ਭਾਰਤ ਤੋਂ ਚਾਹ ਦੀ ਬਰਾਮਦ ''ਚ ਹੋਇਆ 22 ਫ਼ੀਸਦੀ ਵਾਧਾ

Monday, Sep 12, 2022 - 06:24 PM (IST)

ਨਵੀਂ ਦਿੱਲੀ - ਇਨ੍ਹਾਂ ਦਿਨਾਂ 'ਚ ਸ਼੍ਰੀਲੰਕਾ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ। ਸ਼੍ਰੀ ਸ਼੍ਰੀਲੰਕਾ ਚਾਹ ਦਾ ਸਭ ਤੋਂ ਵੱਡਾ ਸਪਲਾਇਰ ਮੰਨਿਆ ਜਾਂਦਾ ਹੈ ਪਰ ਆਰਥਿਕ ਸੰਕਟ ਕਾਰਨ ਸ਼੍ਰੀਲੰਕਾ ਇਸ ਦੀ ਪੂਰਤੀ ਨਹੀਂ ਕਰ ਸਕਿਆ। ਜਿਸ ਕਾਰਨ ਇਸ ਸਾਲ  ਭਾਰਤ ਤੋਂ ਰਵਾਇਤੀ ਚਾਹ ਦੀ ਬਰਾਮਦ 22 ਫ਼ੀਸਦੀ ਵਧੀ ਹੈ।

ਟੀ ਬੋਰਡ ਆਫ ਇੰਡੀਆ ਦੀ ਅਧਿਕਾਰਤ ਵੈੱਬਸਾਈਟ 'ਤੇ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਦੇ ਮੁਤਾਬਕ 2022 ਦੇ ਜਨਵਰੀ-ਜੂਨ ਤੱਕ ਭਾਰਤ ਤੋਂ 968 ਮਿਲੀਅਨ ਕਿਲੋਗ੍ਰਾਮ ਚਾਹ ਦਾ ਨਿਰਯਾਤ ਕੀਤਾ ਗਿਆ ਹੈ। ਜੋ ਕਿ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 10.4 ਮਿਲੀਅਨ ਕਿਲੋ ਵੱਧ ਸੀ। ਜ਼ਿਆਦਾਤਰ ਵਾਧਾ ਰਵਾਇਤੀ ਹਿੱਸੇ ਤੋਂ ਹੋਇਆ ਹੈ ਜੋ 89.2 ਲੱਖ ਕਿਲੋਗ੍ਰਾਮ ਵਧ ਕੇ 48.6 ਮਿਲੀਅਨ ਕਿਲੋਗ੍ਰਾਮ ਹੋ ਗਿਆ। ਦੂਜੇ ਪਾਸੇ ਸੀ.ਟੀ.ਸੀ.ਚਾਹ ਦੀ ਬਰਾਮਦ ਸਿਰਫ਼ 8 ਲੱਖ ਕਿਲੋਗ੍ਰਾਮ ਵਧੀ ਹੈ।

ਆਈ.ਸੀ.ਆਰ.ਏ. ਦੇ ਉਪ-ਪ੍ਰਧਾਨ ਕੌਸ਼ਿਕ ਦਾਸ ਨੇ ਦੱਸਿਆ ਸ਼੍ਰੀਲੰਕਾ ਦੇ ਆਰਥਿਕ ਸੰਕਟ ਪਿੱਛੇ ਰਵਾਇਤੀ ਨਿਰਯਾਤ ਵਿੱਚ ਵਾਧਾ ਮਹੱਤਵਪੂਰਨ ਹੈ । ਸ਼੍ਰੀਲੰਕਾ ਦੇ ਉਤਪਾਦਨ ਵਿੱਚ ਸਾਲਾਨਾ ਆਧਾਰ 'ਤੇ 19 ਫੀਸਦੀ ਦੀ ਗਿਰਾਵਟ ਆਈ ਹੈ। ਜੇਕਰ ਇਹ ਘਾਟਾ ਜਾਰੀ ਰਹਿੰਦਾ ਹੈ, ਤਾਂ ਇਸ ਨਾਲ ਪੂਰੇ ਸਾਲ ਵਿਚ 60 ਮਿਲੀਅਨ ਕਿਲੋਗ੍ਰਾਮ ਘੱਟ ਉਤਪਾਦਨ ਸੰਭਾਵਨਾ ਰਹੇਗੀ। ਇਹ ਰਵਾਇਤੀ ਤਰੀਕਿਆਂ ਜਿਵੇਂ ਕਿ ਤੋੜਨਾ, ਮੁਰਝਾਉਣਾ, ਰੋਲਿੰਗ, ਆਕਸੀਕਰਨ ਅਤੇ ਸੁਕਾਉਣਾ ਦੁਆਰਾ ਤਿਆਰ ਕੀਤਾ ਜਾਂਦਾ ਹੈ। ਸੀ.ਟੀ.ਸੀ. ਚਾਹ ਕ੍ਰਸ਼, ਟੀਅਰ ਅਤੇ ਕਰਲ ਵਿਧੀ ਦੀ ਵਰਤੋਂ ਕਰਕੇ ਬਣਾਈ ਜਾਂਦੀ ਹੈ।

