100 ਟ੍ਰਿਲੀਅਨ ਟੱਪੀ ਦੁਨੀਆ ਦੀ ਆਰਥਿਕਤਾ
Tuesday, Dec 13, 2022 - 02:34 PM (IST)
ਨਵੀਂ ਦਿੱਲੀ- ਗਲੋਬਲ ਆਰਥਿਕਤਾ 100 ਟ੍ਰਿਲੀਅਨ ਡਾਲਰ ਨੂੰ ਟੱਪ ਚੁੱਕੀ ਹੈ। 100 ਟ੍ਰਿਲੀਅਨ ਭਾਵ 1000 ਖਰਬ ਡਾਲਰ। ਜੇਕਰ ਰੁਪਏ 'ਚ ਗੱਲ ਕਰੀਏ ਤਾਂ ਦੁਨੀਆ 82,560 ਖਰਬ ਰੁਪਏ ਤੋਂ ਜ਼ਿਆਦਾ ਦੀ ਆਰਥਿਕਤਾ ਬਣ ਗਈ ਹੈ। ਇਸ ਦਾ ਦੂਸਰਾ ਪਹਿਲੂ ਇਹ ਹੈ ਕਿ ਇਸ 'ਚ ਅੱਧੇ ਤੋਂ ਜ਼ਿਆਦਾ ਭਾਵ 50.1 ਟ੍ਰਿਲੀਅਨ ਹਿੱਸਾ ਸਿਰਫ ਤਿੰਨ ਦੇਸ਼ਾਂ ਅਮਰੀਕਾ, ਚੀਨ ਅਤੇ ਜਾਪਾਨ ਦਾ ਹੈ। ਬਾਕੀ ਦੇ ਅੱਧੇ ਵਿਚ ਪੂਰੀ ਦੁਨੀਆ ਹੈ।
6 ਟ੍ਰਿਲੀਅਨ ਵਧੀ ਇਕ ਸਾਲ ਵਿਚ ਦੁਨੀਆ ਦੀ ਆਰਥਿਕਤਾ
ਵਿਸ਼ਵ ਮੁਦਰਾ ਫੰਡ (ਆਈ. ਐੱਮ. ਐੱਫ.) ਦੇ ਮੁਤਾਬਕ 31 ਦਸੰਬਰ 2022 ਤੱਕ ਵਿਸ਼ਵ ਆਰਥਿਕਤਾ 104 ਟ੍ਰਿਲੀਅਨ ਡਾਲਰ ਹੋਵੇਗੀ। ਇਹ ਪਿਛਲੇ ਸਾਲ ਦੇ ਮੁਕਾਬਲੇ 6 ਟ੍ਰਿਲੀਅਨ ਡਾਲਰ ਜ਼ਿਆਦਾ ਹੈ।
ਸਾਲ ਜੀ.ਡੀ.ਪੀ
2020 $88 ਟ੍ਰਿਲੀਅਨ
2021 $94 ਟ੍ਰਿਲੀਅਨ
2022 $104 ਟ੍ਰਿਲੀਅਨ
6ਵੇਂ ਸਥਾਨ ’ਤੇ ਭਾਰਤ
ਕੁਲ ਘਰੇਲੂ ਉਤਪਾਦ (ਜੀ.ਡੀ.ਪੀ) ਵਿਚ ਭਾਰਤ ਹੁਣ ਬ੍ਰਿਟੇਨ ਦੇ ਪਿੱਛੇ 6ਵੇਂ ਸਥਾਨ ’ਤੇ ਹੈ। ਭਾਰਤ ਦੀ ਜੀ.ਡੀ.ਪੀ 3.3 ਟ੍ਰਿਲੀਅਨ ਡਾਲਰ ਲਾਈ ਗਈ ਹੈ। ਭਾਰਤ ਤੋਂ ਬਾਅਦ ਫਰਾਂਸ 2.9 ਟ੍ਰਿਲੀਅਨ ਡਾਲਰ, ਕੈਨੇਡਾ 2.2 ਟ੍ਰਿਲੀਅਨ ਡਾਲਰ, ਇਟਲੀ 2.1 ਟ੍ਰਿਲੀਅਨ ਡਾਲਰ ਅਤੇ ਬ੍ਰਾਜ਼ੀਲ 1.8 ਟ੍ਰਿਲੀਅਨ ਡਾਲਰ ਹੈ।
