤ ਿਸੰਘ ਨੂੰ ਇਸ ਘਪਲੇ ਸਬੰਧੀ ਡੂੰਘਾਈ ਨਾਲ ਜਾਂਚ ਕਰਨ ਲਈ ਗ੍ਰਿਫ਼ਤਾਰ ਕੀਤਾ ਗਿਆ ਹੈ। ਵਿਧਾਇਕ ਗੱਜਣਮਾਜਰਾ ਦੇ ਭਰਾ ਬਲਵੰਤ ਿਸੰਘ ਤਾਰਾ ਹੈਲਥ ਕਾਰਪੋਰੇਸ਼ਨ ਦੇ ਐੱਮ. ਡੀ. ਹਨ।


author

Harinder Kaur

Content Editor

Related News