ਸ਼੍ਰੀਲੰਕਾ ਦਾ ਰਵਾਇਤੀ ਚਾਹ ਦੇ ਵਿਸ਼ਵ ਵਪਾਰ ਵਿਚ ਲਗਭਗ 50 ਫੀਸਦੀ ਹਿੱਸਾ ਹੈ। ਚਾਹ ਬੋਰਡ ਦੇ ਸੂਤਰਾਂ ਮੁਤਾਬਕ ਭਾਰਤ ਤੋਂ ਚਾਹ ਦੀ ਬਰਾਮਦ ਦੂਜੀ ਅਤੇ ਤੀਜੀ ਤਿਮਾਹੀ ਵਿੱਚ ਵਧਣ ਦੀ ਉਮੀਦ ਹੈ ਜਿਸ ਨਾਲ ਸਾਲ ਦੇ ਅੰਤ ਤੱਕ 240 ਮਿਲੀਅਨ ਕਿਲੋਗ੍ਰਾਮ ਦੇ ਆਪਣੇ ਟੀਚੇ ਨੂੰ ਪੂਰਾ ਕਰਨ ਵਿੱਚ ਮਦਦ ਮਿਲੇਗੀ। ਸਾਲ 2021 ਵਿੱਚ ਭਾਰਤ ਤੋਂ ਕੁੱਲ 196.5 ਮਿਲੀਅਨ ਕਿਲੋਗ੍ਰਾਮ ਚਾਹ ਬਰਾਮਦ ਕੀਤੀ ਗਈ ਸੀ।

ਸੂਤਰਾਂ ਦਾ ਕਿਹਣਾ ਹੈ ਕਿ ਭਾਰਤ ਦੀ ਚਾਹ ਉਨ੍ਹਾਂ ਬਾਜ਼ਾਰਾਂ 'ਚ ਜਾ ਰਹੀ ਹੈ ਜੋ ਸ਼੍ਰੀਲੰਕਾ ਕਾਰਨ ਪੂਰਤੀ ਨਹੀਂ ਕਰ ਸਕੇ ਮੌਜੂਦਾ ਰੁਝਾਨ ਨੂੰ ਦੇਖਦੇ ਹੋਏ ਰਵਾਇਤੀ ਚਾਹ ਦੀ ਮੰਗ ਵਧਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

ਇਸ ਲਈ ਚਾਹ ਬੋਰਡ ਆਉਣ ਵਾਲੀਆਂ ਯੋਜਨਾਵਾਂ 'ਚ ਇਸ ਨੂੰ ਉਤਸ਼ਾਹਿਤ ਕਰਕੇ ਰਵਾਇਤੀ ਚਾਹ ਉਤਪਾਦਨ ਨੂੰ ਉਤਸ਼ਾਹਿਤ ਕਰਨ ਦੀ ਯੋਜਨਾ ਬਣਾ ਰਿਹਾ ਹੈ। ਸਾਲ 2021-22 ਵਿੱਚ ਕੁੱਲ 134.44 ਮਿਲੀਅਨ ਕਿਲੋਗ੍ਰਾਮ ਚਾਹ ਵਿੱਚੋਂ 11.30 ਮਿਲੀਅਨ ਕਿਲੋਗ੍ਰਾਮ ਰਵਾਇਤੀ ਚਾਹ ਦਾ ਉਤਪਾਦਨ ਕੀਤਾ ਗਿਆ ਸੀ।

 ਸ਼੍ਰੀਲੰਕਾ ਦੇ ਚਾਹ ਨਿਰਯਾਤਕਾਂ ਦੀ ਐਸੋਸੀਏਸ਼ਨ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਜਨਵਰੀ-ਜੁਲਾਈ 2022 ਤੱਕ ਕੁੱਲ 1530 ਮਿਲੀਅਨ ਕਿਲੋਗ੍ਰਾਮ ਦਾ ਉਤਪਾਦਨ ਹੋਇਆ ਜੋ ਪਿਛਲੇ ਸਾਲ ਦੀ ਇਸੇ ਮਿਆਦ ਵਿੱਚ 1881 ਮਿਲੀਅਨ ਕਿਲੋਗ੍ਰਾਮ ਤੋਂ 35.50 ਮਿਲੀਅਨ ਕਿਲੋਗ੍ਰਾਮ ਘੱਟ ਹੈ। ਇਹ ਉਤਪਾਦਨ 1996 ਤੋਂ ਬਾਅਦ ਸਭ ਤੋਂ ਘੱਟ ਰਿਕਾਰਡ ਕੀਤਾ ਗਿਆ ਹੈ। ਸ਼੍ਰੀਲੰਕਾ ਦੀ ਇਸ ਘਾਟ ਦਾ ਭਾਰਤ ਫਾਇਦਾ ਉਠਾ ਰਿਹਾ ਹੈ। 


Harinder Kaur

Content Editor

Related News