ਕੋਰੋਨਾ ਆਫ਼ਤ ਕਾਰਨ ਕੰਪਨੀਆਂ ਤਨਖ਼ਾਹ ਸਬੰਧੀ ਨਿਯਮਾਂ 'ਚ ਕਰਨਗੀਆਂ ਇਹ ਬਦਲਾਅ

09/19/2020 4:13:58 PM

ਨਵੀਂ ਦਿੱਲੀ (ਇੰਟ.) – ਕੋਰੋਨਾ ਮਹਾਮਾਰੀ ਅਤੇ ਤਾਲਾਬੰਦੀ ਕਾਰਨ ਕੰਪਨੀਆਂ ਦੀ ਕਮਾਈ ’ਚ ਕਮੀ ਆਈ ਹੈ। ਇਸ ਮੁਸ਼ਕਲ ਸਮੇਂ ’ਚ ਟਿਕੇ ਰਹਿਣ ਲਈ ਕੰਪਨੀਆਂ ਆਪਣੇ ਖਰਚੇ ’ਚ ਹਰ ਤਰ੍ਹਾਂ ਨਾਲ ਕਟੌਤੀ ਕਰ ਰਹੀਆਂ ਹਨ। ਆਮਦਨ ਘਟਣ ਤੋਂ ਬਾਅਦ ਕੰਪਨੀਆਂ ਦੂਜੇ ਖਰਚਿਆਂ ’ਚ ਕਟੌਤੀ ਕਰਨ ਦੇ ਨਾਲ ਕਰਮਚਾਰੀਆਂ ਨੂੰ ਤਨਖਾਹ ਦੇਣ ’ਚ ਓਬਰ-ਓਲਾ ਮਾਡਲ ਦਾ ਸਹਾਰਾ ਲੈ ਰਹੀਆਂ ਹਨ। ਓਬਰ ਜਾਂ ਓਲਾ ਮਾਡਲ ਦੇ ਤਹਿਤ ਕੰਪਨੀਆਂ ਤੈਅ ਸੈਲਰੀ ਦੀ ਥਾਂ ਪ੍ਰਫਾਰਮੈਂਸ ਦੇ ਆਧਾਰ ’ਤੇ ਤਨਖਾਹ ਦੇ ਰਹੀਆਂ ਹਨ। ਉਥੇ ਹੀ 24 ਫੀਸਦੀ ਕੰਪਨੀਆਂ ਆਪਣਾ ਸੈਲਰੀ ਸਟ੍ਰਕਚਰ ਬਦਲ ਸਕਦੀਆਂ ਹਨ ਯਾਨੀ ਉਨ੍ਹਾਂ ਨੇ ਤਨਖਾਹ ’ਚ ਫਿਕਸ ਪਾਰਟ ਨੂੰ ਹਟਾ ਕੇ ਟਾਰਗੈੱਟ ਬੋਨਸ ਅਤੇ ਕਮਿਸ਼ਨ ਨੂੰ ਤਨਖਾਹ ਦਾ ਵੱਡਾ ਹਿੱਸਾ ਬਣਾ ਦਿੱਤਾ ਹੈ। ਯਾਨੀ ਟਾਰਗੈੱਟ ਹਾਸਲ ਕਰਨ ’ਤੇ ਹੀ ਪੂਰੀ ਤਨਖਾਹ ਮਿਲੇਗੀ।

ਕੋਰੋਨਾ ਸੰਕਟ ਤੋਂ ਪਹਿਲਾਂ ਬੀ. ਪੀ. ਓ. ਯਾਨੀ ਕਾਲ ਸੈਂਟਰ ਵੱਡੀਆਂ-ਵੱਡੀਆਂ ਬਿਲਡਿੰਗ ’ਚ ਚਲਦੇ ਹਨ ਪਰ ਹੁਣ ਇਸ ਸੈਕਟਰ ’ਚ ਵੱਡਾ ਬਦਲਾਅ ਆਇਆ ਹੈ। ਕੰਪਨੀਆਂ ਨੇ ਵਰਕ ਐਟ ਹੋਮ ਏਜੰਟ ਮਾਡਲ ਨੂੰ ਅਪਣਾ ਲਿਆ ਹੈ। ਇਹ ਮਾਡਲ ਠੀਕ ਓਬਰ-ਓਲਾ ਦੇ ਮਾਡਲ ਵਰਗਾ ਹੈ। ਜਿਸ ਤਰ੍ਹਾਂ ਓਬਰ ਜਾਂ ਓਲਾ ’ਚ ਗੱਡੀ ਅਤੇ ਡਰਾਈਵਰ ਤੁਹਾਡਾ ਅਤੇ ਯਾਤਰਾ ਕਰਨ ਵਾਲੇ ਨੂੰ ਕੰਪਨੀ ਲੱਭ ਕੇ ਦਿੰਦੀ ਹੈ। ਉਥੇ ਹੀ ਕਮਾਈ ’ਚ ਓਬਰ ਜਾਂ ਓਲਾ ਕਮਿਸ਼ਨ ਲੈਂਦੀ ਹੈ।

