ਭੂਸ਼ਣ ਸਟੀਲ ‘ਬੈਂਕ ਧੋਖਾਦੇਹੀ’ ਮਾਮਲੇ ’ਚ 367 ਕਰੋੜ ਰੁਪਏ ਦੀ ਜਾਇਦਾਦ ਕੁਰਕ

Saturday, Mar 09, 2024 - 12:59 PM (IST)

ਭੂਸ਼ਣ ਸਟੀਲ ‘ਬੈਂਕ ਧੋਖਾਦੇਹੀ’ ਮਾਮਲੇ ’ਚ 367 ਕਰੋੜ ਰੁਪਏ ਦੀ ਜਾਇਦਾਦ ਕੁਰਕ

ਨਵੀਂ ਦਿੱਲੀ (ਭਾਸ਼ਾ) - ਐਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭੂਸ਼ਣ ਸਟੀਲ ਲਿਮਟਿਡ ਦੇ ਖਿਲਾਫ ਬੈਂਕ ਧੋਖਾਦੇਹੀ ਮਾਮਲੇ ਨਾਲ ਜੁੜੇ ਮਨੀ ਲਾਂਡਰਿੰਗ ਦੀ ਜਾਂਚ ਦੇ ਤਹਿਤ ਦਿੱਲੀ, ਮੁੰਬਈ, ਕੋਲਕਾਤਾ ਅਤੇ ਓਡਿਸ਼ਾ ਦੇ ਕੁਝ ਸ਼ਹਿਰਾਂ ਵਿਚ 367 ਕਰੋੜ ਰੁਪਏ ਦੀ ਅਚੱਲ ਜਾਇਦਾਦ ਕੁਰਕ ਕੀਤੀ ਗਈ ਹੈ।

ਇਹ ਵੀ ਪੜ੍ਹੋ :     LPG ਰਸੋਈ ਗੈਸ ਦੀਆਂ ਕੀਮਤਾਂ 'ਚ ਭਾਰੀ ਕਟੌਤੀ, PM ਮੋਦੀ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਦਿੱਤਾ

ਈ. ਡੀ. ਨੇ ਇਕ ਬਿਆਨ ਵਿਚ ਕਿਹਾ ਕਿ ਫਰਜ਼ੀ ਡਾਇਰੈਕਟਰਾਂ ਰਾਹੀਂ ਬੇਨਾਮੀਦਾਰਾਂ/ਫਰਜ਼ੀ ਕੰਪਨੀਆਂ ਦੇ ਨਾਂ ’ਤੇ ਕੀਤੀਆਂ ਗਈਆਂ ਜਾਇਦਾਦਾਂ ਨੂੰ ਕੁਰਕ ਕਰਨ ਲਈ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀ. ਐੱਮ. ਐੱਲ. ਏ.) ਦੇ ਤਹਿਤ ਇਕ ਅਸਥਾਈ ਆਦੇਸ਼ ਜਾਰੀ ਕੀਤਾ ਹੈ। ਭੂਸ਼ਣ ਸਟੀਲ ਲਿਮਟਿਡ (ਬੀ. ਐੱਸ. ਐੱਲ.) ਦਾ ਸਾਲ 2018 ਵਿਚ ਟਾਟਾ ਸਟੀਲ ਲਿਮਟਿਡ ਨੇ ਕਾਰਪੋਰੇਟ ਇਨਸੋਲਵੈਂਸੀ ਰੈਜ਼ੋਲੂਸ਼ਨ ਪ੍ਰਕਿਰਿਆ (ਸੀ. ਆਈ. ਆਰ. ਪੀ.) ਨੂੰ ਪੂਰਾ ਕਰਨ ਤੋਂ ਬਾਅਦ ਹਾਸਲ ਕੀਤਾ ਗਿਆ ਸੀ। ਈ. ਡੀ. ਨੇ ਬੀ. ਐੱਸ. ਐੱਲ., ਉਸਦੇ ਪ੍ਰਬੰਧ ਨਿਰਦੇਸ਼ਕ ਨੀਰਜ ਸਿੰਗਲ ਅਤੇ ਸਹਿਯੋਗੀਆਂ ’ਤੇ ‘ਕਈ ਫਰਜ਼ੀ ਕੰਪਨੀਆਂ’ ਬਣਾਉਣ ਦਾ ਵੀ ਦੋਸ਼ ਲਗਾਇਆ ਹੈ।

ਇਹ ਵੀ ਪੜ੍ਹੋ :     ਇਸ ਵੱਡੇ ਸੈਕਟਰ 'ਚ ਨੌਕਰੀਆਂ ਖਾਣ ਲਈ ਤਿਆਰ AI , ਜਾਣੋ ਕਿਵੇਂ ਬਚਾ ਸਕੋਗੇ ਨੌਕਰੀਆਂ?

ਬਿਆਨ ਮੁਤਾਬਕ ਇਨ੍ਹਾਂ ਲੋਕਾਂ ਨੇ ਕਈ ਕੰਪਨੀਆਂ ਦੀ ਲੜੀ ਦੀ ਵਰਤੋਂ ਕਰਦੇ ਹੋਏ ਪੈਸੇ ਨੂੰ ਇਕ ਕੰਪਨੀ ਤੋਂ ਦੂਜੀ ਕੰਪਨੀ ਵਿਚ ਟਰਾਂਸਫਰ ਕੀਤਾ। ਇਹ ਪੈਸਾ ਪੂੰਜੀ ਨਿਵੇਸ਼, ਜਾਇਦਾਦ ਦੀ ਖਰੀਦ ਅਤੇ ਹੋਰ ਨਿੱਜੀ ਉਦੇਸ਼ਾਂ ਲਈ ਭੇਜਿਆ ਗਿਆ ਸੀ ਜਦਕਿ ਕਰਜ਼ਾ ਦੇਣ ਵਾਲੇ ਬੈਂਕਾਂ ਦਾ ਇਹ ਇਰਾਦਾ ਨਹੀਂ ਸੀ।

ਇਹ ਵੀ ਪੜ੍ਹੋ :     ਵਾਹਨਾਂ ਦੀ ਰਜਿਸਟ੍ਰੇਸ਼ਨ ਹੋਵੇਗੀ ਮਹਿੰਗੀ, ਇਲੈਕਟ੍ਰਿਕ ਕਾਰਾਂ 'ਤੇ ਲੱਗੇਗਾ ਜੀਵਨ ਭਰ ਲਈ ਟੈਕਸ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News