ਕੇਜਰੀਵਾਲ ਨੇ ਪੰਜਾਬੀਆਂ ਤੋਂ ਲਏ 4 ਵੱਡੇ ਵਾਅਦੇ, ਬੋਲੇ-ਭਾਵੇਂ ਸਾਡੀ ਜਾਨ...(ਵੀਡੀਓ)

Friday, May 16, 2025 - 02:00 PM (IST)

ਕੇਜਰੀਵਾਲ ਨੇ ਪੰਜਾਬੀਆਂ ਤੋਂ ਲਏ 4 ਵੱਡੇ ਵਾਅਦੇ, ਬੋਲੇ-ਭਾਵੇਂ ਸਾਡੀ ਜਾਨ...(ਵੀਡੀਓ)

ਨਵਾਂਸ਼ਹਿਰ : ਇੱਥੇ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ 'ਨਸ਼ਾ ਮੁਕਤੀ ਯਾਤਰਾ' ਦੀ ਸ਼ੁਰੂਆਤ ਕਰਨ ਮੌਕੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਦੋਂ ਅਸੀਂ ਨਸ਼ਿਆਂ ਖ਼ਿਲਾਫ਼ ਕੰਮ ਸ਼ੁਰੂ ਕੀਤਾ ਤਾਂ ਲੋਕ ਨੇ ਸਾਨੂੰ ਕਿਹਾ ਸੀ ਕਿ ਇਹ ਬਹੁਤ ਖ਼ਤਰਨਾਕ ਕੰਮ ਹੈ ਅਤੇ ਉਹ ਤੁਹਾਡੀ ਜਾਨ ਲੈ ਲੈਣਗੇ ਪਰ ਅਸੀਂ ਲੋਕਾਂ ਨੂੰ ਵਚਨ ਦਿੱਤਾ ਸੀ ਕਿ ਅਸੀਂ ਨਸ਼ਾ ਖ਼ਤਮ ਕਰਕੇ ਰਹਾਂਗੇ, ਭਾਵੇਂ ਜਾਨ ਬਚੇ ਜਾਂ ਨਾ ਬਚੇ। ਪੰਜਾਬ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾਉਣ ਲਈ ਸਾਡੀ ਜਾਨ ਵੀ ਹਾਜ਼ਰ ਹੈ। ਨਸ਼ਾ ਵੇਚ ਕੇ ਤਸਕਰਾਂ ਨੇ ਜਿਹੜੀਆਂ ਵੱਡੀਆਂ-ਵੱਡੀਆਂ ਕੋਠੀਆਂ ਬਣਾਈਆਂ, ਅੱਜ ਉਨ੍ਹਾਂ ਕੋਠੀਆਂ 'ਤੇ ਬੁਲਡੋਜ਼ਰ ਚੱਲ ਰਹੇ ਹਨ।

ਇਹ ਵੀ ਪੜ੍ਹੋ : ਗਰਮੀਆਂ ਦੀਆਂ ਛੁੱਟੀਆਂ ਦਾ ਹੋ ਗਿਆ ਐਲਾਨ! ਖ਼ਬਰ 'ਚ ਪੜ੍ਹੋ ਪੂਰੀ UPDATE

ਕਈ ਲੋਕ ਰੋਂਦੇ ਹੋਏ ਇਹ ਕਹਿ ਰਹੇ ਹਨ ਕਿ ਸਾਨੂੰ ਉਮੀਦ ਨਹੀਂ ਸੀ ਕਿ ਕੋਈ ਅਜਿਹਾ ਵੀ ਸਮਾਂ ਆਵੇਗਾ, ਜਦੋਂ ਨਸ਼ਾ ਤਸਕਰਾਂ ਦੇ ਘਰ ਢਾਹੇ ਜਾਣਗੇ ਅਤੇ ਅਜਿਹੀ ਕੋਈ ਸਰਕਾਰ ਆਵੇਗੀ। ਕੇਜਰੀਵਾਲ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਪੰਜਾਬ ਦੇ 3 ਕਰੋੜ ਲੋਕ ਜੇਕਰ ਨਾਲ ਜੁੜ ਗਏ ਤਾਂ ਨਸ਼ਾ ਖ਼ਤਮ ਕਰਨ ਤੋਂ ਕੋਈ ਨਹੀਂ ਰੋਕ ਸਕਦਾ। ਉਨ੍ਹਾਂ ਕਿਹਾ ਕਿ ਅੱਜ ਤੋਂ ਪੰਜਾਬ ਅੰਦਰ ਇਸ ਨਸ਼ੇ ਖ਼ਿਲਾਫ ਜੋ ਯੁੱਧ ਹੈ, ਇਸ ਨੂੰ ਜਨ ਅੰਦੋਲਨ ਬਣਾਉਣ ਦੀ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ 13 ਹਜ਼ਾਰ ਪਿੰਡਾਂ 'ਚ ਅਗਲੇ ਡੇਢ ਮਹੀਨੇ 'ਚ ਜਾਵਾਂਗੇ ਅਤੇ ਲੋਕਾਂ ਨਾਲ ਗੱਲ ਕਰਾਂਗੇ। ਸ਼ਹਿਰਾਂ 'ਚ ਇਕ-ਇਕ ਵਾਰਡ 'ਚ ਜਾਵਾਂਗੇ ਤਾਂ ਜੋ ਨਸ਼ਿਆਂ ਨੂੰ ਖ਼ਤਮ ਕੀਤਾ ਜਾ ਸਕੇ। 

