Defense Budget 2023: ਰੱਖਿਆ ਬਜਟ 'ਚ 13 ਫੀਸਦੀ ਵਾਧਾ

Thursday, Feb 02, 2023 - 11:56 AM (IST)

Defense Budget 2023: ਰੱਖਿਆ ਬਜਟ 'ਚ 13 ਫੀਸਦੀ ਵਾਧਾ

ਬਿਜ਼ਨੈੱਸ ਡੈਸਕ- ਦੇਸ਼ ਵਿਚ ਅਕਸਰ ਅਜਿਹਾ ਹੁੰਦਾ ਆਇਆ ਹੈ ਕਿ ਪਿਛਲੇ ਕਈ ਸਾਲਾਂ ਤੋਂ ਰੱਖਿਆ ਬਜਟ ਵਿਚ ਮਾਮੂਲੀ ਵਾਧਾ ਦੇਖਿਆ ਜਾਂਦਾ ਸੀ ਪਰ ਇਸ ਵਾਰ ਬਜਟ ਵਿਚ 12.9 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਉਂਜ ਜਦੋਂ ਭਾਰਤ ਦੀਆਂ ਸਰਹੱਦਾਂ ਚੀਨ ਸਮੇਤ ਸੱਤ ਮੁਲਕਾਂ ਨਾਲ ਲੱਗਦੀਆਂ ਹਨ ਤਾਂ ਰੱਖਿਆ ਮਾਹਿਰਾਂ ਨੂੰ ਇਹ ਵਾਧਾ ਵੀ ਘੱਟ ਲੱਗਦਾ ਹੈ।
ਜੇ ਅਸੀਂ ਪਿਛਲੇ ਸਾਲ ਦੇ ਅੰਕੜਿਆਂ ’ਤੇ ਨਜ਼ਰ ਮਾਰੀਏ ਤਾਂ ਪਤਾ ਚੱਲਦਾ ਹੈ ਕਿ ਵਿੱਤੀ ਸਾਲ 2021-22 ’ਚ ਰੱਖਿਆ ਖੇਤਰ ਲਈ ਬਜਟ ਅਲਾਟਮੈਂਟ 4.78 ਲੱਖ ਕਰੋੜ ਸੀ, ਜੋ 2020-21 ’ਚ 4.71 ਲੱਖ ਕਰੋੜ (ਪੂੰਜੀ ਸਮੇਤ) ਦੇ ਮੁਕਾਬਲੇ ਸਿਰਫ 7.34 ਫੀਸਦੀ ਹੈ। 1.35 ਲੱਖ ਕਰੋੜ ਦਾ ਖਰਚਾ ਹੋਰ ਸੀ।

ਇਹ ਵੀ ਪੜ੍ਹੋ- ਆਟੋ ਸੈਕਟਰ ਦੀਆਂ ਕੰਪਨੀਆਂ ਦੀ ਵਿਕਰੀ ’ਚ ਵਾਧਾ
ਪਿਛਲੇ ਵਿੱਤੀ ਸਾਲ ਯਾਨੀ 2022-23 ’ਚ ਰੱਖਿਆ ਬਜਟ 5.25 ਲੱਖ ਕਰੋੜ ਸੀ, ਜਦਕਿ ਹੁਣ ਇਸ ਨੂੰ ਵਧਾ ਕੇ 5.94 ਕਰੋੜ ਕਰ ​​ਦਿੱਤਾ ਗਿਆ ਹੈ। ਭਾਵ ਕਰੀਬ 69,000 ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਇਹ ਜਾਣਿਆ ਜਾਂਦਾ ਹੈ ਕਿ ਭਾਰਤ ਕਈ ਦੇਸ਼ਾਂ ਨਾਲ ਆਪਣੀਆਂ ਸਰਹੱਦਾਂ ਸਾਂਝੀਆਂ ਕਰਦਾ ਹੈ, ਅਜਿਹੀ ਹਾਲਤ ਵਿੱਚ ਸੁਰੱਖਿਆ ’ਤੇ ਧਿਆਨ ਦੇਣ ਦੀ ਬਹੁਤ ਜ਼ਰੂਰਤ ਹੈ। ਭਾਰਤ ਨੇੜੇ ਚੀਨ, ਪਾਕਿਸਤਾਨ, ਅਫਗਾਨਿਸਤਾਨ ਅਤੇ ਈਰਾਨ ਵਰਗੇ ਦੇਸ਼ ਹਨ।
ਸਾਡੀਆਂ ਸਰਹੱਦਾਂ 7 ਦੇਸ਼ਾਂ ਨਾਲ ਮਿਲਦੀਆਂ ਹਨ, ਜਦਕਿ ਚੀਨ ਦੀ ਸਰਹੱਦ 14 ਦੇਸ਼ਾਂ ਨਾਲ ਅਤੇ ਪਾਕਿਸਤਾਨ 4 ਦੇਸ਼ਾਂ ਨਾਲ ਘਿਰਿਆ ਹੋਇਆ ਹੈ। ਇਸ ਕਾਰਨ ਉਨ੍ਹਾਂ ਦਾ ਰੱਖਿਆ ਬਜਟ ਚੰਗਾ ਹੈ। ਹਾਲਾਂਕਿ ਤਾਲਿਬਾਨ ਸ਼ਾਸਿਤ ਅਫਗਾਨਿਸਤਾਨ ਦੇ ਬਜਟ ਬਾਰੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਹੈ। ਦੱਸਿਆ ਜਾਂਦਾ ਹੈ ਕਿ ਅਫਗਾਨਿਸਤਾਨ ਦੀ ਪਿਛਲੀ ਸਰਕਾਰ ਦਾ ਰੱਖਿਆ ਬਜਟ 405 ਕਰੋੜ ਦੇ ਕਰੀਬ ਸੀ।