ਕੰਪਨੀਆਂ ਨੇ ਫ੍ਰੈਸ਼ਰ ਅਤੇ ਕਾਲਜ ਦੇ ਵਿਦਿਆਰਥੀਆਂ ਨੂੰ ਕੀਤਾ ਹਾਇਰ

ਬੀ. ਪੀ. ਓ., ਹੈਲਥ ਟੈੱਕ ਅਤੇ ਦੂਜੇ ਸਰਵਿਸ ਸੈਕਟਰ ਨੇ ਵੀ ਇਸ ਮਾਡਲ ਨੂੰ ਅਪਣਾਇਆ ਹੈ। ਤਨਖਾਹ ’ਚ ਬੋਝ ਘੱਟ ਕਰਨ ਲਈ ਕੰਪਨੀਆਂ ਨੇ ਫ੍ਰੈਸ਼ਰ ਅਤੇ ਕਾਲਜ ਦੇ ਵਿਦਿਆਰਥੀਆਂ ਨੂੰ ਹਾਇਰ ਕੀਤਾ ਹੈ। ਹਾਇਰ ਕਰਨ ਤੋਂ ਬਾਅਦ 10 ਤੋਂ 15 ਦਿਨ ਦੀ ਆਨਲਾਈਨ ਟ੍ਰੇਨਿੰਗ ਦਿੱਤੀ ਜਾਂਦੀ ਹੈ। ਉਸ ਤੋਂ ਬਾਅਦ ਉਹ ਆਪਣੇ ਕੰਪਿਊਟਰ, ਇੰਟਰਨੈੱਟ ਅਤੇ ਮੋਬਾਈਲ ਫੋਨ ਰਾਹੀਂ ਗਾਹਕ ਸੇਵਾ ਅਧਿਕਾਰੀ ਦਾ ਕੰਮ ਕਰਦੇ ਹਨ। ਉਹ ਗਾਹਕਾਂ ਦੀ ਸਮੱਸਿਆ ਸੁਣਦੇ ਹਨ ਅਤੇ ਉਸ ਦਾ ਹੱਲ ਕਰਦੇ ਹਨ। ਇਸ ਮਾਡਲ ਦਾ ਸਹਾਰਾ ਲੈ ਕੇ ਬੀਮਾ ਕੰਪਨੀਆਂ ਪਾਲਿਸੀ ਵੇਚ ਰਹੀਆਂ ਹਨ। ਕਈ ਦੁੂਜੀਆਂ ਕੰਪਨੀਆਂ ਵੀ ਪ੍ਰੋਡਕਟ ਵੇਚਣ ਲਈ ਇਸ ਮਾਡਲ ਦਾ ਸਹਾਰਾ ਲੈ ਰਹੀਆਂ ਹਨ।

ਇਹ ਵੀ ਦੇਖੋ : ਸੁਪਰੀਮ ਕੋਰਟ ਨੇ ਚੋਣਵੇਂ BS-IV ਵਾਹਨਾਂ ਦੀ ਰਜਿਸਟ੍ਰੇਸ਼ਨ ਨੂੰ ਦਿੱਤੀ ਮਨਜ਼ੂਰੀ,ਇਨ੍ਹਾਂ ਲੋਕਾਂ ਦੇ ਹੋਣਗੇ ਵਾਰੇ-ਨਿਆਰੇ

