ਸੁਬਰਤ ਰਾਏ ਦੇ ਦਿਹਾਂਤ ਤੋਂ ਬਾਅਦ ਸਹਾਰਾ ਦੇ ਨਿਵੇਸ਼ਕਾਂ ਦੇ 25,000 ਕਰੋੜ ਫਸੇ, ਚਰਚਾ ਸ਼ੁਰੂ

Wednesday, Nov 15, 2023 - 04:32 PM (IST)

ਸੁਬਰਤ ਰਾਏ ਦੇ ਦਿਹਾਂਤ ਤੋਂ ਬਾਅਦ ਸਹਾਰਾ ਦੇ ਨਿਵੇਸ਼ਕਾਂ ਦੇ 25,000 ਕਰੋੜ ਫਸੇ, ਚਰਚਾ ਸ਼ੁਰੂ

ਨਵੀਂ ਦਿੱਲੀ (ਭਾਸ਼ਾ)- ਸਹਾਰਾ ਇੰਡੀਆ ਪਰਿਵਾਰ ਦੇ ਸਰਵੇਸਰਵਾ ਸੁਬਰਤ ਰਾਏ ਦੀ ਮੌਤ ਤੋਂ ਬਾਅਦ ਕੰਪਨੀ ਦੇ ਨਿਵੇਸ਼ਕਾਂ ਨੂੰ ਆਪਣੇ ਪੈਸਿਆਂ ਦੀ ਚਿੰਤਾ ਸਤਾਉਣ ਲੱਗੀ ਹੈ। ਸੁਬਰਤ ਰਾਏ ਦਾ ਮੰਗਲਵਾਰ ਰਾਤ ਮੁੰਬਈ ’ਚ ਦਿਹਾਂਤ ਹੋ ਗਿਆ ਸੀ। ਉਹ 75 ਸਾਲਾਂ ਦੇ ਸਨ। ਰਾਏ ਦੀ ਮੌਤ ਤੋਂ ਬਾਅਦ ਲੋਕਾਂ ਦੇ ਮਨ ’ਚ ਕਈ ਤਰ੍ਹਾਂ ਦੇ ਸਵਾਲ ਆ ਰਹੇ ਹਨ। ਜਿਵੇਂ ਕੀ ਸਹਾਰਾਸ਼੍ਰੀ ਦੀ ਮੌਤ ਤੋਂ ਬਾਅਦ ਪੋਰਟਲ ਰਾਹੀਂ ਉਨ੍ਹਾਂ ਦਾ ਰਿਫੰਡ ਮਿਲਦਾ ਰਹੇਗਾ? ਸੇਬੀ ਕੋਲ ਪਈ ਸਹਾਰਾ ਸਮੂਹ ਦੀ ਅਨ-ਡਿਸਟ੍ਰੀਬਿਊਟਿਡ ਧਨ ਰਾਸ਼ੀ ਦਾ ਕੀ ਹੋਵੇਗਾ? ਸਹਾਰਾਸ਼੍ਰੀ ਦੀ ਮੌਤ ਤੋਂ ਬਾਅਦ ਰਿਫੰਡ ਦੀ ਪ੍ਰਕਿਰਿਆ ’ਤੇ ਇਸ ਦਾ ਕੀ ਅਸਰ ਪਵੇਗਾ ਆਦਿ। ਆਓ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ’ਤੇ ਇਕ ਨਜ਼ਰ ਮਾਰਦੇ ਹਾਂ। 

ਇਹ ਵੀ ਪੜ੍ਹੋ - ਮੁੜ ਵਧਣ ਲੱਗੀਆਂ ਕੀਮਤੀ ਧਾਤੂਆਂ ਦੀਆਂ ਕੀਮਤਾਂ, 60 ਹਜ਼ਾਰ ਤੋਂ ਪਾਰ ਹੋਇਆ ਸੋਨਾ

