ਇਸ ਮਹੀਨੇ ਲਾਂਚ ਹੋਣਗੀਆਂ 3 ਕਾਰਾਂ, ਧੂੰਮ ਮਚਾਏਗੀ ਮਹਿੰਦਰਾ ਦੀ ਇਹ ਗੱਡੀ!

09/02/2018 12:55:12 PM

ਨਵੀਂ ਦਿੱਲੀ— ਆਟੋਮੋਬਾਇਲ ਇੰਡਸਟਰੀ ਤਿਉਹਾਰੀ ਸੀਜ਼ਨ 'ਚ ਨਵੇਂ ਮਾਡਲਾਂ ਨਾਲ ਬਾਜ਼ਾਰ 'ਚ ਪੈਠ ਜਮਾਉਣ ਦੀ ਤਿਆਰੀ 'ਚ ਹੈ। ਬੀਤੇ ਕੁਝ ਮਹੀਨਿਆਂ 'ਚ ਕਈ ਨਵੀਆਂ ਕਾਰਾਂ ਦੀ ਲਾਂਚਿੰਗ ਦੇਖਣ ਨੂੰ ਮਿਲੀ ਹੈ। ਹੁਣ ਸਤੰਬਰ ਮਹੀਨੇ 'ਚ ਵੀ ਕੁਝ ਅਜਿਹਾ ਹੀ ਦੇਖਣ ਨੂੰ ਮਿਲੇਗਾ। ਇਸ ਮਹੀਨੇ ਮਹਿੰਦਰਾ ਤੋਂ ਲੈ ਕੇ ਡੈਟਸਨ ਤਕ ਆਪਣੀਆਂ ਨਵੀਆਂ ਕਾਰਾਂ ਨੂੰ ਲਾਂਚ ਕਰਨਗੀਆਂ। 

ਮਹਿੰਦਰਾ ਮਰਾਜ਼ੋ :

PunjabKesari
ਮਹਿੰਦਰਾ 3 ਸਤੰਬਰ ਨੂੰ ਐੱਮ. ਪੀ. ਵੀ. ਮਰਾਜ਼ੋ ਲਾਂਚ ਕਰਨ ਜਾ ਰਹੀ ਹੈ। ਮਰਾਜ਼ੋ ਸਪੈਨਿਸ਼ ਸ਼ਬਦ ਹੈ ਜਿਸ ਦਾ ਮਤਲਬ ਸ਼ਾਰਕ ਹੁੰਦਾ ਹੈ। ਇਸ ਕਾਰ ਦਾ ਨਿਰਮਾਣ ਕੰਪਨੀ ਦੇ ਨਾਸਿਕ ਪਲਾਂਟ 'ਚ ਕੀਤਾ ਜਾ ਰਿਹਾ ਹੈ। ਮਹਿੰਦਰਾ ਨੇ ਇਸ ਕਾਰ 'ਚ ਖੁੱਲ੍ਹੇ-ਡੁੱਲ੍ਹੇ ਅਤੇ ਅਰਾਮਦਾਇਕ ਬੈਠਣ ਲਈ ਕਾਫੀ ਜਗ੍ਹਾ ਦਿੱਤੀ ਹੈ। ਕੰਪਨੀ ਮੁਤਾਬਕ ਇਸ ਗੱਡੀ 'ਚ 8 ਲੋਕ ਅਰਾਮ ਨਾਲ ਬੈਠ ਕੇ ਸਫਰ ਕਰ ਸਕਦੇ ਹਨ। ਮਹਿੰਦਰਾ ਮਰਾਜ਼ੋ ਨੂੰ ਸ਼ਾਰਕ ਦੀ ਤਰ੍ਹਾਂ ਡਿਜ਼ਾਇਨ ਦਿੱਤਾ ਗਿਆ ਹੈ। ਕਾਰ ਦੇ ਸਾਹਮਣੇ ਵਾਲੇ ਹਿੱਸੇ ਦੀ ਗਰਿਲ ਸ਼ਾਰਕ ਦੇ ਦੰਦਾਂ ਦੀ ਤਰ੍ਹਾਂ ਦਿਸਦੀ ਹੈ। ਟੇਲ ਲੈਂਪ ਅਤੇ ਐਨਟੀਨਾ ਵੀ ਸ਼ਾਰਕ ਦੇ ਟੇਲ ਤੋਂ ਪ੍ਰਭਾਵਿਤ ਹਨ। ਕੰਪਨੀ ਨੇ ਕਾਰ 'ਚ ਨਵੀਂ ਕੂਲਿੰਗ ਤਕਨਾਲੋਜੀ ਨਾਲ ਏ. ਸੀ. ਦਿੱਤਾ ਹੈ, ਜੋ ਪੂਰੀ ਤਰ੍ਹਾਂ ਠੰਡਕ ਕਰ ਦਿੰਦਾ ਹੈ।