ਆਫਤ : ਭੱਤਿਆਂ ਦੀ ਵਿਦਾਈ ਨਾਲ ਘਟੇਗੀ ਕਮਾਈ

ਡੇਲਾਇਟ ਮੁਤਾਬਕ 25 ਸੈਕਟਰ ’ਤੇ ਕੀਤੇ ਗਏ ਸਰਵੇ ’ਚ 24 ਫੀਸਦੀ ਕੰਪਨੀਆਂ ਨੇ ਕਿਹਾ ਕਿ ਉਹ ਕੋਰੋਨਾ ਸੰਕਟ ਕਾਰਣ ਫਿਕਸ ਤਨਖਾਹ ’ਚ ਬਦਲਾਅ ਕਰਨ ਦੀ ਤਿਆਰੀ ਕਰ ਰਹੀਆਂ ਹਨ। ਕੰਪਨੀਆਂ ਨੇ ਤਨਖਾਹ ’ਚ ਵੈਰੀਏਬਲ ਪਾਰਟ ਨੂੰ 15 ਤੋਂ ਵਧਾ ਕੇ 20 ਫੀਸਦੀ ਕਰਨ ਦੀ ਤਿਆਰੀ ਕੀਤੀ ਹੈ। ਇਸ ਦੇ ਨਾਲ ਹੀ ਵਰਕ ਫਰਾਮ ਹੋਮ ਕਾਰਣ ਕਨਵੈਂਸ, ਯੂਲ, ਮੀਲ ਅਲਾਊਂਸ ਆਦਿ ਨੂੰ ਬੰਦ ਕਰਨ ਦੀ ਤਿਆਰੀ ਹੈ। ਬਾਜ਼ਾਰ ਮਾਹਰਾਂ ਮੁਤਾਬਕ ਇਹ ਟ੍ਰੈਂਡ ਆਉਣ ਵਾਲੇ ਸਮੇਂ ’ਚ ਦੂਜੇ ਸੈਕਟਰ ’ਤੇ ਵੀ ਦੇਖਣ ਨੂੰ ਮਿਲੇਗਾ। ਇਸ ਨਾਲ ਮਹੀਨੇ ਦੇ ਅਖੀਰ ’ਚ ਹੱਥ ’ਚ ਆਉਣ ਵਾਲੀ ਸੈਲਰੀ ’ਚ ਕਮੀ ਹੋਵੇਗੀ। ਇਹ ਤੁਹਾਡੇ ਲਈ ਆਫਤ ਹੋਵੇਗਾ ਕਿਉਂਕਿ ਇਹ ਵਿੱਤੀ ਪ੍ਰੇਸ਼ਾਨੀ ਨੂੰ ਵਧਾ ਸਕਦਾ ਹੈ।

ਇਹ ਵੀ ਦੇਖੋ : ਸੇਬੀ ਨੇ ਸਿਕਿਓਰਿਟੀਜ਼ ਮਾਰਕੀਟ ਕੋਚ ਬਣਨ ਦੇ ਇਛੁੱਕ ਵਿਅਕਤੀਆਂ, ਸੰਸਥਾਵਾਂ ਤੋਂ ਮੰਗੀਆਂ 

ਰਸਤਾ : ਨਕਦੀ ਸੰਕਟ ਨੂੰ ਕਿਵੇਂ ਟਾਲੀਏ

ਸੰਬੀ ਰਜਿਸਟਰਡ ਨਿਵੇਸ਼ ਸਲਾਹਕਾਰ ਜਤਿੰਦਰ ਸੋਲੰਕੀ ਮੁਤਾਬਕ ਇਸ ਮੁਸ਼ਕਲ ਸਮੇਂ ’ਚ ਤਨਖਾਹ ਦੇ ਮੁਤਾਬਕ ਸਭ ਤੋਂ ਪਹਿਲਾਂ ਆਪਣਾ ਬਜਟ ਬਣਾਓ। ਬਜਟ ਬਣਾਉਣ ਦੇ ਨਾਲ ਹੀ ਜੋ ਵੀ ਫਾਲਤੂ ਖਰਚੇ ਹਨ, ਉਨ੍ਹਾਂ ਨੂੰ ਬੰਦ ਕਰੋ। ਇਸ ਦੇ ਨਾਲ ਹੀ ਜੇ ਤੁਸੀਂ ਪਹਿਲਾਂ ਤੋਂ ਪਰਸਨਲ ਜਾਂ ਹੋਮ ਲੋਨ ਲਿਆ ਹੋਇਆ ਹੈ ਅਤੇ ਉਹ ਮੋਟੇ ਵਿਆਜ਼ ’ਤੇ ਚੱਲ ਰਿਹਾ ਹੈ ਤਾਂ ਤੁਸੀਂ ਉਸ ਨੂੰ ਕਿਸੇ ਦੂਜੇ ਬੈਂਕ ’ਚ ਟਰਾਂਸਫਰ ਕਰੋ। ਕੋਰੋਨਾ ਸੰਕਟ ਦਰਮਿਆਨ ਆਰ. ਬੀ. ਆਈ. ਵਲੋਂ ਰੇਪੋ ਰੇਟ ’ਚ ਵੱਡੀ ਕਟੌਤੀ ਕੀਤੀ ਗਈ ਹੈ। ਇਸ ਤੋਂ ਬਾਅਦ ਬੈਂਕਾਂ ਨੇ ਵਿਆਜ਼ ਦਰਾਂ ’ਚ ਵੱਡੀ ਕਟੌਤੀ ਕੀਤੀ ਹੈ। ਇਸ ਦਾ ਫਾਇਦਾ ਚੁੱਕ ਕੇ ਤੁਸੀਂ ਆਪਣੇ ਈ. ਐੱਮ. ਆਈ. ਦਾ ਬੋਝ ਘੱਟ ਕਰ ਸਕਦੇ ਹੋ।

ਇਹ ਵੀ ਦੇਖੋ : ਇਸ ਯੋਜਨਾ ਤਹਿਤ ਮੁਫ਼ਤ 'ਚ ਮਿਲੇਗਾ ਗੈਸ ਸਿਲੰਡਰ, 30 ਸਤੰਬਰ ਹੈ ਆਖਰੀ ਤਾਰੀਖ਼


Harinder Kaur

Content Editor

Related News