ਦੱਸ ਦੇਈਏ ਕਿ ਕਈਆਂ ਨੂੰ ਲਗਦਾ ਹੈ ਕਿ ਨਿਵੇਸ਼ਕਾਂ ਦਾ ਪੈਸਾ ਫਸ ਜਾਏਗਾ। ਦੂਜੇ ਪਾਸੇ ਸਹਾਰਾ ਸਮੂਹ ਦੇ ਮੁਖੀ ਸੁਬਰਤ ਰਾਏ ਦੇ ਦਿਹਾਂਤ ਤੋਂ ਬਾਅਦ ਸੇਬੀ ਦੇ ਖਾਤੇ ’ਚ ਪਈ 25,000 ਕਰੋੜ ਰੁਪਏ ਤੋਂ ਵੱਧ ਦੀ ਅਨ-ਡਿਸਟ੍ਰੀਬਿਊਟਿਡ ਧਨਰਾਸ਼ੀ ਵੀ ਇਕ ਵਾਰ ਮੁੜ ਚਰਚਾ ’ਚ ਹੈ। ਰਾਏ ਸਮੂਹ ਦੀਆਂ ਕੰਪਨੀਆਂ ਦੇ ਸਬੰਧ ਵਿਚ ਕਈ ਰੈਗੂਲੇਟਰੀ ਅਤੇ ਕਾਨੂੰਨੀ ਲੜਾਈਆਂ ਦਾ ਸਾਹਮਣਾ ਕਰ ਰਹੇ ਸਨ। ਉਨ੍ਹਾਂ ’ਤੇ ਪੋਂਜੀ ਯੋਜਨਾਵਾਂ ’ਚ ਨਿਯਮਾਂ ਨੂੰ ਦਰਕਿਨਾਰ ਕਰਨ ਦਾ ਵੀ ਦੋਸ਼ ਸੀ। ਹਾਲਾਂਕਿ ਸਹਾਰਾ ਸਮੂਹ ਨੇ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਹਮੇਸ਼ਾ ਖਾਰਜ ਕੀਤਾ।

ਇਹ ਵੀ ਪੜ੍ਹੋ - ਕੇਂਦਰ ਸਰਕਾਰ ਦਾ ਵੱਡਾ ਤੋਹਫ਼ਾ, ਕਰੋੜਾਂ ਕਿਸਾਨਾਂ ਦੇ ਖਾਤਿਆਂ 'ਚ ਪਾਏ 2-2 ਹਜ਼ਾਰ ਰੁਪਏ

ਪੂੰਜੀ ਬਾਜ਼ਾਰ ਰੈਗੂਲੇਟਰ ਭਾਰਤੀ ਸਕਿਓਰਿਟੀ ਅਤੇ ਐਕਸਚੇਂਜ ਬੋਰਡ (ਸੇਬੀ) ਨੇ 2011 ਨੂੰ ਸਹਾਰਾ ਸਮੂਹ ਦੀਆਂ ਦੋ ਕੰਪਨੀਆਂ ਸਹਾਰਾ ਇੰਡੀਆ ਰੀਅਲ ਅਸਟੇਟ ਕਾਰਪੋਰੇਸ਼ਨ ਲਿਮਟਿਡ (ਐੱਸ. ਆਈ. ਆਰ. ਈ. ਐੱਲ.) ਅਤੇ ਸਹਾਰਾ ਹਾਊਸਿੰਗ ਇਨਵੈਸਟਮੈਂਟ ਕਾਰਪੋਰੇਸ਼ਨ ਲਿਮਟਿਡ (ਐੱਸ. ਐੱਚ. ਆਈ. ਸੀ. ਐੱਲ.) ਨੂੰ ਬਦਲ ਵਜੋਂ ਪੂਰੀ ਤਰ੍ਹਾਂ ਕਨਵਰਟੇਬਲ ਬਾਂਡ (ਓ. ਐੱਫ. ਸੀ. ਡੀ.) ਦੇ ਰੂਪ ’ਚ ਪਛਾਣ ਜਾਣ ਵਾਲੇ ਕੁੱਝ ਬਾਂਡਸ ਰਾਹੀਂ ਕਰੀਬ 3 ਕਰੋੜ ਨਿਵੇਸ਼ਕਾਂ ਤੋਂ ਜੁਟਾਏ ਗਏ ਧਨ ਨੂੰ ਵਾਪਸ ਕਰਨ ਦਾ ਹੁਕਮ ਦਿੱਤਾ ਸੀ।

ਇਹ ਵੀ ਪੜ੍ਹੋ - 7 ਸਾਲ ਪਹਿਲਾਂ ਵਾਪਰੇ ਹਾਦਸੇ 'ਚ ਕੋਰਟ ਦਾ ਅਹਿਮ ਫ਼ੈਸਲਾ, ਕਿਹਾ-ਬੀਮਾ ਕੰਪਨੀ ਦੇਵੇਗੀ 2 ਕਰੋੜ ਦਾ ਮੁਆਵਜ਼ਾ

