ਜੂਨ ਤਿਮਾਹੀ ’ਚ ਸਰਕਾਰੀ ਤੇਲ ਕੰਪਨੀਆਂ ਨੂੰ 18,480 ਕਰੋੜ ਦਾ ਨੁਕਸਾਨ

Monday, Aug 08, 2022 - 07:05 PM (IST)

ਜੂਨ ਤਿਮਾਹੀ ’ਚ ਸਰਕਾਰੀ ਤੇਲ ਕੰਪਨੀਆਂ ਨੂੰ 18,480 ਕਰੋੜ ਦਾ ਨੁਕਸਾਨ

ਨਵੀਂ ਦਿੱਲੀ (ਭਾਸ਼ਾ) - ਜਨਤਕ ਖੇਤਰ ਦੀਆਂ ਪੈਟਰੋਲੀਅਮ ਕੰਪਨੀਆਂ ਨੂੰ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ’ਚ ਲਾਗਤ ਮੁੱਲ ਵਧਣ ਦੇ ਬਾਵਜੂਦ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਸਥਿਰ ਰੱਖਣ ਦੀ ਵਜ੍ਹਾ ਨਾਲ ਕੁਲ 18,480 ਕਰੋੜ ਰੁਪਏ ਦਾ ਨੁਕਸਾਨ ਚੁੱਕਣਾ ਿਪਆ ਹੈ। ਜਨਤਕ ਖੇਤਰ ਦੀਆਂ 3 ਤੇਲ ਮਾਰਕੀਟਿੰਗ ਕੰਪਨੀਆਂ ਵੱਲੋਂ ਸ਼ੇਅਰ ਬਾਜ਼ਾਰਾਂ ਨੂੰ ਦਿੱਤੀ ਜਾਣਕਾਰੀ ਮੁਤਾਬਕ ਅਪ੍ਰੈਲ-ਜੂਨ ਤਿਮਾਹੀ ’ਚ ਪੈਟਰੋਲ-ਡੀਜ਼ਲ ਦੇ ਭਾਅ ਨਾ ਵਧਾਉਣ ਵਜ੍ਹਾ ਨਾਲ ਉਨ੍ਹਾਂ ਦਾ ਘਾਟਾ ਕਾਫੀ ਵਧ ਗਿਆ। ਅਜਿਹਾ ਉਨ੍ਹਾਂ ਦੇ ਮਾਰਕੀਟਿੰਗ ਮਾਰਜਨ ’ਚ ਗਿਰਾਵਟ ਆਉਣ ਕਾਰਨ ਹੋਇਆ।

ਪੈਟਰੋਲ-ਡੀਜ਼ਲ ਤੋਂ ਇਲਾਵਾ ਘਰੇਲੂ ਐੱਲ. ਪੀ. ਜੀ. ਦੇ ਮਾਰਕੀਟਿੰਗ ਮਾਰਜਨ ’ਚ ਕਮੀ ਆਉਣ ਨਾਲ ਇਨ੍ਹਾਂ ਪੈਟਰੋਲਿੰਗ ਕੰਪਨੀਆਂ ਨੂੰ ਬੀਤੀ ਤਿਮਾਹੀ ’ਚ ਹੋਇਆ ਤਗੜਾ ਰਿਫਾਈਨਿੰਗ ਮਾਰਜਨ ਵੀ ਘਾਟੇ ’ਚ ਜਾਣ ਤੋਂ ਨਹੀਂ ਬਚ ਸਕਿਆ। ਇੰਡੀਅਨ ਆਇਲ ਕਾਰਪੋਰੇਸ਼ਨ (ਆਈ. ਓ. ਸੀ.), ਿਹੰਦੋਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਐੱਚ. ਪੀ. ਸੀ. ਐੱਲ.) ਅਤੇ ਭਾਰਤ ਪੈਟਰਲੀਅਮ ਕਾਰਪੋਰੇਸ਼ਨ ਲਿਮਟਿਡ (ਬੀ. ਪੀ. ਸੀ. ਐੱਲ.) ਨੂੰ ਲਾਗਤ ਦੇ ਅਨੁਕੂਲ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਪ੍ਰਤੀਦਿਨ ਬਦਲਾਅ ਕਰਨ ਦਾ ਅਧਿਕਾਰ ਮਿਲਿਆ ਹੋਇਆ ਹੈ ਪਰ ਵਧਦੀ ਪ੍ਰਚੂਨ ਮਹਿੰਗਾਈ ਦੇ ਦਬਾਅ ’ਚ 4 ਮਹੀਨਿਆਂ ਤੋਂ ਪੈਟਰੋਲੀਅਮ ਉਤਪਾਦਾਂ ਦੇ ਭਾਅ ਨਹੀਂ ਵਧਾਏ ਗਏ ਹਨ। ਇਸ਼ ਦੌਰਾਨ ਅੰਤਰਰਾਸ਼ਟਰੀ ਤੇਲ ਕੀਮਤਾਂ ਵਧਣ ਨਾਲ ਇਨ੍ਹਾਂ ਕੰਪਨੀਆਂ ਦੀ ਲਾਗਤ ਵੀ ਵਧ ਗਈ। ਇਨ੍ਹਾਂ ਕੰਪਨੀਆਂ ਨੇ ਰਸੋਈ ਗੈਸ ਦੀਆਂ ਐੱਲ. ਪੀ. ਜੀ. ਦਰਾਂ ਨੂੰ ਵੀ ਲਾਗਤ ਦੇ ਅਨੁਕੂਲ ਨਹੀਂ ਬਦਲਿਆ ਹੈ।

