ਮਨਪਸੰਦ ਬੇਵੇਰੇਜਿਸ ਦੇ MD ਸਮੇਤ 3 ਅਧਿਕਾਰੀਆਂ ਦੀ ਗ੍ਰਿਫਤਾਰੀ ਕਾਰਨ 20 ਫੀਸਦੀ ਟੁੱਟੇ ਸ਼ੇਅਰ

05/27/2019 4:38:07 PM

ਨਵੀਂ ਦਿੱਲੀ — ਮਨਪਸੰਦ ਬੇਵਰੇਜਿਸ(Manpasand Beverages) ਦੇ MD, CFO ਸਮੇਤ ਤਿੰਨ ਅਧਿਕਾਰੀਆਂ ਦੀ ਗ੍ਰਿਫਤਾਰੀ ਨਾਲ ਕੰਪਨੀ ਦੇ ਸ਼ੇਅਰਾਂ ਨੂੰ ਤਗੜਾ ਝਟਕਾ ਲੱਗਾ ਹੈ। ਸੋਮਵਾਰ ਨੂੰ ਕੰਪਨੀ ਦੇ ਸ਼ੇਅਰਾਂ ਵਿਚ 20 ਫੀਸਦੀ ਤੱਕ ਦੀ ਗਿਰਾਵਟ ਦੇ ਨਾਲ ਲੋਅਰ ਸਰਕਿਟ ਲੱਗ ਗਿਆ। ਇਸ ਦੇ ਨਾਲ ਹੀ ਕੁਝ ਮਿੰਟਾਂ ਅੰਦਰ ਹੀ ਮਾਰਕਿਟ ਕੈਪ ਲਗਭਗ 240 ਕਰੋੜ ਰੁਪਏ ਘੱਟ ਗਈ।

ਫਰਜ਼ੀ ਇਨਵਾਇਸ ਨਾਲ ਜੀ.ਐਸ.ਟੀ. ਚੋਰੀ ਦਾ ਦੋਸ਼

ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਵਸਤੂ ਅਤੇ ਸੇਵਾ ਟੈਕਸ(GST) ਵਿਭਾਗ ਨੇ ਫਰਜ਼ੀ ਕੰਪਨੀਆਂ ਬਣਾਉਣ ਅਤੇ ਟੈਕਸ ਚੋਰੀ ਨੂੰ ਅੰਜਾਮ ਦੇਣ 'ਤੇ ਵਡੋਦਰਾ ਦੀ ਮਨਪਸੰਦ ਬੇਵੇਰੇਜਿਸ(Manpasand Beverages) ਦੇ ਸੀ.ਐਫ.ਓ. ਸਮੇਤ ਤਿੰਨ ਸਿਖਰ ਅਧਿਕਾਰੀਆਂ ਨੂੰ ਗ੍ਰਿਫਾਤਰ ਕਰ ਲਿਆ ਸੀ। ਜੀ.ਐਸ.ਟੀ. ਦੀ ਇਕ ਪ੍ਰੈੱਸ ਰੀਲੀਜ਼ ਮੁਤਾਬਕ, ਮਨਪਸੰਦ ਬੇਵੇਰੇਜਿਸ ਦੇ ਪ੍ਰਬੰਧਕ ਨਿਰਦੇਸ਼ਕ ਅਭਿਸ਼ੇਕ ਸਿੰਘ, ਉਨ੍ਹਾਂ ਦੇ ਭਰਾ ਹਰਸ਼ਵਰਧਨ ਸਿੰਘ ਅਤੇ ਚੀਫ ਫਾਇਨਾਂਸ਼ਿਅਲ ਅਫਸਰ ਪਰੇਸ਼ ਠੱਕਰ ਨੂੰ ਸੈਂਟਰਲ ਜੀ.ਐਸ.ਟੀ. ਅਤੇ ਕਸਟਮ, ਵਡੋਦਰਾ-2 ਦੁਆਰਾ ਗ੍ਰਿਫਤਾਰ ਕਰ ਲਿਆ ਗਿਆ ਹੈ।

20 ਫੀਸਦੀ ਟੁੱਟੇ ਸ਼ੇਅਰ

ਇਸ ਖਬਰ ਕਾਰਨ ਸੋਮਵਾਰ ਨੂੰ ਕੰਪਨੀ ਦੇ ਸ਼ੇਅਰਾਂ ਨੂੰ ਵੱਡਾ ਤਗੜਾ ਲੱਗਾ। ਇਕ ਦਿਨ ਪਹਿਲੇ ਕਲੋਜਿੰਗ ਪ੍ਰਾਈਸ 110 ਰੁਪਏ ਦੀ ਤੁਲਨਾ 'ਚ ਟ੍ਰੇਡਿੰਗ ਸੈਸ਼ਨ ਦੀ ਸ਼ੁਰੂਆਤ 'ਚ ਹੀ ਸ਼ੇਅਰ 20 ਫੀਸਦੀ ਕਮਜ਼ੋਰ ਹੋ ਕੇ 88 ਰੁਪਏ 'ਤੇ ਖੁੱਲ੍ਹਿਆ। ਐਕਸਚੇਂਜ ਦੇ ਅੰਕੜਿਆਂ ਮੁਤਾਬਕ ਦੁਪਹਿਰ 1 ਵਜੇ ਤੱਕ ਬੀ.ਐਸ.ਈ. ਅਤੇ ਐਨ.ਐਸ.ਈ. 'ਤੇ ਕੁੱਲ 2 ਲੱਖ ਸ਼ੇਅਰਾਂ ਦਾ ਕਾਰੋਬਾਰ ਹੋ ਚੁੱਕਾ ਸੀ। 

23 ਮਈ ਨੂੰ ਹੋਈ ਸੀ ਛਾਪੇਮਾਰੀ

ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਇਸ ਮਾਮਲੇ ਵਿਚ 23 ਮਈ ਨੂੰ ਮਨਪਸੰਦ ਬੇਵੇਰੇਜਿਸ ਦੇ ਕਈ ਠਿਕਾਣਿਆਂ 'ਤੇ ਛਾਪੇਮਾਰੀ ਮੁਹਿੰਮ ਚਲਾਈ ਗਈ ਸੀ ਅਤੇ ਇਸ ਸੰਬੰਧ ਵਿਚ 24 ਮਈ ਨੂੰ ਜਾਂਚ ਕੀਤੀ ਗਈ ਸੀ। ਰਿਲੀਜ਼ ਵਿਚ ਕਿਹਾ ਗਿਆ, 'ਛਾਪੇ 'ਚ ਧੋਖਾਧੜੀ ਨਾਲ ਕ੍ਰੈਡਿਟ ਲੈਣ ਲਈ ਕਈ ਫਰਜ਼ੀ ਯੂਨਿਟ ਤਿਆਰ ਕਰਨ ਦਾ ਇਕ ਵੱਡਾ ਰੈਕੇਟ ਸਾਹਮਣੇ ਆਇਆ। ਇਸ ਵਿਚ 300 ਕਰੋੜ ਰੁਪਏ ਦੇ ਟਰਨਓਵਰ ਨਾਲ ਜੁੜੀ 40 ਕਰੋੜ ਰੁਪਏ ਦੀ ਟੈਕਸ ਚੋਰੀ ਦਾ ਵੀ ਖੁਲਾਸਾ ਹੋਇਆ।'


Related News