ਸਟਾਕ ਮਾਰਕੀਟ ’ਚ ਬਿੱਗ ਮੰਡੇ, ਬਜਾਜ ਹਾਊਸਿੰਗ ਫਾਈਨਾਂਸ ਸਮੇਤ 3 IPO ਦੀ ਹੋਵੇਗੀ ਲਿਸਟਿੰਗ

Monday, Sep 16, 2024 - 12:19 PM (IST)

ਸਟਾਕ ਮਾਰਕੀਟ ’ਚ ਬਿੱਗ ਮੰਡੇ, ਬਜਾਜ ਹਾਊਸਿੰਗ ਫਾਈਨਾਂਸ ਸਮੇਤ 3 IPO ਦੀ ਹੋਵੇਗੀ ਲਿਸਟਿੰਗ

ਨਵੀਂ ਦਿੱਲੀ (ਇੰਟ.) - ਸਟਾਕ ਮਾਰਕੀਟ ਅੱਜ ਬਿੱਗ ਮੰਡੇ ਹੈ ਕਿਉਂਕਿ ਇਸ ਦਿਨ 3 ਦਿੱਗਜ ਕੰਪਨੀਆਂ ਦੇ ਆਈ. ਪੀ. ਓ. ਦੀ ਮਾਰਕੀਟ ’ਚ ਲਿਸਟਿੰਗ ਹੈ। ਇਸ ’ਚ ਬਜਾਜ ਹਾਊਂਸਿੰਗ ਫਾਈਨਾਂਸ, ਟਾਲਿੰਸ ਟਾਇਰਸ ਅਤੇ ਕ੍ਰਾਸ ਲਿਮਟਿਡ ਦੇ ਆਈ. ਪੀ. ਓ. ਦਾ ਨਾਮ ਸ਼ਾਮਲ ਹੈ।

ਬਜਾਜ ਹਾਊਸਿੰਗ ਫਾਈਨਾਂਸ ਦੇ ਆਈ. ਪੀ. ਓ. ਦਾ ਸਾਈਜ਼ 6,560 ਕਰੋਡ਼ ਰੁਪਏ ਦਾ ਹੈ। ਇਸ ਆਈ. ਪੀ. ਓ. ਨੂੰ ਨਿਵੇਸ਼ਕਾਂ ਵੱਲੋਂ ਸ਼ਾਨਦਾਰ ਰਿਸਪਾਂਸ ਮਿਲਿਆ ਹੈ। ਇਹ 68 ਗੁਣਾ ਤੱਕ ਭਰ ਕੇ ਬੰਦ ਹੋਇਆ ਹੈ।

ਬਜਾਜ ਹਾਊਸਿੰਗ ਫਾਈਨਾਂਸ ਆਈ. ਪੀ. ਓ. ਦੇ ਡਿਟੇਲਸ

ਬਜਾਜ ਹਾਊਸਿੰਗ ਫਾਈਨਾਂਸ ਦਾ ਆਈ. ਪੀ. ਓ. ਸੋਮਵਾਰ, 16 ਸਤੰਬਰ ਨੂੰ ਲਿਸਟ ਹੋਣ ਵਾਲਾ ਹੈ। ਇਸ ਆਈ. ਪੀ. ਓ. ਜ਼ਰੀਏ ਕੰਪਨੀ ਨੇ 6,560 ਕਰੋਡ਼ ਰੁਪਏ ਜੁਟਾਉਣ ਦਾ ਟੀਚਾ ਰੱਖਿਆ ਸੀ। ਇਸ ’ਚੋਂ 3,560 ਕਰੋਡ਼ ਰੁਪਏ ਫਰੈਸ਼ ਇਸ਼ੂ ਜ਼ਰੀਏ ਜਾਰੀ ਕੀਤੇ ਗਏ ਹਨ। ਆਫਰ ਫਾਰ ਸੇਲ ਤਹਿਤ 3,000 ਕਰੋਡ਼ ਰੁਪਏ ਦੇ ਸ਼ੇਅਰ ਜਾਰੀ ਕੀਤੇ ਗਏ ਸਨ। ਕੰਪਨੀ ਨੇ ਸ਼ੇਅਰਾਂ ਦਾ ਪ੍ਰਾਈਸ ਬੈਂਡ 66 ਤੋਂ 70 ਰੁਪਏ ਪ੍ਰਤੀ ਸ਼ੇਅਰ ’ਚ ਤੈਅ ਕੀਤਾ ਸੀ।

