SBI ਮਿਊਚੁਅਲ ਫੰਡ ਦੇ ਨਵੇਂ SIP ’ਚ 39 ਫ਼ੀਸਦੀ ਦਾ ਵਾਧਾ

03/28/2022 1:05:06 AM

ਨਵੀਂ ਦਿੱਲੀ- ਜਾਇਦਾਦ ਪ੍ਰਬੰਧਨ ਦੇ ਆਧਾਰ ’ਤੇ ਦੇਸ਼ ਦੇ ਸਭ ਤੋਂ ਵੱਡੇ ਫੰਡ ਹਾਊਸ ਐੱਸ. ਬੀ. ਆਈ. ਮਿਊਚੁਅਲ ਫੰਡ ਨੇ ਚਾਲੂ ਵਿੱਤੀ ਸਾਲ ’ਚ 1 ਜਨਵਰੀ 2022 ਤੱਕ 30 ਲੱਖ ਤੋ2 ਜ਼ਿਆਦਾ ਨਵੇਂ ਐੱਸ.ਆਈ.ਪੀ. ਰਜਿਸਟਰਡ ਕੀਤੇ ਹਨ, ਜਿਸ ’ਚ ਵਿੱਤ ਸਾਲ 20-21 ਦੇ ਮੁਕਾਬਲੇ 39 ਫ਼ੀਸਦੀ ਤੋਂ ਵੱਧ ਦੀ ਵਾਧਾ ਦਰਜ ਕੀਤਾ ਗਿਆ ਹੈ । ਚਾਲੂ ਵਿੱਤੀ ਸਾਲ ’ਚ ਫੰਡ ਹਾਊਸ ਨੂੰ ਔਸਤਨ ਮਾਸਿਕ 1,800 ਕਰੋਡ਼ ਰੁਪਏ ਦਾ ਐੱਸ. ਆਈ. ਪੀ. ਹਾਸਲ ਹੋਇਆ, ਜਿਸ ’ਚ ਔਸਤ ਐੱਸ. ਆਈ. ਪੀ. ਦਾ ਆਕਾਰ ਲਗਭਗ 2,500 ਰੁਪਏ ਦਾ ਸੀ।

ਇਹ ਵੀ ਪੜ੍ਹੋ : ਇਟਲੀ ਦੀਆਂ ਸਿੱਖ ਸੰਗਤਾਂ ਪੋਲੈਂਡ-ਯੂਕ੍ਰੇਨ ਬਾਰਡਰ ’ਤੇ ਮਨੁੱਖਤਾ ਦੀ ਸੇਵਾ ਲਈ ਪਹੁੰਚੀਆਂ

ਕੰਪਨੀ ਨੇ ਇੱਥੇ ਜਾਰੀ ਬਿਆਨ ’ਚ ਕਿਹਾ ਕਿ ਨਵੇਂ ਐੱਸ. ਆਈ. ਪੀ. ’ਚ ਮਜ਼ਬੂਤ ਵਾਧੇ ਦਾ ਸਿਹਰਾ ਆਈ. ਐੱਫ. ਏ., ਨੈਸ਼ਨਲ ਡਿਸਟ੍ਰੀਬਿਊਟਰਾਂ ਤੇ ਐੱਸ. ਬੀ. ਆਈ. ਸ਼ਾਖਾਵਾਂ ਦੇ ਮਜਬੂਤ ਵੰਡ ਨੈੱਟਵਰਕ ਦੇ ਮਾਧਿਅਮ ਦੀਆਂ ਜਾਣ ਵਾਲੀਆਂ ਪੇਸ਼ਕਸ਼ਾਂ ਦੀ ਉਪਲੱਬਧਤਾ ਨੂੰ ਜਾਂਦਾ ਹੈ। ਐੱਸ.ਬੀ.ਆਈ. ਮਿਊਚੁਅਲ ਫੰਡ ਨੇ ਕਈ ਟਿਅਰ 2 ਸਥਾਨਾਂ ’ਚ ਵੀ ਨਵੀਂਆਂ ਬ੍ਰਾਂਚਾਂ ਖੋਲ੍ਹਣ ਦੇ ਨਾਲ ਦੇਸ਼ ’ਚ ਆਪਣੀ ਹਾਜ਼ਰੀ ਨੂੰ ਹੋਰ ਮਜ਼ਬੂਤ ਕੀਤਾ ਹੈ। ਪਿਛਲੇ 2 ਸਾਲਾਂ ’ਚ ਮਹਾਮਾਰੀ ਦੌਰਾਨ ਦੇਸ਼ ਭਰ ਦੇ ਨਿਵੇਸ਼ਕਾਂ ਤੋਂ ਫੰਡ ਹਾਊਸ ਨੇ ਐੱਸ.ਆਈ.ਪੀ. ਦੇ ਮਾਧਿਅਮ ਨਾਲ ਨਿਵੇਸ਼ ਪ੍ਰਾਪਤ ਕੀਤਾ ਤੇ ਸਾਰੇ ਖੇਤਰਾਂ ’ਚ ਲਗਭਗ ਸਮਾਨ ਵਾਧਾ ਦਰਜ ਕੀਤਾ ਗਿਆ , ਜਿਸ ’ਚ ਚਾਲੂ ਵਿੱਤੀ ਸਾਲ ’ਚ ਉੱਤ ਰ (25 ਫ਼ੀਸਦੀ), ਪੂਰਬ (22 ਫ਼ੀਸਦੀ), ਪੱਛਮ (25 ਫ਼ੀਸਦੀ) ਤੇ ਦੱਖਣ ’ਚ (28 ਫ਼ੀਸਦੀ) ਵਾਧਾ ਸ਼ਾਮਲ ਹੈ।