ਇਹ ਵੀ ਪੜ੍ਹੋ : ਪੰਜਾਬ 'ਚ ਕੇਜਰੀਵਾਲ ਦਾ ਵੱਡਾ ਐਲਾਨ, ਸਾਡਾ ਕੋਈ ਮੰਤਰੀ ਨਸ਼ੇ ਨਹੀਂ ਕਰਦਾ (ਵੀਡੀਓ)
ਪੰਜਾਬੀਆਂ ਤੋਂ ਲਏ 4 ਵੱਡੇ ਵਾਅਦੇ
ਪਹਿਲਾ ਵਾਅਦਾ ਇਹ ਲਿਆ ਕਿ ਇੱਥੇ ਜਿੰਨੇ ਵੀ ਲੋਕ ਹਨ, ਸਭ ਨੇ ਸਹੁੰ ਚੁੱਕਣੀ ਹੈ ਕਿ ਮੈਂ ਨਸ਼ਾ ਨਹੀਂ ਕਰਾਂਗਾ ਅਤੇ ਸਭ ਨੇ ਆਪਣੇ-ਆਪਣੇ ਇਲਾਕੇ ਦੀ ਜ਼ਿੰਮੇਵਾਰੀ ਲੈਣੀ ਹੈ। 
ਦੂਜਾ ਵਾਅਦਾ ਕੋਈ ਵੀ ਆਪਣੇ ਪਿੰਡਾਂ 'ਚ ਨਸ਼ਾ ਨਹੀਂ ਵਿਕਣ ਦੇਵੇਗਾ। ਇਸ ਲਈ ਪੁਲਸ, ਪ੍ਰਸ਼ਾਸਨ ਅਤੇ ਸਿਆਸੀ ਲੋਕ ਸਭ ਸਾਥ ਦੇਣਗੇ।
ਤੀਜਾ ਵਾਅਦਾ ਕਿ ਜੇਕਰ ਕੋਈ ਨਸ਼ਾ ਵੇਚਣ ਵਾਲਾ ਫੜ੍ਹਿਆ ਗਿਆ ਹੈ ਤਾਂ ਉਸ ਦੀ ਕੋਈ ਵੀ ਜ਼ਮਾਨਤ ਨਹੀਂ ਕਰਾਵੇਗਾ, ਭਾਵੇਂ ਉਹ ਤੁਹਾਡਾ ਖ਼ਾਸ ਹੀ ਕਿਉਂ ਨਾ ਹੋਵੇ।
ਚੌਥਾ ਵਾਅਦਾ, ਜਿਹੜੇ ਨਸ਼ਾ ਪੀੜਤ ਹਨ, ਉਨ੍ਹਾਂ ਨੂੰ ਨਸ਼ਾ ਛੁਡਵਾਉਣ ਲਈ ਲੋਕਾਂ ਵਲੋਂ ਪੂਰੀ ਕੋਸ਼ਿਸ਼ ਕੀਤੀ ਜਾਵੇਗੀ ਅਤੇ ਇਸ ਦੇ ਲਈ ਪੰਜਾਬ 'ਚ ਬਹੁਤ ਸਾਰੇ ਓਟ ਕਲੀਨਿਕ ਅਤੇ ਨਸ਼ਾ ਛੁਡਾਊ ਕੇਂਦਰ ਖੁੱਲ੍ਹੇ ਹੋਏ ਹਨ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8
 


 


author

Babita

Content Editor

Related News