ਭਾਰਤ ''ਚ ਆਈਫੋਨ ਬਣਾਉਣ ਲਈ 3 ਕੰਪਨੀਆਂ ਕਰਨਗੀਆਂ 6500 ਕਰੋੜ ਦਾ ਨਿਵੇਸ਼

09/29/2020 6:02:44 PM

ਨਵੀਂ ਦਿੱਲੀ — ਭਾਰਤ ਸਰਕਾਰ ਨੇ ਵਿਦੇਸ਼ੀ ਇਲੈਕਟ੍ਰਾਨਿਕ ਕੰਪਨੀਆਂ ਨੂੰ ਆਕਰਸ਼ਿਤ ਕਰਨ ਲਈ ਇਕ ਪ੍ਰੋਡਕਸ਼ਨ ਲਿੰਕਡ ਇੰਨਸੈਂਟਿਵ ਸਕੀਮ (ਪੀ.ਐਲ.ਆਈ.) ਦੀ ਸ਼ੁਰੂਆਤ ਕੀਤੀ ਹੈ। ਇਸ ਯੋਜਨਾ ਦੇ ਤਹਿਤ ਮੋਬਾਈਲ ਫੋਨ ਨਿਰਮਾਤਾ ਐਪਲ ਦੇ ਚੋਟੀ ਦੇ ਤਿੰਨ ਕੰਟਰੈਕਟ ਸਪਲਾਇਰ ਦੇਸ਼ ਵਿਚ 6,500 ਕਰੋੜ ਰੁਪਏ ਦਾ ਨਿਵੇਸ਼ ਕਰਨਗੇ। ਇਹ ਨਿਵੇਸ਼ ਅਗਲੇ ਪੰਜ ਸਾਲਾਂ 'ਚ ਹੋਵੇਗਾ।

ਇਹ ਕੰਪਨੀਆਂ ਕਰਨਗੀਆਂ ਨਿਵੇਸ਼

ਕੰਟਰੈਕਟ ਸਪਲਾਇਰ ਕੰਪਨੀਆਂ 'ਚ  ਫਾਕਸਕਾਨ, ਵਿਸਟ੍ਰੋਨ ਅਤੇ ਪੇਗਾਟ੍ਰੋਨ ਕਾਰਪੋਰੇਸ਼ਨ ਸ਼ਾਮਲ ਹਨ। ਇਹ ਸਾਰੀਆਂ ਕੰਪਨੀਆਂ ਪੀ.ਐਲ.ਆਈ. ਸਕੀਮ ਤਹਿਤ ਦੇਸ਼ ਵਿਚ ਨਿਵੇਸ਼ ਕਰਨਗੀਆਂ।

ਪੀ.ਐਲ.ਆਈ. ਸਕੀਮ ਕੀ ਹੈ?

ਕੇਂਦਰ ਸਰਕਾਰ ਨੇ 665 ਕਰੋੜ ਡਾਲਰ ਯਾਨੀ ਤਕਰੀਬਨ 49,210 ਕਰੋੜ ਰੁਪਏ ਦੀ ਪੀ.ਐਲ.ਆਈ. ਸਕੀਮ ਸ਼ੁਰੂ ਕੀਤੀ ਸੀ। ਇਹ ਜਾਣਿਆ ਜਾਂਦਾ ਹੈ ਕਿ ਪੀ.ਐਲ.ਆਈ. ਇਕ ਨਕਦ ਪ੍ਰੋਤਸਾਹਨ ਸਕੀਮ ਹੈ, ਜੋ ਕਿ ਕਿਸੇ ਵੀ ਸਥਾਨਕ ਤੌਰ 'ਤੇ ਬਣੇ ਸਮਾਰਟਫੋਨ ਦੀ ਵਿਕਰੀ ਵਧਾਉਣ ਵਿਚ ਮਿਲੇਗਾ। ਇਸਦਾ ਉਦੇਸ਼ ਭਾਰਤ ਨੂੰ ਨਿਰਯਾਤ ਨਿਰਮਾਣ ਦੇ ਇਕ ਕੇਂਦਰ ਵਿਚ ਬਦਲਣਾ ਹੈ।

ਨਿਵੇਸ਼ ਕਰਨਗੀਆਂ ਕੰਪਨੀਆਂ

ਫਾਕਸਕਾਨ ਨੇ ਲਗਭਗ 4,000 ਕਰੋੜ ਰੁਪਏ ਦੇ ਨਿਵੇਸ਼ ਲਈ ਅਰਜ਼ੀ ਦਿੱਤੀ ਹੈ। ਜਦੋਂਕਿ ਵਿਸਟ੍ਰੋਨ ਨੇ 1,300 ਕਰੋੜ ਰੁਪਏ ਅਤੇ ਪੇਗਾਟ੍ਰੋਨ ਨੇ 1200 ਕਰੋੜ ਰੁਪਏ ਦੇ ਨਿਵੇਸ਼ ਲਈ ਅਰਜ਼ੀ ਦਿੱਤੀ ਹੈ। ਇਹ ਕੰਪਨੀਆਂ ਵਿਸ਼ਵ ਪੱਧਰ 'ਤੇ ਦੂਜੀਆਂ ਕੰਪਨੀਆਂ ਦੇ ਉਪਕਰਣ ਵੀ ਤਿਆਰ ਕਰਦੀਆਂ ਹਨ। ਹਾਲਾਂਕਿ ਭਾਰਤ ਵਿਚ ਇਹ ਸਿਰਫ ਐਪਲ ਲਈ ਹੀ ਕੰਮ ਕਰਨਗੀਆਂ।