ਆਈ. ਓ. ਸੀ. ਨੂੰ 1,995.3 ਕਰੋੜ ਦਾ ਨੈੱਟ ਲਾਸ

ਆਈ. ਓ. ਸੀ. ਨੇ ਬੀਤੀ 29 ਜੁਲਾਈ ਨੂੰ ਕਿਹਾ ਸੀ ਕਿ ਅਪ੍ਰੈਲ-ਜੂਨ ਤਿਮਾਹੀ ’ਚ ਉਸ ਨੂੰ 1995.3 ਕਰੋੜ ਰੁਪਏ ਦਾ ਨੈੱਟ ਲਾਸ ਹੋਇਆ। ਐੱਚ. ਪੀ. ਸੀ. ਐੱਲ. ਨੇ ਵੀ ਬੀਤੇ ਸ਼ਨੀਵਾਰ ਨੂੰ ਇਸ ਤਿਮਾਹੀ ’ਚ ਰਿਕਾਰਡ 10,196.94 ਕਰੋੜ ਰੁਪਏ ਦਾ ਘਾਟਾ ਹੋਣ ਦੀ ਸੂਚਨਾ ਦਿੱਤੀ ਜੋ ਉਸ ਦਾ ਕਿਸੇ ਵੀ ਤਿਮਾਹੀ ’ਚ ਹੋਇਆ ਜਨਤਕ ਘਾਟਾ ਹੈ। ਇਸੇ ਤਰ੍ਹਾਂ ਬੀ. ਪੀ. ਸੀ. ਐੱਲ. ਨੇ ਵੀ 6,290.8 ਕਰੋੜ ਰੁਪਏ ਦਾ ਘਾਟਾ ਦਰਜ ਕੀਤਾ ਹੈ। ਇਸ ਤਰ੍ਹਾਂ ਇਨ੍ਹਾਂ ਤਿੰਨੋਂ ਸਰਕਾਰੀ ਪੈਟਰੋਲੀਅਮ ਮਾਰਕੀਟਿੰਗ ਕੰਪਨੀਆਂ ਨੂੰ ਇਕ ਤਿਮਾਹੀ ’ਚ ਮਿਲ ਕੇ ਕੁਲ 18,480.27 ਕਰੋੜ ਰੁਪਏ ਦਾ ਘਾਟਾ ਹੋਇਆ ਹੈ ਜੋ ਕਿਸੇ ਵੀ ਤਿਮਾਹੀ ਲਈ ਹੁਣ ਤਕ ਦਾ ਰਿਕਾਰਡ ਹੈ।

ਤੇਲ ਕੰਪਨੀਆਂ ਨੂੰ ਪ੍ਰਤੀ ਬੈਰਲ ਕੱਚੇ ਤੇਲ ’ਤੇ ਕਰੀਬ 23-24 ਡਾਲਰ ਦਾ ਨੁਕਸਾਨ

ਦਰਅਸਲ ਰਿਪੋਰਟਿੰਗ ਤਿਮਾਹੀ ’ਚ ਆਈ. ਓ. ਸੀ., ਬੀ. ਪੀ. ਸੀ. ਐੱਲ. ਅਤੇ ਐੱਚ. ਪੀ. ਸੀ. ਐੱਲ. ਨੇ ਵਧਦੀ ਲਾਗਤ ਦੇ ਅਨੁਕੂਲ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਸੋਧ ਨਹੀਂ ਕੀਤੀ ਤਾਂਕਿ ਸਰਕਾਰ ਨੂੰ 7 ਫੀਸਦੀ ਤੋਂ ਜ਼ਿਆਦਾ ਚੱਲ ਰਹੀ ਮਹਿੰਗਾਈ ’ਤੇ ਕਾਬੂ ਪਾਉਣ ’ਚ ਮਦਦ ਮਿਲ ਸਕੇ। ਪਹਿਲੀ ਤਿਮਾਹੀ ’ਚ ਕੱਚੇ ਤੇਲ ਦੀ ਦਰਾਮਦ ਔਸਤਨ 109 ਅਮਰੀਕੀ ਡਾਲਰ ਪ੍ਰਤੀ ਬੈਰਲ ਦੇ ਭਾਅ ’ਤੇ ਕੀਤਾ ਗਿਆ ਸੀ। ਹਾਲਾਂਕਿ ਪ੍ਰਚੂਨ ਵਿਕਰੀ ਦੀਆਂ ਦਰਾਂ ਨੂੰ ਲਗਭਗ 85-86 ਡਾਲਰ ਪ੍ਰਤੀ ਬੈਰਲ ਦੀ ਲਾਗਤ ਦੇ ਹਿਸਾਬ ਨਾਲ ਐਡਜਸਟ ਕੀਤਾ ਗਿਆ ਸੀ। ਇਸੇ ਤਰ੍ਹਾਂ ਤੇਲ ਕੰਪਨੀਆਂ ਨੂੰ ਪ੍ਰਤੀ ਬੈਰਲ ਕੱਚੇ ਤੇਲ ’ਤੇ ਕਰੀਬ 23-24 ਡਾਲਰ ਦਾ ਨੁਕਸਾਨ ਖੁਦ ਚੁੱਕਣਾ ਪਿਆ।


author

Harinder Kaur

Content Editor

Related News