ਦੋ ਸਾਲਾਂ ''ਚ ਘਰਾਂ ਦੀਆਂ ਕੀਮਤਾਂ ''ਚ ਹੋਇਆ 20 ਫ਼ੀਸਦੀ ਦਾ ਵਾਧਾ : ਰਿਪੋਰਟ
Thursday, Feb 29, 2024 - 12:09 PM (IST)
ਨਵੀਂ ਦਿੱਲੀ (ਭਾਸ਼ਾ) - ਦੇਸ਼ ਦੇ ਅੱਠ ਵੱਡੇ ਸ਼ਹਿਰਾਂ ਵਿੱਚ ਮਕਾਨਾਂ ਦੀ ਮੰਗ ਵਧਣ ਕਾਰਨ ਪਿਛਲੇ ਦੋ ਸਾਲਾਂ ਵਿੱਚ ਘਰਾਂ ਦੀਆਂ ਕੀਮਤਾਂ ਵਿੱਚ ਔਸਤਨ 20 ਫ਼ੀਸਦੀ ਦਾ ਵਾਧਾ ਹੋਇਆ ਹੈ। ਇਸ ਗੱਲ ਦੀ ਜਾਣਕਾਰੀ ਇਕ ਰਿਪੋਰਟ 'ਚ ਦਿੱਤੀ ਗਈ ਹੈ। CREDAI, Colliers ਅਤੇ Lias Foras ਦੁਆਰਾ ਸਾਂਝੇ ਤੌਰ 'ਤੇ ਜਾਰੀ ਕੀਤੀ ਗਈ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮਜ਼ਬੂਤ ਮੰਗ ਕਾਰਨ ਪਿਛਲੇ ਦੋ ਸਾਲਾਂ ਵਿੱਚ ਅੱਠ ਸ਼ਹਿਰਾਂ ਵਿੱਚ ਕੀਮਤਾਂ ਤੇਜ਼ੀ ਨਾਲ ਵਧੀਆਂ ਹਨ।
ਇਹ ਵੀ ਪੜ੍ਹੋ - 9 ਕਰੋੜ ਕਿਸਾਨਾਂ ਲਈ ਵੱਡੀ ਖ਼ੁਸ਼ਖ਼ਬਰੀ: PM ਕਿਸਾਨ ਯੋਜਨਾ ਦੀ 16ਵੀਂ ਕਿਸ਼ਤ ਜਾਰੀ, ਖਾਤੇ 'ਚ ਜਮ੍ਹਾ ਹੋਏ 21000 ਕਰੋੜ
ਦੱਸ ਦੇਈਏ ਕਿ ਇਨ੍ਹਾਂ ਅੱਠ ਸ਼ਹਿਰਾਂ ਵਿੱਚ ਅਹਿਮਦਾਬਾਦ, ਬੈਂਗਲੁਰੂ, ਚੇਨਈ, ਦਿੱਲੀ-ਐੱਨਸੀਆਰ, ਹੈਦਰਾਬਾਦ, ਕੋਲਕਾਤਾ, ਮੁੰਬਈ ਮੈਟਰੋਪੋਲੀਟਨ ਰੀਜਨ (ਐੱਮਐੱਮਆਰ) ਅਤੇ ਪੁਣੇ ਸ਼ਾਮਲ ਹਨ। ਇਹ ਰਿਪੋਰਟ ਰੀਅਲ ਅਸਟੇਟ ਕੰਪਨੀਆਂ ਦੀ ਸਿਖਰਲੀ ਸੰਸਥਾ CREDAI, ਰੀਅਲ ਅਸਟੇਟ ਸਲਾਹਕਾਰ ਕੋਲੀਅਰਜ਼ ਅਤੇ ਡੇਟਾ ਵਿਸ਼ਲੇਸ਼ਣ ਫਰਮ ਲੀਅਸ ਫੋਰਾਸ ਦੁਆਰਾ ਤਿਆਰ ਕੀਤੀ ਗਈ ਹੈ। ਇਸ ਦੇ ਅਨੁਸਾਰ, ਬੈਂਗਲੁਰੂ, ਦਿੱਲੀ-ਐੱਨਸੀਆਰ ਅਤੇ ਕੋਲਕਾਤਾ ਵਿੱਚ 2021 ਦੇ ਪੱਧਰ ਦੇ ਮੁਕਾਬਲੇ 2023 ਵਿੱਚ ਔਸਤ ਘਰਾਂ ਦੀਆਂ ਕੀਮਤਾਂ ਵਿੱਚ ਸਭ ਤੋਂ ਵੱਧ 30 ਫ਼ੀਸਦੀ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ - ਗੁਜਰਾਤ ਦੇ ਜਾਮਨਗਰ 'ਚ ਕਿਉਂ ਹੋ ਰਹੇ Anant-Radhika ਦੇ ਪ੍ਰੀ-ਵੈਡਿੰਗ ਫੰਕਸ਼ਨ? ਅਨੰਤ ਅੰਬਾਨੀ ਨੇ ਦੱਸੀ ਇਹ ਵਜ੍ਹਾ
ਇਸ ਮਾਮਲੇ ਦੇ ਸਬੰਧ ਵਿਚ ਲੀਅਸ ਫੋਰਾਸ ਦੇ ਮੈਨੇਜਿੰਗ ਡਾਇਰੈਕਟਰ ਪੰਕਜ ਕਪੂਰ ਨੇ ਕਿਹਾ, “ਰੀਅਲ ਅਸਟੇਟ ਦੀਆਂ ਸਥਿਤੀਆਂ ਉਸ ਸਮੇਂ ਸਭ ਤੋਂ ਵੱਧ ਲਾਭਕਾਰੀ ਹੁੰਦੀਆਂ ਹਨ, ਜਦੋਂ ਵਿਕਰੀ, ਸਪਲਾਈ ਅਤੇ ਕੀਮਤਾਂ ਵਧ ਰਹੀਆਂ ਹਨ ਅਤੇ ਕੀਮਤਾਂ ਵਧਣ ਦਾ ਕੋਈ ਅੰਦਾਜ਼ਾ ਨਹੀਂ ਹੈ।
ਇਹ ਵੀ ਪੜ੍ਹੋ - Bank Holidays : ਮਾਰਚ ਦੇ ਮਹੀਨੇ 14 ਦਿਨ ਬੰਦ ਰਹਿਣਗੇ ਬੈਂਕ, ਜਲਦੀ ਪੂਰੇ ਕਰ ਲਓ ਆਪਣੇ ਜ਼ਰੂਰੀ ਕੰਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8