ਡੈਟਸਨ ਗੋ :

PunjabKesari
ਡੈਟਸਨ ਗੋ ਅਤੇ ਗੋ ਪਲਸ ਨੂੰ ਚਾਰ ਸਾਲ ਪਹਿਲਾਂ ਭਾਰਤ 'ਚ ਲਾਂਚ ਕੀਤਾ ਗਿਆ ਸੀ। ਇਨ੍ਹਾਂ ਦੋਹਾਂ ਕਾਰਾਂ ਨੂੰ ਹੁਣ ਤਕ ਅਪਡੇਟ ਨਹੀਂ ਕੀਤਾ ਗਿਆ ਪਰ ਜਲਦ ਹੀ ਇਹ ਦੋਵੇਂ ਨਵੇਂ ਲੁਕ ਅਤੇ ਫੀਚਰਜ਼ ਦੇ ਨਾਲ ਭਾਰਤੀ ਬਾਜ਼ਾਰ 'ਚ ਆਉਣ ਵਾਲੀਆਂ ਹਨ। ਹਾਲ ਹੀ 'ਚ ਇੰਡੋਨੇਸ਼ੀਆ 'ਚ ਡੈਟਸਨ ਗੋ ਅਤੇ ਗੋ ਪਲਸ ਦੇ ਫੇਸਲਿਫਟ ਮਾਡਲਜ਼ ਨੂੰ ਪੇਸ਼ ਕੀਤਾ ਗਿਆ ਹੈ। ਭਾਰਤ 'ਚ ਇਨ੍ਹਾਂ ਕਾਰਾਂ ਨੂੰ ਸਤੰਬਰ ਦੇ ਅਖੀਰ ਤਕ ਉਤਾਰਿਆ ਜਾ ਸਕਦਾ ਹੈ। ਡੈਟਸਨ ਗੋ 'ਚ 1.2 ਲਿਟਰ 3 ਸਿਲੰਡਰ ਪੈਟਰੋਲ ਇੰਜਣ ਹੈ, ਜਿਸ 'ਚ 78 ਬੀ. ਐੱਚ. ਪੀ. ਪਾਵਰ ਅਤੇ 104 ਐੱਨ. ਐੱਮ. ਟਾਰਕ ਜੈਨਰੇਟ ਕਰਨ ਦੀ ਸਮਰੱਥਾ ਹੈ। ਇਸ ਨੂੰ ਪੰਜ ਸਪੀਡ ਮੈਨੂਅਲ ਟਰਾਂਸਮਿਸ਼ਨ ਨਾਲ ਹੀ ਪੇਸ਼ ਕੀਤਾ ਜਾਵੇਗਾ।

ਡੈਟਸਨ ਗੋ ਪਲਸ :

PunjabKesari
ਡੈਟਸਨ ਗੋ ਪਲਸ ਹੁਣ ਨਵੇਂ ਰੂਪ 'ਚ ਹੋਵੇਗੀ। ਇਹ 7 ਸੀਟਰ ਕਾਰ ਹੈ, ਜੋ ਹੁਣ ਨਵੇਂ ਰੂਪ-ਰੰਗ 'ਚ ਪੇਸ਼ ਕੀਤੀ ਜਾਵੇਗੀ। ਇਸ 'ਚ ਕਾਫੀ ਕੁਝ ਨਵਾਂ ਦੇਖਣ ਨੂੰ ਮਿਲੇਗਾ, ਜਿਵੇਂ ਕਿ ਹੈੱਡਲਾਈਟਸ, ਬੰਪਰ, ਗਰਿਲ, ਲਾਈਟਸ ਦਾ ਡਿਜ਼ਾਇਨ ਵੱਖਰਾ ਹੋਵੇਗਾ। ਤਿਉਹਾਰੀ ਸੀਜ਼ਨ 'ਚ ਨਵੇਂ ਮਾਡਲ ਨਾਲ ਕੰਪਨੀ ਦੀ ਸੇਲ ਵਧਣ ਦੀ ਉਮੀਦ ਕੀਤੀ ਜਾ ਰਹੀ ਹੈ। ਇਸ 'ਚ 1.2 ਲਿਟਰ 3 ਸਿਲੰਡਰ ਪੈਟਰੋਲ ਇੰਜਣ ਹੋਵੇਗਾ।


Related News