ਖੇਤੀਬਾੜੀ ਉਡਾਣ ਯੋਜਨਾ ਨਾਲ ਜੁੜਨਗੇ 21 ਨਵੇਂ ਏਅਰਪੋਰਟ : ਸਿੰਧੀਆ

Wednesday, Feb 15, 2023 - 10:37 AM (IST)

ਖੇਤੀਬਾੜੀ ਉਡਾਣ ਯੋਜਨਾ ਨਾਲ ਜੁੜਨਗੇ 21 ਨਵੇਂ ਏਅਰਪੋਰਟ : ਸਿੰਧੀਆ

ਇੰਦੌਰ– ਅਗਸਤ 2020 ’ਚ ਭਾਰਤ ਸਰਕਾਰ ਵਲੋਂ ਖੇਤੀਬਾੜੀ ਉਡਾਣ ਯੋਜਨਾ ਲਾਂਚ ਕੀਤੀ ਗਈ। ਉੱਥੇ ਹੀ ਅੱਜ ਯਾਨੀ ਮੰਗਲਵਾਰ ਨੂੰ ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤਿਰਾਦਿੱਤਯ ਸਿੰਧੀਆ ਦਾ ਇਕ ਬਿਆਨ ਸਾਹਮਣੇ ਆਇਆ ਹੈ, ਜਿਸ ’ਚ ਉਨ੍ਹਾਂ ਨੇ ਕਿਹਾ ਕਿ ਖੇਤੀਬਾੜੀ ਉਡਾਣ ਸਕੀਮ ਕਾਫੀ ਸਫਲ ਸਾਬਤ- ਹੋਈ ਹੈ। ਆਉਣ ਵਾਲੇ ਸਮੇਂ ’ਚ ਕੇਂਦਰ ਸਰਕਾਰ ਇਸ ਦੇ ਤਹਿਤ ਵਾਧੂ 21 ਹਵਾਈ ਅੱਡਿਆਂ ਨੂੰ ਸ਼ਾਮਲ ਕਰਨ ਦੀ ਯੋਜਨਾ ਬਣਾ ਰਹੀ ਹੈ।

ਇਹ ਵੀ ਪੜ੍ਹੋ- ਅਡਾਨੀ ਮਾਮਲਾ : ਸੇਬੀ ਨੇ ਸੁਪਰੀਮ ਕੋਰਟ ਨੂੰ ਕਿਹਾ-ਬਾਜ਼ਾਰ ਦੀ ਅਸਥਿਰਤਾ ਤੋਂ ਨਿਪਟਣ ਲਈ ਉਨ੍ਹਾਂ ਕੋਲ ਮਜ਼ਬੂਤ ਢਾਂਚਾ
ਸ਼ਹਿਰੀ ਹਵਾਬਾਜ਼ੀ ਮੰਤਰੀ ਨੇ ਜੀ20 ਖੇਤੀਬਾੜੀ ਪ੍ਰਤੀਨਿਧੀਆਂ (ਐਗਰੀਕਲਚਰ ਰਿਪ੍ਰੈਜੈਂਟੇਟਿਵ) ਦੀ ਬੈਠਕ ’ਚ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਘੱਟ ਤੋਂ ਘੱਟ 31 ਹੋਰ ਹਵਾਈ ਅੱਡੇ ਖੇਤੀਬਾੜੀ ਉਡਾਣ ਦੇ ਤਹਿਤ ਸ਼ਾਮਲ ਕੀਤੇ ਜਾਣਗੇ। ਫਿਲਹਾਲ ਅਸੀਂ ਖੇਤੀਬਾੜੀ ਉਡਾਣ ਦੇ ਤਹਿਤ 21 ਹੋਰ ਹਵਾਈ ਅੱਡਿਆਂ ਨੂੰ ਸ਼ਾਮਲ ਕਰਨ ਲਈ ਰੱਖਿਆ ਮੰਤਰਾਲਾ ਨਾਲ ਗੱਲ ਕਰ ਰਹੇ ਹਾਂ। ਉਨ੍ਹਾਂ ਨੇ ਅੱਗੇ ਕਿਹਾ ਕਿ ਖੇਤੀਬਾੜੀ ਉਤਪਾਦਾਂ (ਐਗਰੀਕਲਚਰ ਪ੍ਰੋਡਕਟਸ) ਦੀ ਆਵਜਾਈ ਲਈ ਵਿਸ਼ੇਸ਼ ਉਡਾਣ, ਖੇਤੀਬਾੜੀ ਉਡਾਣ ਨੂੰ ਵੱਡੀ ਸਫਲਤਾ ਮਿਲੀ ਹੈ।