ਰਿਫੰਡ ਪੋਰਟਲ ਰਾਹੀਂ ਮਿਲਦਾ ਰਹੇਗਾ ਪੈਸਾ
ਦੱਸ ਦੇਈਏ ਕਿ ਕੇਂਦਰ ਸਰਕਾਰ ਵਲੋਂ ਸਹਾਰਾ ਰਿਫੰਡ ਪੋਰਟਲ ਰਾਹੀਂ ਨਿਵੇਸ਼ਕਾਂ ਨੂੰ ਉਨ੍ਹਾਂ ਦੀ ਰਾਸ਼ੀ ਮੋੜੀ ਜਾ ਰਹੀ ਹੈ। ਇਸ ਰਾਹੀਂ ਸਹਾਰਾ ਦੇ 4 ਕੋਆਪ੍ਰੇਟਿਵ ਸੋਸਾਇਟੀ ’ਚ ਫਸੇ ਨਿਵੇਸ਼ਕਾਂ ਨੂੰ ਉਨ੍ਹਾਂ ਦੇ ਪੈਸੇ ਰਿਫੰਡ ਕੀਤਾ ਜਾ ਰਹੇ ਹਨ। ਇਸ ਪ੍ਰਕਿਰਿਆ ’ਤੇ ਸਹਾਰਾਸ਼੍ਰੀ ਦੀ ਮੌਤ ਦਾ ਕੋਈ ਅਸਰ ਨਹੀਂ ਪਵੇਗਾ ਕਿਉਂਕਿ ਇਸ ਮਾਮਲੇ ਵਿੱਚ ਸਰਕਾਰ ਖੁਦ ਸਾਹਮਣੇ ਆ ਕੇ ਪੋਰਟਲ ਰਾਹੀਂ ਲੋਕਾਂ ਦਾ ਪੈਸਾ ਵਾਪਸ ਕਰ ਰਹੀ ਹੈ। ਸਰਕਾਰ ਨੇ 29 ਮਾਰਚ ਨੂੰ ਕਿਹਾ ਸੀ ਕਿ ਸਹਾਰਾ ਦੀਆਂ ਚਾਰੇ ਸਹਿਕਾਰੀ ਕਮੇਟੀਆਂ ਦੇ 10 ਕਰੋੜ ਨਿਵੇਸ਼ਕਾਂ ਨੂੰ 9 ਮਹੀਨਿਆਂ ਦੇ ਅੰਦਰ ਉਨ੍ਹਾਂ ਦੇ ਪੈਸੇ ਮੋੜ ਦਿੱਤੇ ਜਾਣਗੇ। 

ਇਹ ਵੀ ਪੜ੍ਹੋ - ਮਹਿੰਗਾਈ ’ਤੇ ਸਰਕਾਰ ਦਾ ਐਕਸ਼ਨ, ਗੰਢੇ,ਟਮਾਟਰ ਤੇ ਸਸਤੇ ਆਟੇ ਮਗਰੋਂ ਲਾਂਚ ਕੀਤੀ ‘ਭਾਰਤ ਦਾਲ’ ਯੋਜਨਾ