ਇਹ ਵੀ ਪੜ੍ਹੋ-ਆਰਥਿਕ ਵਿਕਾਸ ਨੂੰ ਰਫਤਾਰ ਦੇਣ ਅਤੇ ਗਲੋਬਲ ਮੰਦੀ ਦੇ ਪ੍ਰਭਾਵ ਨੂੰ ਘੱਟ ਕਰਨ ’ਚ ਮਦਦਗਾਰ ਹੋਵੇਗਾ ਬਜਟ : ਰੀਅਲ ਅਸਟੇਟ
ਪਾਕਿਸਤਾਨ ਨਾਲੋਂ 13 ਗੁਣਾ ਵੱਧ, ਚੀਨ ਨਾਲੋਂ 3 ਗੁਣਾ ਘੱਟ
ਇੱਕ ਰਿਪੋਰਟ ਅਨੁਸਾਰ 2022-23 ਵਿੱਚ ਪਾਕਿਸਤਾਨ ਦਾ ਰੱਖਿਆ ਬਜਟ ਭਾਰਤੀ ਕਰੰਸੀ ਦੇ ਹਿਸਾਬ ਨਾਲ ਲਗਭਗ 46,689 ਕਰੋੜ ਰੁਪਏ ਹੈ। ਅਜਿਹੀ ਹਾਲਤ ’ਚ ਭਾਰਤ ਦਾ ਰੱਖਿਆ ਬਜਟ ਪਾਕਿਸਤਾਨ ਦੇ ਮੁਕਾਬਲੇ ਲਗਭਗ 13 ਗੁਣਾ ਜ਼ਿਆਦਾ ਹੈ। ਦੂਜੇ ਪਾਸੇ ਜੇ ਚੀਨ ਦੀ ਗੱਲ ਕਰੀਏ ਤਾਂ ਪਿਛਲੇ ਸਾਲ ਉਨ੍ਹਾਂ ਦਾ ਬਜਟ ਭਾਰਤੀ ਕਰੰਸੀ ’ਚ ਕਰੀਬ 18 ਲੱਖ 77 ਹਜ਼ਾਰ ਕਰੋੜ ਰੁਪਏ ਸੀ। ਅਜਿਹੇ ’ਚ ਚੀਨ ਦਾ ਰੱਖਿਆ ਬਜਟ ਭਾਰਤ ਦੇ ਮੁਕਾਬਲੇ 3 ਗੁਣਾ ਜ਼ਿਆਦਾ ਹੈ। ਹਾਲਾਂਕਿ ਭਾਰਤ ਨੇ ਇਸ ਵਾਰ ਆਪਣੇ ਬਜਟ 'ਚ 12.95 ਫੀਸਦੀ ਦਾ ਵਾਧਾ ਕੀਤਾ ਹੈ, ਜਦਕਿ ਚੀਨ ਨੇ ਆਪਣੇ ਰੱਖਿਆ ਬਜਟ ’ਚ ਕਰੀਬ 7.1 ਫੀਸਦੀ ਦਾ ਵਾਧਾ ਕੀਤਾ ਸੀ। ਅਮਰੀਕਾ ਤੋਂ ਬਾਅਦ ਚੀਨ ਦਾ ਦੂਜਾ ਸਭ ਤੋਂ ਵੱਡਾ ਰੱਖਿਆ ਬਜਟ ਹੈ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।


author

Aarti dhillon

Content Editor

Related News