ਟਾਲਿੰਸ ਟਾਇਰਸ ਆਈ. ਪੀ. ਓ. ਦੇ ਡਿਟੇਲਸ

ਟਾਲਿੰਸ ਟਾਇਰਸ ਦਾ ਆਈ. ਪੀ. ਓ. 9 ਤੋਂ 11 ਸਤੰਬਰ ’ਚ ਖੁੱਲ੍ਹਿਆ ਸੀ। ਇਸ ਦੀ ਲਿਸਟਿੰਗ ਵੀ ਸੋਮਵਾਰ, 16 ਸਤੰਬਰ ਨੂੰ ਸ਼ਡਿਊਲ ਹੈ। ਆਈ. ਪੀ. ਓ. ’ਚ ਕੰਪਨੀ ਦਾ ਪ੍ਰਾਈਸ ਬੈਂਡ 215 ਰੁਪਏ ਤੋਂ ਲੈ ਕੇ 226 ਰੁਪਏ ’ਚ ਤੈਅ ਕੀਤਾ ਗਿਆ ਸੀ। ਇਸ ਆਈ. ਪੀ. ਓ. ਦਾ ਸਾਈਜ਼ 230 ਕਰੋਡ਼ ਰੁਪਏ ਹੈ। ਇਸ ’ਚ 200 ਕਰੋਡ਼ ਰੁਪਏ ਦੇ ਫਰੈਸ਼ ਸ਼ੇਅਰ ਅਤੇ 30 ਕਰੋਡ਼ ਦੇ ਸ਼ੇਅਰ ਆਫਰ ਫਾਰ ਸੇਲ ਤਹਿਤ ਜਾਰੀ ਕੀਤੇ ਗਏ ਹਨ।

ਕੰਪਨੀ ਦੇ ਗ੍ਰੇ ਮਾਰਕੀਟ ’ਚ ਪਰਫਾਰਮੈਂਸ ਦੀ ਗੱਲ ਕਰੀਏ ਤਾਂ ਇਹ 30 ਰੁਪਏ ਦੇ ਜੀ. ਐੱਮ. ਪੀ. ’ਤੇ ਬਣੇ ਹੋਏ ਹਨ। ਅਜਿਹੇ ’ਚ ਲਿਸਟਿੰਗ ਦੇ ਦਿਨ ਤੱਕ ਇਹ ਸਥਿਤੀ ਬਣੀ ਰਹਿੰਦੀ ਹੈ ਤਾਂ ਸ਼ੇਅਰ 13.27 ਫੀਸਦੀ ਪ੍ਰੀਮੀਅਮ ’ਤੇ 256 ਰੁਪਏ ਪ੍ਰਤੀ ਸ਼ੇਅਰ ’ਤੇ ਲਿਸਟ ਹੋ ਸਕਦੇ ਹਨ। ਇਸ ਆਈ. ਪੀ. ਓ. ਨੂੰ 25.03 ਗੁਣਾ ਤੱਕ ਸਬਸਕ੍ਰਾਈਬ ਕੀਤਾ ਗਿਆ ਹੈ।

ਕ੍ਰਾਸ ਲਿਮਟਿਡ ਆਈ. ਪੀ. ਓ. ਦੇ ਡਿਟੇਲਸ

ਕ੍ਰਾਸ ਲਿਮਟਿਡ ਆਈ. ਪੀ. ਓ. ਵੀ 9 ਤੋਂ 11 ਸਤੰਬਰ ਦੇ ’ਚ ਖੁੱਲ੍ਹਿਆ ਸੀ। ਇਸ ਦੀ ਲਿਸਟਿੰਗ 16 ਸਤੰਬਰ ਨੂੰ ਹੋਵੇਗੀ। ਆਈ. ਪੀ. ਓ. ਦਾ ਪ੍ਰਾਈਸ ਬੈਂਡ 228 ਰੁਪਏ ਤੋਂ ਲੈ ਕੇ 240 ਰੁਪਏ ’ਚ ਸੀ। ਇਸ ਆਈ. ਪੀ. ਓ. ’ਚ 250 ਕਰੋਡ਼ ਰੁਪਏ ਦੇ ਫਰੈਸ਼ ਸ਼ੇਅਰ ਅਤੇ 250 ਕਰੋਡ਼ ਰੁਪਏ ਦੇ ਸ਼ੇਅਰ ਆਫਰ ਫਾਰ ਸੇਲ ਤਹਿਤ ਜਾਰੀ ਕੀਤੇ ਗਏ ਹਨ। ਸ਼ੇਅਰਾਂ ਦੀ ਲਿਸਟਿੰਗ ਬੀ. ਐੱਸ. ਈ. ਅਤੇ ਐੱਨ. ਐੱਸ. ਈ. ’ਤੇ ਹੋਵੇਗੀ।


author

Harinder Kaur

Content Editor

Related News