ਇਹ ਐਲਾਨ ਸੁਪਰੀਮ ਕੋਰਟ ਦੇ ਉਸ ਹੁਕਮ ਤੋਂ ਬਾਅਦ ਹੋਇਆ, ਜਿਸ ਵਿਚ ਸਹਾਰਾ-ਸੇਬੀ ਰਿਫੰਡ ਖਾਤੇ ’ਚੋਂ 5000 ਕਰੋੜ ਰੁਪਏ ਸਹਿਕਾਰੀ ਕਮੇਟੀਆਂ ਦੇ ਕੇਂਦਰੀ ਰਜਿਸਟਰਾਰ (ਸੀ. ਆਰ. ਸੀ. ਐੱਸ.) ਨੂੰ ਟਰਾਂਸਫਰ ਕਰਨ ਦਾ ਹੁਕਮ ਦਿੱਤਾ ਗਿਆ ਸੀ। ਕੋਰਟ ਦੇ ਹੁਕਮ ਤੋਂ ਬਾਅਦ ਕੇਂਦਰ ਸਰਕਾਰ ਨੇ ਸਹਾਰਾ ਰਿਫੰਡ ਪੋਰਟਲ ਲਾਂਚ ਕੀਤਾ। ਇਸ ਪੋਰਟਲ ਰਾਹੀਂ ਸਹਾਰਾ ਦੇ ਨਿਵੇਸ਼ਕਾਂ ਨੂੰ ਪੈਸਾ ਵਾਪਸ ਕਰਨ ਦੀ ਪ੍ਰਕਿਰਿਆ ਜਾਰੀ ਰਹੇਗੀ। ਸੁਪਰੀਮ ਕੋਰਟ ਨੇ ਨਿਵੇਸ਼ਕਾਂ ਨੂੰ 15 ਫ਼ੀਸਦੀ ਵਿਆਜ ਨਾਲ ਰਾਸ਼ੀ ਮੋੜਨ ਲਈ ਕਿਹਾ ਸੀ। 

ਇਹ ਵੀ ਪੜ੍ਹੋ - ਐਪਲ, ਗੂਗਲ, ਐਮਾਜ਼ਾਨ 'ਤੇ ਇਨਕਮ ਟੈਕਸ ਵਿਭਾਗ ਦਾ ਸ਼ਿਕੰਜ਼ਾ, ਦੇਣਾ ਪੈ ਸਕਦੈ 5000 ਕਰੋੜ ਦਾ ਟੈਕਸ

ਰੈਗੂਲੇਟਰ ਨੇ ਹੁਕਮ ’ਚ ਕਿਹਾ ਸੀ ਕਿ ਦੋਵੇਂ ਕੰਪਨੀਆਂ ਨੇ ਉਸ ਦੇ ਨਿਯਮਾਂ ਦੀ ਉਲੰਘਣਾ ਕਰ ਕੇ ਧਨ ਜੁਟਾਇਆ ਸੀ। ਲੰਬੀ ਕਾਨੂੰਨੀ ਲੜਾਈ ਤੋਂ ਬਾਅਦ ਸੁਪਰੀਮ ਕੋਰਟ ਨੇ 31 ਅਗਸਤ 2012 ਨੂੰ ਸੇਬੀ ਦੇ ਹੁਕਮਾਂ ਨੂੰ ਬਰਕਰਾਰ ਰੱਖਿਆ ਅਤੇ ਦੋਵੇਂ ਕੰਪਨੀਆਂ ਨੂੰ ਨਿਵੇਸ਼ਕਾਂ ਤੋਂ ਵਸੂਲੀ ਗਈ ਰਕਮ 15 ਫ਼ੀਸਦੀ ਵਿਆਜ ਸਮੇਤ ਮੋੜਨ ਲਈ ਕਿਹਾ ਸੀ। ਇਸ ਤੋਂ ਬਾਅਦ ਸਹਾਰਾ ਨੂੰ ਨਿਵੇਸ਼ਕਾਂ ਨੂੰ ਧਨ ਮੋੜਨ ਲਈ ਸੇਬੀ ਕੋਲ ਅਨੁਮਾਨਿਤ 24,000 ਕਰੋੜ ਰੁਪਏ ਜਮ੍ਹਾ ਕਰਨ ਲਈ ਕਿਹਾ ਗਿਆ। ਹਾਲਾਂਕਿ ਸਮੂਹ ਲਗਾਤਾਰ ਇਹ ਕਹਿੰਦਾ ਰਿਹਾ ਕਿ ਉਸ ਨੇ ਪਹਿਲਾਂ ਹੀ 95 ਫ਼ੀਸਦੀ ਤੋਂ ਵੱਧ ਨਿਵੇਸ਼ਕਾਂ ਨੂੰ ਸਿੱਧੇ ਤੌਰ ’ਤੇ ਭੁਗਤਾਨ ਕਰ ਦਿੱਤਾ ਹੈ।

ਇਹ ਵੀ ਪੜ੍ਹੋ - ਦੀਵਾਲੀ ਤੋਂ ਬਾਅਦ ਸੋਨਾ-ਚਾਂਦੀ ਹੋਇਆ ਸਸਤਾ, ਜਾਣੋ ਅੱਜ ਦਾ ਭਾਅ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News