EPFO ਨਾਲ ਜਨਵਰੀ ''ਚ 16.02 ਲੱਖ ਮੈਂਬਰ ਜੁੜੇ, ਪਹਿਲੀ ਵਾਰ ਇੰਨੀ ਗਿਣਤੀ ''ਚ ਹੋਇਆ ਐਨਰੋਲਮੈਂਟ
Wednesday, Mar 27, 2024 - 10:17 AM (IST)
ਨਵੀਂ ਦਿੱਲੀ (ਭਾਸ਼ਾ) - ਰਿਟਾਇਰਮੈਂਟ ਫੰਡ ਦਾ ਪ੍ਰਬੰਧਨ ਕਰਨ ਵਾਲੀ ਬਾਡੀ ਕਰਮਚਾਰੀ ਭਵਿੱਖ ਨਿਧੀ ਸੰਗਠਨ (ਈ. ਪੀ. ਐੱਫ. ਓ.) ਨੇ ਜਨਵਰੀ 2024 'ਚ 16.02 ਲੱਖ ਮੈਂਬਰ ਜੋੜੇ ਹਨ। ਇਸ ਗੱਲ ਦੀ ਜਾਣਕਾਰੀ ਤਾਜ਼ਾ ਪੈਰੋਲ ਦੇ ਅੰਕੜਿਆਂ ਤੋਂ ਮਿਲੀ ਹੈ। ਕਿਰਤ ਮੰਤਰਾਲਾ ਨੇ ਇਕ ਬਿਆਨ 'ਚ ਬੀਤੇ ਐਤਵਾਰ ਨੂੰ ਕਿਹਾ ਕਿ ਜਨਵਰੀ 2024 'ਚ ਪਹਿਲੀ ਵਾਰ ਲੱਗਭਗ 8.08 ਲੱਖ ਮੈਂਬਰਾਂ ਦਾ ਐਨਰੋਲਮੈਂਟ ਕੀਤਾ ਗਿਆ।
ਇਹ ਵੀ ਪੜ੍ਹੋ - LIC ਲੈ ਕੇ ਆਈ ਧਮਾਕੇਦਾਰ ਸਕੀਮ : ਹਰ ਰੋਜ਼ 121 ਰੁਪਏ ਜਮ੍ਹਾ ਕਰਵਾਉਣ 'ਤੇ ਮਿਲਣਗੇ 27 ਲੱਖ ਰੁਪਏ
ਮੰਤਰਾਲਾ ਨੇ ਕਿਹਾ ਕਿ ਈ. ਪੀ. ਐੱਫ. ਓ. ਦੇ ਆਰਜ਼ੀ ਪੈਰੋਲ ਅੰਕੜਿਆਂ ਮੁਤਾਬਕ ਈ. ਪੀ. ਐੱਫ. ਓ. ਨੇ ਜਨਵਰੀ 2024 'ਚ ਸ਼ੁੱਧ ਰੂਪ ਨਾਲ 16.02 ਲੱਖ ਮੈਂਬਰਾਂ ਨੂੰ ਜੋੜਿਆ ਹੈ। ਈ. ਪੀ. ਐੱਫ. ਓ. ਦੇ ਤਾਜ਼ਾ ਅੰਕੜਿਆਂ 'ਚ ਦੱਸਿਆ ਗਿਆ ਹੈ ਕਿ ਜੋੜੇ ਗਏ ਨਵੇਂ ਮੈਂਬਰਾਂ 'ਚ ਜ਼ਿਆਦਾਤਰ 18-25 ਸਾਲ ਦੀ ਉਮਰ ਵਰਗ ਦੇ ਮੈਂਬਰ ਹਨ। ਇਨ੍ਹਾਂ ਦੀ ਗਿਣਤੀ ਜਨਵਰੀ 2024 'ਚ ਜੋੜੇ ਗਏ ਕੁੱਲ ਨਵੇਂ ਮੈਂਬਰਾਂ ਦਾ 56.41 ਫ਼ੀਸਦੀ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਸੰਗਠਿਤ ਕਿਰਤਬਲ 'ਚ ਸ਼ਾਮਲ ਹੋਣ ਵਾਲੇ ਜ਼ਿਆਦਾਤਰ ਵਿਅਕਤੀ ਨੌਜਵਾਨ ਹਨ।
ਇਹ ਵੀ ਪੜ੍ਹੋ - ਦੇਸ਼ 'ਚ ਰਹਿਣ ਵਾਲੇ ਲੋਕਾਂ ਲਈ ਵੱਡੀ ਖ਼ਬਰ : 4 ਦਿਨਾਂ ਦੇ ਅੰਦਰ ਇਹ ਕੰਮ ਪੂਰੇ ਨਾ ਕਰਨ 'ਤੇ ਹੋ ਸਕਦਾ ਨੁਕਸਾਨ
ਇਹ ਮੁੱਖ ਤੌਰ 'ਤੇ ਪਹਿਲੀ ਵਾਰ ਨੌਕਰੀ ਕਰ ਰਹੇ ਹਨ। ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਲੱਗਭਗ 12.17 ਲੱਖ ਮੈਂਬਰ ਜੋ ਈ. ਪੀ. ਐੱਫ. ਓ. ਦੀਆਂ ਯੋਜਨਾਵਾਂ ਤੋਂ ਬਾਹਰ ਨਿਕਲ ਗਏ ਸਨ, ਉਹ ਫਿਰ ਤੋਂ ਸ਼ਾਮਲ ਹੋ ਗਏ। ਅੰਕੜਿਆਂ ਮੁਤਾਬਕ 8.08 ਲੱਖ ਨਵੇਂ ਮੈਂਬਰਾਂ 'ਚ ਲੱਗਭਗ 2.05 ਲੱਖ ਮਹਿਲਾ ਮੈਂਬਰ ਹਨ। ਇਸ ਤੋਂ ਇਲਾਵਾ ਸਮੀਖਿਆ ਅਧੀਨ ਮਹੀਨੇ 'ਚ ਜੋੜੇ ਗਏ ਸ਼ੁੱਧ ਮਹਿਲਾ ਮੈਂਬਰਾਂ ਦੀ ਗਿਣਤੀ ਲੱਗਭਗ 3.03 ਲੱਖ ਰਹੀ। ਇਸ ਤੋਂ ਪਹਿਲਾਂ ਈ. ਪੀ. ਐੱਫ. ਓ. ਨੇ ਦਸੰਬਰ 2023 ਦੌਰਾਨ ਉਸ ਨੇ ਸ਼ੁੱਧ ਰੂਪ ਨਾਲ 15.62 ਲੱਖ ਮੈਂਬਰ ਜੋੜੇ ਸਨ।
ਇਹ ਵੀ ਪੜ੍ਹੋ - iPhone ਖਰੀਦਣ ਵਾਲੇ ਲੋਕਾਂ ਲਈ ਵੱਡੀ ਖ਼ਬਰ, 35 ਹਜ਼ਾਰ ਰੁਪਏ ਤੋਂ ਘੱਟ ਹੋਈਆਂ ਕੀਮਤਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8