ਇਹ ਵੀ ਪੜ੍ਹੋ-ਅਡਾਨੀ ਗਰੁੱਪ ਦੇ ਸ਼ੇਅਰਾਂ 'ਚ ਲਗਾਤਾਰ ਦੂਜੇ ਦਿਨ ਗਿਰਾਵਟ ਜਾਰੀ, ਅੰਡਾਨੀ ਇੰਟਰਪ੍ਰਾਈਜੇਜ਼ 5 ਫ਼ੀਸਦੀ ਟੁੱਟਿਆ
ਖੇਤੀਬਾੜੀ ਉਡਾਣ ਯੋਜਨਾ ਇੰਝ ਕਰਦੀ ਹੈ ਕੰਮ
ਖੇਤੀਬਾੜੀ ਉਡਾਣ ਯੋਜਨਾ ਦਾ ਮਕਸਦ ਕਿਸਾਨਾਂ ਦੀਆਂ ਛੇਤੀ ਖਰਾਬ ਹੋਣ ਵਾਲੀਆਂ ਫਸਲਾਂ ਨੂੰ ਘੱਟ ਸਮੇਂ ’ਚ ਦੇਸ਼ ਦੇ ਇਕ ਬਾਜ਼ਾਰ ਤੋਂ ਦੂਜੇ ਬਾਜ਼ਾਰ ’ਚ ਲਿਜਾਣਾ ਸੀ। ਹਾਲਾਂਕਿ ਅਕਤੂਬਰ 2021 ’ਚ ਇਸ ਯੋਜਨਾ ਨੂੰ ਅਪਗ੍ਰੇਡ ਕਰ ਕੇ ਇਸ ਨੂੰ ਖੇਤੀਬਾੜੀ ਉਡਾਣ 2.0 ਦਾ ਨਾਂ ਦਿੱਤਾ ਗਿਆ ਹੈ। ਜੋਤਿਰਾਦਿੱਤਯ ਸਿੰਧੀਆ ਨੇ ਉਦਾਹਰਣ ਦਿੰਦੇ ਹੋਏ ਕਿਹਾ ਕਿ ਉੱਤਰ ਪੂਰਬ ’ਚ ਉਗਾਏ ਜਾਣ ਵਾਲੇ ਨਿੰਬੂ, ਕਟਹਲ ਅਤੇ ਅੰਗੂਰ ਨੂੰ ਨਾ ਸਿਰਫ ਦੇਸ਼ ਦੇ ਹੋਰ ਹਿੱਸਿਆਂ ’ਚ ਸਗੋਂ ਜਰਮਨੀ, ਲੰਡਨ, ਸਿੰਗਾਪੁਰ ਅਤੇ ਫਿਲੀਪੀਂਸ ਵਰਗੇ ਹੋਰ ਦੇਸ਼ਾਂ ’ਚ ਵੀ ਪਹੁੰਚਾਇਆ ਜਾਂਦਾ ਹੈ।

ਇਹ ਵੀ ਪੜ੍ਹੋ-ਅਗਲੇ ਵਿੱਤੀ ਸਾਲ 9-11 ਫੀਸਦੀ ਤੱਕ ਵਧੇਗੀ ਕਮਰਸ਼ੀਅਲ ਵਾਹਨਾਂ ਦੀ ਵਿਕਰੀ

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


author

Aarti dhillon

Content Editor

Related News