25,000 ਕਰੋੜ ਦੀ ਟੈਕਸ ਚੋਰੀ ਦਾ ਖੁਲਾਸਾ, ਧੋਖਾਧੜੀ ਵਾਲੀਆਂ 18,000 ਫਰਜ਼ੀ ਕੰਪਨੀਆਂ ਦੀ ਹੋਈ ਪਛਾਣ

Wednesday, Nov 06, 2024 - 12:46 PM (IST)

ਨਵੀਂ ਦਿੱਲੀ (ਭਾਸ਼ਾ) - ਟੈਕਸ ਅਧਿਕਾਰੀਆਂ ਦੇ ਹੱਥ ਇਕ ਵੱਡੀ ਸਫਲਤਾ ਲੱਗੀ ਹੈ। ਅਧਿਕਾਰੀਆਂ ਨੇ ਕਰੋਡ਼ਾਂ ਰੁਪਏ ਦੀ ਟੈਕਸ ਚੋਰੀ ਦਾ ਖੁਲਾਸਾ ਕੀਤਾ ਹੈ। ਅਧਿਕਾਰੀਆਂ ਨੇ ਵਸਤੂ ਅਤੇ ਸੇਵਾ ਕਰ (ਜੀ. ਐੱਸ. ਟੀ.) ਦੇ ਤਹਿਤ ਰਜਿਸਟਰਡ ਲੱਗਭਗ 18,000 ਫਰਜ਼ੀ ਕੰਪਨੀਆਂ ਦੀ ਪਛਾਣ ਕੀਤੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਕੰਪਨੀਆਂ ਲੱਗਭਗ 25,000 ਕਰੋੜ ਰੁਪਏ ਦੀ ਟੈਕਸ ਚੋਰੀ ’ਚ ਸ਼ਾਮਲ ਹਨ।

ਇਹ ਵੀ ਪੜ੍ਹੋ :    ਦੀਵਾਲੀ 'ਤੇ ਇਕ ਝਟਕੇ 'ਚ ਕਮਾਏ 9,00,23,23,77,970 ਰੁਪਏ, ਜਾਣੋ ਕਿਸ ਰਈਸ 'ਤੇ ਮਿਹਰਬਾਨ ਹੋਈ ਲਕਸ਼ਮੀ

ਫਰਜ਼ੀ ਕੰਪਨੀਆਂ ਖਿਲਾਫ ਹਾਲ ਹੀ ’ਚ ਖਤਮ ਹੋਈ ਦੂਜੀ ਦੇਸ਼ ਪੱਧਰੀ ਮੁਹਿੰਮ ’ਚ ਟੈਕਸ ਅਧਿਕਾਰੀਆਂ ਨੇ ਕੁੱਲ 73,000 ਕੰਪਨੀਆਂ ਦੀ ਪਛਾਣ ਕੀਤੀ ਸੀ, ਜਿਨ੍ਹਾਂ ਬਾਰੇ ਉਨ੍ਹਾਂ ਨੂੰ ਸ਼ੱਕ ਸੀ ਕਿ ਉਹ ਬਿਨਾਂ ਕਿਸੇ ਅਸਲੀ ਮਾਲ ਦੀ ਵਿਕਰੀ ਦੇ ਸਿਰਫ ‘ਇਨਪੁਟ ਟੈਕਸ ਕ੍ਰੈਡਿਟ’ (ਆਈ. ਟੀ. ਸੀ.) ਦਾ ਫਾਇਦਾ ਚੁੱਕਣ ਲਈ ਬਣਾਈਆਂ ਗਈਆਂ ਸਨ ਅਤੇ ਇਸ ਤਰ੍ਹਾਂ ਇਹ ਕੰਪਨੀਆਂ ਸਰਕਾਰੀ ਖਜ਼ਾਨੇ ਨੂੰ ਲਗਾਤਾਰ ਚੂਨਾ ਲਾ ਰਹੀਆਂ ਸਨ।

ਇਹ ਵੀ ਪੜ੍ਹੋ :    CBDT ਵਲੋਂ ਵੱਡੀ ਰਾਹਤ! ਟੈਕਸਦਾਤਿਆਂ ਦਾ ਮੁਆਫ਼ ਹੋ ਸਕਦਾ ਹੈ ਵਿਆਜ, ਬਸ ਇਨ੍ਹਾਂ ਸ਼ਰਤਾਂ ਨੂੰ ਕਰ ਲਓ ਪੂਰਾ

