ਪ੍ਰਧਾਨ ਮੰਤਰੀ ਦੇ ਆਰਥਿਕ ਰਾਹਤ ਪੈਕੇਜ ਸੰਬੋਧਨ ਨੂੰ 197 ਚੈਨਲਾਂ ''ਤੇ 19.3 ਕਰੋੜ ਲੋਕਾਂ ਨੇ ਦੇਖਿਆ
Friday, May 15, 2020 - 11:50 PM (IST)
ਮੁੰਬਈ (ਭਾਸ਼ਾ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ 20 ਲੱਖ ਕਰੋੜ ਰੁਪਏ ਦੇ ਆਰਥਿਕ ਪੈਕੇਜ ਨਾਲ ਸਬੰਧਿਤ ਸੰਬੋਧਨ ਨੂੰ 19.3 ਕਰੋੜ ਲੋਕਾਂ ਨੇ ਦੇਖਿਆ। ਕੋਵਿਡ-19 ਮਹਾਮਾਰੀ ਤੋਂ ਬਾਅਦ ਮੋਦੀ ਨੇ ਪੰਜ ਵਾਰ ਟੀ.ਵੀ. 'ਤੇ ਦੇਸ਼ ਨੂੰ ਸੰਬੋਧਿਤ ਕੀਤਾ ਹੈ। ਇਸ ਹਫਤੇ ਦੇ ਉਨ੍ਹਾਂ ਦੇ ਸੰਬੋਧਨ ਨੂੰ ਦਰਸ਼ਕਾਂ ਨੇ ਸਭ ਤੋਂ ਜ਼ਿਆਦਾ ਸਮੇਂ ਤਕ ਦੇਖਿਆ। ਬ੍ਰਾਡਕਾਸਟ ਆਡੀਅੰਸ ਰਿਸਚਰ ਕੌਂਸਲ (ਬਾਰਕ) ਨੇ ਇਹ ਜਾਣਕਾਰੀ ਦਿੱਤੀ।
ਮੋਦੀ ਦੇ 33 ਮਿੰਟ ਦਾ ਸੰਬੋਧਨ ਸਵੈ-ਨਿਰਭਰ ਭਾਰਤ 'ਤੇ ਕੇਂਦਰਿਤ ਸੀ। ਉਨ੍ਹਾਂ ਦੇ ਇਸ ਤੋਂ ਪਿਛਲੇ ਦੇ ਸੰਬੋਧਨ ਨੂੰ 20.3 ਕਰੋੜ ਲੋਕਾਂ ਨੇ ਦੇਖਿਆ ਸੀ ਪਰ ਜੇਕਰ ਦਰਸ਼ਕ ਮਿੰਟ ਦੇ ਹਿਸਾਬ ਨਾਲ ਗੱਲ ਕੀਤੀ ਜਾਵੇ ਤਾਂ ਇਸ ਨੂੰ 4.3 ਅਰਬ ਪ੍ਰਦਰਸ਼ਨ ਮਿੰਟ ਤਕ ਦੇਖਿਆ ਗਿਆ। ਇਹ ਪ੍ਰਧਾਨ ਮੰਤਰੀ ਦੇ ਪੰਜਾਂ ਸੰਬੋਧਨਾਂ 'ਚ ਸਭ ਤੋਂ ਜ਼ਿਆਦਾ ਹੈ। ਬਾਰਕ ਨੇ ਕਿਹਾ ਕਿ ਉਨ੍ਹਾਂ ਨੇ ਇਸ ਸੰਬੋਧਨ ਦਾ ਪ੍ਰਸਾਰਣ 197 ਚੈਨਲਾਂ ਨੇ ਕੀਤਾ। ਇਸ ਤੋਂ ਪਿਛਲੇ ਸੰਬੋਧਨ ਦਾ ਪ੍ਰਸਾਰਣ 199 ਚੈਨਲਾਂ ਦੁਆਰਾ ਕੀਤਾ ਗਿਆ ਸੀ।