ਇਹ ਵੀ ਪੜ੍ਹੋ : ਰੂਸ ਨੇ ਜਰਮਨੀ ਦੇ ਅਖ਼ਬਾਰ 'ਬਿਲਡ' ਦੀ ਵੈੱਬਸਾਈਟ ਕੀਤੀ ਬੰਦ

ਕੰਪਨੀ ਨੇ ਕਿਹਾ ਕਿ ਚਾਲੂ ਵਿੱਤੀ ਸਾਲ ’ਚ ਵੀ ਐੱਸ. ਬੀ. ਆਈ. ਮਿਊਚੁਅਲ ਫੰਡ ਨੇ ਹੋਰ ਪ੍ਰਮੁੱਖ ਉਪਲੱਬਧੀਆਂ ਨੂੰ ਹਾਸਲ ਕੀਤਾ, ਜਿਸ ’ਚ 6 ਲੱਖ ਕਰੋਡ਼ ਰੁਪਏ ਦੇ ਏ.ਏ.ਯੂ.ਐੱਮ. ਪਾਰ ਕਰਣ ਵਾਲੇ ਦੇਸ਼ ਦਾ ਪਹਿਲਾ ਫੰਡ ਹਾਊਸ ਬਣਨ ਦੀ ਉਪਲੱਬਧੀ ਵੀ ਸ਼ਾਮਲ ਹੈ। ਲਗਾਤਾਰ ਨਿਵੇਸ਼ਕ ਜਾਗਰੂਕਤਾ ਪਹਿਲ ਤੇ ਕੁਝ ਬੇਹੱਦ ਉਪਯੁਕਤ ਬਾਜ਼ਾਰ ਪੇਸ਼ਕਸ਼ਾਂ ਦੇ ਲਾਂਚ ਨੇ ਮੌਜੂਦਾ ਤੇ ਨਵੇਂ ਦੋਵਾਂ ਨਿਵੇਸ਼ਕਾਂ ਨਾਲ ਬ੍ਰਾਂਡ ਦੀ ਹਿੱਸੇਦਾਰੀ ਨੂੰ ਵਧਾਉਣ ’ਚ ਮਦਦ ਕੀਤੀ। ਇਸ ਫੰਡ ਹਾਊਸ ਨੇ ਐੱਸ. ਬੀ. ਆਈ. ਬੈਲੇਂਸਡ ਐਡਵਾਂਟੇਜ਼ ਫੰਡ (14,691 ਕਰੋਡ਼ ਰੁਪਏ ਦੀ ਕਮਾਈ) ਨਾਲ ਖੁੱਲ੍ਹੀ ਮਿਆਦ ਦੇ ਐਕਟਿਵ ਇਕਵਿਟੀ ਕੈਟਾਗਿਰੀ ’ਚ ਸਭ ਤੋਂ ਜ਼ਿਆਦਾ ਫੰਡ ਦਾ ਪ੍ਰਬੰਧਨ ਕੀਤਾ। ਇਸ ਤੋਂ ਬਾਅਦ (8,095 ਕਰੋਡ਼ ਰੁਪਏ ਦੀ ਕਮਾਈ ) ਨਾਲ ਮਲਟੀਕੈਪ ਕੈਟਾਗਿਰੀ ’ਚ ਐੱਸ. ਬੀ. ਆਈ. ਮਲਟੀਕੈਪ ਫੰਡ ਦਾ ਸਥਾਨ ਰਿਹਾ।

ਇਹ ਵੀ ਪੜ੍ਹੋ : ਪਾਕਿ ਨੇ ਬੰਗਲਾਦੇਸ਼ ਨੂੰ ਸੁਤੰਤਰਤਾ ਦਿਵਸ ਦੀ ਦਿੱਤੀ ਵਧਾਈ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News