ਵੈਰੀਫਿਕੇਸ਼ਨ ਲਈ ਕੀਤੀ ਗਈ ਸੀ 73,000 ਜੀ. ਐੱਸ. ਟੀ. ਆਈ. ਐੱਨ. ਦੀ ਪਛਾਣ

ਟੈਕਸ ਅਧਿਕਾਰੀਆਂ ਨੇ ਇਸ ਪੂਰੇ ਮਾਮਲੇ ’ਤੇ ਦੱਸਿਆ, “ਜੀ. ਐੱਸ. ਟੀ. ਤਹਿਤ ਫਰਜ਼ੀ ਰਜਿਸਟ੍ਰੇਸ਼ਨ ਖਿਲਾਫ ਦੂਜੀ ਦੇਸ਼ ਪੱਧਰੀ ਮੁਹਿੰਮ ’ਚ ਅਸੀਂ ਵੈਰੀਫਿਕੇਸ਼ਨ ਲਈ ਲੱਗਭਗ 73,000 ਜੀ. ਐੱਸ. ਟੀ. ਆਈ. ਐੱਨ. ਦੀ ਪਛਾਣ ਕੀਤੀ ਸੀ। ਇਨ੍ਹਾਂ ’ਚੋਂ ਲੱਗਭਗ 18,000 ਅਜਿਹੀਆਂ ਕੰਪਨੀਆਂ ਪਾਈਆਂ ਗਈਆਂ, ਜਿਨ੍ਹਾਂ ਦੀ ਕੋਈ ਹੋਂਦ ਹੀ ਨਹੀਂ ਹੈ। ਇਹ ਫਰਜ਼ੀ ਕੰਪਨੀਆਂ ਲੱਗਭਗ 24,550 ਕਰੋੜ ਰੁਪਏ ਦੀ ਟੈਕਸ ਚੋਰੀ ’ਚ ਸ਼ਾਮਲ ਸਨ।”

ਇਹ ਵੀ ਪੜ੍ਹੋ :     PENSION RULES : ਆ ਗਏ ਨਵੇਂ ਨਿਯਮ, ਅੱਜ ਹੀ ਕਰੋ ਇਹ ਕੰਮ ਨਹੀਂ ਤਾਂ ਪੈਨਸ਼ਨ 'ਚ ਆਵੇਗੀ ਦਿੱਕਤ

ਵਿਭਾਗ ਵੱਲੋਂ ਚਲਾਈ ਗਈ ਇਕ ਸਪੈਸ਼ਲ ਮੁਹਿੰਮ ਦੌਰਾਨ ਕੰਪਨੀਆਂ ਵੱਲੋਂ ਲੱਗਭਗ 70 ਕਰੋੜ ਰੁਪਏ ਦਾ ਸਵੈਇੱਛੁਕ ਜੀ. ਐੱਸ. ਟੀ. ਭੁਗਤਾਨ ਕੀਤਾ ਗਿਆ।

16 ਮਈ ਤੋਂ 15 ਜੁਲਾਈ ਤੱਕ ਚਲਾਈ ਗਈ ਮੁਹਿੰਮ ’ਚ 21,791 ਫਰਜ਼ੀ ਕੰਪਨੀਆਂ ਆਈਆਂ ਸਾਹਮਣੇ

ਦੱਸਣਯੋਗ ਹੈ ਕਿ ਸਰਕਾਰ ਫਰਜ਼ੀ ਜੀ. ਐੱਸ. ਟੀ. ਰਜਿਸਟਰੇਸ਼ਨ ਦੀ ਜਾਂਚ ਲਈ ਨਿਸ਼ਾਨਾਬੱਧ ਕਾਰਵਾਈ ਕਰ ਰਹੀ ਹੈ ਅਤੇ ਵੱਧ ਤੋਂ ਵੱਧ ਫਿਜ਼ੀਕਲ ਵੈਰੀਫਿਕੇਸ਼ਨ ਹੋ ਰਹੀ ਹੈ। ਫਰਜ਼ੀ ਰਜਿਸਟਰੇਸ਼ਨ ਖਿਲਾਫ ਦੂਜੀ ਦੇਸ਼ ਪੱਧਰੀ ਮੁਹਿੰਮ 16 ਅਗਸਤ ਤੋਂ ਅਕਤੂਬਰ ਦੇ ਅੰਤ ਤੱਕ ਚਲਾਈ ਗਈ।

ਫਰਜ਼ੀ ਰਜਿਸਟਰੇਸ਼ਨ ਖਿਲਾਫ ਪਿਛਲੇ ਸਾਲ 16 ਮਈ ਤੋਂ 15 ਜੁਲਾਈ ਤੱਕ ਚੱਲੀ ਪਹਿਲੀ ਦੇਸ਼ ਪੱਧਰੀ ਮੁਹਿੰਮ ਤਹਿਤ ਜੀ. ਐੱਸ. ਟੀ. ਰਜਿਸਟਰੇਸ਼ਨ ਵਾਲੀਆਂ 21,791 ਕੰਪਨੀਆਂ ਦੀ ਕਿਸੇ ਤਰ੍ਹਾਂ ਦੀ ਕੋਈ ਹੋਂਦ ਨਹੀਂ ਪਾਈ ਗਈ ਸੀ। ਮੁਹਿੰਮ ਦੌਰਾਨ 24,010 ਕਰੋੜ ਰੁਪਏ ਦੀ ਸ਼ੱਕੀ ਟੈਕਸ ਚੋਰੀ ਦਾ ਪਤਾ ਲੱਗਾ ਸੀ।

ਇਹ ਵੀ ਪੜ੍ਹੋ :     30 ਹਜ਼ਾਰ ਫੁੱਟ ਦੀ ਉਚਾਈ 'ਤੇ ਜਹਾਜ਼ 'ਚੋਂ ਆਉਣ ਲੱਗੀਆਂ ਰਹੱਸਮਈ ਆਵਾਜ਼ਾਂ (Video)

ਇਹ ਵੀ ਪੜ੍ਹੋ :     Bank Holiday List: ਦੀਵਾਲੀ ਤੋਂ ਬਾਅਦ ਫਿਰ ਆ ਗਈਆਂ ਲਗਾਤਾਰ 4 ਛੁੱਟੀਆਂ, ਦੇਖੋ ਪੂਰੀ ਸੂਚੀ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News