ਇਹ ਵੀ ਪੜ੍ਹੋ: RBI ਨੇ ਆਪਣੇ ਹੱਥਾਂ 'ਚ ਲਿਆ ਇਸ ਬੈਂਕ ਦਾ ਕੰਮਕਾਜ, ਜਾਣੋ ਖਾਤਾਧਾਰਕਾਂ 'ਤੇ ਕੀ ਪਵੇਗਾ ਅਸਰ

ਵਿਸਟ੍ਰਾਨ 2017 ਤੋਂ ਭਾਰਤ ਵਿਚ ਕਰ ਰਿਹਾ ਹੈ ਉਤਪਾਦਨ 

ਵਿਸਟ੍ਰੋਨ ਦਾ ਕਰਨਾਟਕ ਵਿਚ ਇੱਕ ਪਲਾਂਟ ਹੈ ਅਤੇ ਇਹ ਐਪਲ ਦੀ ਵਿਕਰੇਤਾ ਕੰਪਨੀ ਹੈ। ਇਹ ਕੰਪਨੀ ਸਾਲ 2017 ਤੋਂ ਭਾਰਤ ਵਿਚ ਆਈਫੋਨ ਤਿਆਰ ਕਰ ਰਹੀ ਹੈ। ਵਿਸਟ੍ਰਾਨ ਦੇ ਇੰਡੀਅਨ ਪਲਾਂਂਟ ਵਿਚ ਇਸ ਸਮੇਂ 1000 ਕਰਮਚਾਰੀ ਹਨ। ਕੁਝ ਦਿਨ ਪਹਿਲਾਂ ਕੰਪਨੀ ਨੇ ਵਿਸਥਾਰ ਦੀ ਗੱਲ ਕੀਤੀ। ਕੰਪਨੀ ਆਪਣੇ ਪਲਾਂਟ ਨੂੰ ਵਧਾਉਣ ਲਈ 2,900 ਕਰੋੜ ਰੁਪਏ ਦਾ ਨਿਵੇਸ਼ ਕਰਨ ਜਾ ਰਹੀ ਹੈ। ਵਿਸਟ੍ਰਾਨ ਹਰ ਮਹੀਨੇ ਦੇਸ਼ ਵਿਚ 20 ਲੱਖ ਆਈਫੋਨ ਬਣਾਉਂਦਾ ਹੈ। ਉਹ ਇਸ ਸਾਲ ਦੇ ਅੰਤ ਤੱਕ ਇਸਨੂੰ ਹਰ ਮਹੀਨੇ ਚਾਰ ਲੱਖ ਤੱਕ ਵਧਾਉਣਾ ਚਾਹੁੰਦੀ ਹੈ।

ਆਈਫੋਨ 12 ਹਾਲੇ ਲਾਂਚ ਨਹੀਂ ਹੋਇਆ ਹੈ, ਪਰ ਭਾਰਤ ਵਿਚ ਇਸ ਦਾ ਉਤਪਾਦਨ ਪੂਰੇ ਜੋਰਾਂ-ਸ਼ੋਰਾਂ 'ਤੇ ਹੈ। ਜੁਲਾਈ ਵਿਚ ਹੀ ਆਈਫੋਨ 11 ਨੂੰ ਮੇਡ ਇਨ ਇੰਡੀਆ ਦਾ ਦਗਜਾ ਮਿਲਿਆ। ਇਸ ਦੇ ਨਾਲ ਹੀ ਆਈਫੋਨ ਐਸਈ (2020) ਦਾ ਪ੍ਰੋਡਕਸ਼ਨ ਜਲਦੀ ਹੀ ਭਾਰਤ ਵਿਚ ਸ਼ੁਰੂ ਹੋਣ ਜਾ ਰਿਹਾ ਹੈ। ਐਪਲ ਦੇ ਪੰਜ ਆਈਫੋਨ ਮਾਡਲ ਭਾਰਤ ਵਿਚ ਤਿਆਰ ਕੀਤੇ ਜਾਂਦੇ ਹਨ।

ਇਹ ਵੀ ਪੜ੍ਹੋ: ਸਾਵਧਾਨ! ਨਕਲੀ ਕਿਸਾਨ ਬਣ ਕੇ ਇਹ ਲਾਭ ਲੈਣ ਵਾਲਿਆਂ 'ਤੇ ਸਰਕਾਰ ਕੱਸੇਗੀ ਸ਼ਿਕੰਜਾ


Harinder Kaur

Content Editor

Related News