Eklavya ਮਾਡਲ ਰਿਹਾਇਸ਼ੀ ਸਕੂਲਾਂ ਲਈ ਹੋਵੇਗੀ 38,000 ਅਧਿਆਪਕਾਂ ਦੀ ਭਰਤੀ, ਵਿੱਤ ਮੰਤਰੀ ਨੇ ਕੀਤਾ ਐਲਾਨ

02/01/2023 12:50:16 PM

ਨਵੀਂ ਦਿੱਲੀ- Eklavya ਮਾਡਲ ਰਿਹਾਇਸ਼ੀ ਸਕੂਲਾਂ ਲਈ 38,800 ਅਧਿਆਪਕਾਂ ਦੀ ਭਰਤੀ ਕੀਤੀ ਜਾਵੇਗੀ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬੁੱਧਵਾਰ ਨੂੰ ਲੋਕ ਸਭਾ 'ਚ ਬਜਟ ਪੇਸ਼ ਕਰਦੇ ਹੋਏ ਇਹ ਐਲਾਨ ਕੀਤਾ। ਆਮ ਚੋਣਾਂ 2024 ਤੋਂ ਪਹਿਲਾਂ ਨਰਿੰਦਰ ਮੋਦੀ ਸਰਕਾਰ 2.0 ਦਾ ਆਖਰੀ ਪੂਰਾ ਬਜਟ ਪੇਸ਼ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਬੱਚਿਆਂ ਅਤੇ ਕਿਸ਼ੋਰਾਂ ਲਈ ਇੱਕ ਰਾਸ਼ਟਰੀ ਡਿਜੀਟਲ ਲਾਇਬ੍ਰੇਰੀ ਸਥਾਪਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਰਨਾਟਕ ਦੇ ਸੋਕਾ ਪ੍ਰਭਾਵਿਤ ਮੱਧ ਖੇਤਰ ਦੀ ਮਦਦ ਲਈ 5,300 ਕਰੋੜ ਰੁਪਏ ਦੇਵੇਗੀ। ਵਿੱਤ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ 'ਤੇ ਖਰਚ 66 ਫ਼ੀਸਦੀ ਵਾਧੇ ਦੇ ਨਾਲ 79,000 ਕਰੋੜ ਰੁਪਏ ਹੋ ਗਿਆ ਹੈ। ਸੀਤਾਰਮਨ ਨੇ ਨਿੱਜੀ ਨਿਵੇਸ਼ ਨੂੰ ਵਾਧਾ ਦੇਣ ਦੇ ਉਦੇਸ਼ ਨਾਲ ਬੁਨਿਆਦੀ ਢਾਂਚਾ ਦੇ ਖੇਤਰ ਲਈ ਪੂੰਜੀਗਤ ਖਰਚੇ ਵਧਾਉਣ ਦਾ ਵੀ ਐਲਾਨ ਕੀਤਾ ਹੈ।


Aarti dhillon

Content Editor

Related News