4 ਘੰਟੇ ਚਾਰਜ ਕਰ 50 ਕਿਮੀ ਚੱਲਦੀ ਹੈ ਇਹ ਈ-ਬਾਈਕ

Wednesday, Dec 20, 2017 - 02:19 AM (IST)

4 ਘੰਟੇ ਚਾਰਜ ਕਰ 50 ਕਿਮੀ ਚੱਲਦੀ ਹੈ ਇਹ ਈ-ਬਾਈਕ

ਜਲੰਧਰ—ਜੇਕਰ ਤੁਸੀਂ ਬੈਟਰੀ ਵਾਲੀ ਈ-ਬਾਈਕ ਲੈਣ ਦੀ ਸੋਚ ਰਹੇ ਹੋ ਤਾਂ Avon E Plus ਤੁਹਾਡੇ ਲਈ ਘੱਟ ਕੀਮਤ 'ਚ ਬਿਹਤਰ ਵਿਕਲਪ ਹੋ ਸਕਦੀ ਹੈ। ਇਸ ਇਲੈਕਟ੍ਰਾਨਿਕ ਬਾਈਕ ਨੂੰ ਇਕ ਵਾਰ ਚਾਰਜ ਕਰਨ 'ਤੇ ਤੁਸੀਂ ਇਸ ਨੂੰ 50 ਕਿਲੋਮੀਟਰ ਤਕ ਚੱਲਾ ਸਕਦੇ ਹੋ। ਇਸ ਤੋਂ ਇਲਾਵਾ ਇਸ 'ਚ ਮੈਂਟੇਨੰਸ ਫ੍ਰੀ ਬੈਟਰੀ ਦਿੱਤੀ ਗਈ ਹੈ।
Avon E Plus 'ਚ 48V 12AH ਦੀ ਰਿਚਾਰਜਏਬਲ ਬੈਟਰੀ ਲੱਗੀ ਹੈ। ਇਸ ਦੀ ਬੈਟਰੀ ਨੂੰ ਮੈਂਟੇਨੰਸ ਕਰਨ ਲਈ ਤੁਹਾਨੂੰ ਇਸ 'ਚ ਡਿਸਟਿਲ ਵਾਟਰ ਪਾਉਣ ਦੀ ਜ਼ਰੂਰਤ ਨਹੀਂ ਹੈ। ਇਹ ਈ-ਬਾਈਕ 4 ਘੰਟੇ 'ਚ ਫੁੱਲ ਚਾਰਜ ਹੋ ਸਕਦੀ ਹੈ। ਵੈਸੇ ਇਸ ਦਾ ਚਾਰਜਿੰਗ ਟਾਈਮ 6 ਤੋਂ 8 ਘੰਟੇ ਹੈ। Avon E Plus ਦੀ ਜ਼ਿਆਦਾ ਸਪੀਡ 24km/h ਹੈ। ਇਸ ਬਾਈਕ ਦੀ ਕੀਮਤ ਵੈਸੇ ਤਾਂ 25 ਹਜ਼ਾਰ ਹੈ ਪਰ ਆਨਲਾਈਨ ਖਰੀਦਣ 'ਤੇ ਇਹ ਬਾਈਕ ਤੁਹਾਨੂੰ 23 ਹਜ਼ਾਰ ਰੁਪਏ ਤਕ ਮਿਲ ਸਕਦੀ ਹੈ। ਇਸ ਈ-ਬਾਈਕ 'ਚ ਤੁਸੀਂ 80 ਕਿਲੋ ਵਜਨ ਤਕ ਦੇ ਸਾਮਾਨ ਨੂੰ ਆਸਾਨੀ ਨਾਲ ਲਿਆ ਜਾ ਸਕਦੇ ਹੋ।


Related News