ਤੁਵਾਲੁ ਸਭ ਤੋਂ ਛੋਟੀ ਆਰਥਿਕਤਾ
ਦੁਨੀਆ ਦੀ ਸਭ ਤੋਂ ਛੋਟੀ ਆਰਥਿਕਤਾ ਤੁਵਾਲੁ ਦੀ ਮੰਨੀ ਗਈ ਹੈ। ਇਹ ਸਿਰਫ 660 ਲੱਖ ਡਾਲਰ ਹੈ। ਉਹ 191ਵੇਂ ਸਥਾਨ ’ਤੇ ਹੈ।
ਦੁਨੀਆ ਦੀ ਆਰਥਿਕਤਾ ਦੇ ਸਾਹਮਣੇ ਮੌਜੂਦ ਖਤਰੇ
ਮਹਿੰਗਾਈ ਪ੍ਰੇਰਿਤ ਮੰਦੀ : ਵਧਦੀ ਮਹਿੰਗਾਈ ਦੁਨੀਆ ਦੇ ਸਾਹਮਣੇ ਮੰਦੀ ਦਾ ਖਤਰਾ ਪੈਦਾ ਕਰ ਰਹੀ ਹੈ। ਮਹਿੰਗਾਈ ਪ੍ਰੇਰਿਤ ਮੰਦੀ (ਸਟੇਗਫਲੇਸ਼ਨ) ਕਾਰਨ ਆਰਥਿਕ ਵਿਕਾਸ ਦਰ ਲਗਾਤਾਰ ਹੇਠਾਂ ਆ ਰਹੀ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਸਥਿਤੀ ਹੋਰ ਮੁਸ਼ਕਲ ਹੋ ਸਕਦੀ ਹੈ। ਵਿਸ਼ਵ ਬੈਂਕ ਪਹਿਲਾਂ ਹੀ ਕਹਿ ਚੁੱਕਾ ਹੈ ਕਿ ਦੁਨੀਆ ਦੇ ਸਾਹਮਣੇ ਸਟੇਗਫਲੇਸ਼ਨ ਦਾ ਖਤਰਾ ਵਧ ਰਿਹਾ ਹੈ।
5 ਧੁਰੰਧਰ ਦੁਨੀਆ ਦੇ
ਦੇਸ਼ ਜੀ.ਡੀ.ਪੀ (ਟ੍ਰਿਲੀਅਨ ’ਚ)
ਅਮਰੀਕਾ $25.3
ਚੀਨ $19.9
ਜਾਪਾਨ $04.9
ਜਰਮਨੀ $04.3
ਇੰਗਲੈਂਡ $03.4
ਗਲੋਬਲ ਵਿਕਾਸ ਦਰ ਅਨੁਮਾਨ ਤੋਂ ਘੱਟ
ਇਸ ਸਾਲ ਜਨਵਰੀ 4.4 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਗਿਆ ਸੀ ਪਰ ਇਹ 3.6 ਫੀਸਦੀ ਰਹੀ।
7% ਖਪਤਕਾਰ ਮਹਿੰਗਾਈ
ਮੌਜੂਦਾ ਸਮੇਂ ਵਿਚ ਦੁਨੀਆ ਵਿਚ ਮਹਿੰਗਾਈ ਦੀ ਰਫਤਾਰ ਤੇਜ਼ ਹੈ। ਖਪਤਕਾਰ ਮਹਿੰਗਾਈ 7 ਫੀਸਦੀ ’ਤੇ ਪਹੁੰਚ ਗਈ ਹੈ। ਦੈਨਿਕ ਵਰਤੋਂ ਦੀਆਂ ਚੀਜ਼ਾਂ ਮਹਿੰਗੀਆਂ ਹੋ ਰਹੀਆਂ ਹਨ। ਸਥਿਤੀ ’ਤੇ ਕੰਟਰੋਲ ਲਈ ਕੇਂਦਰੀ ਬੈਂਕਾਂ ਨੂੰ ਆਪਣੀਆਂ ਵਿਆਜ਼ ਦਰਾਂ ਨੂੰ ਵਧਾਉਣਾ ਪੈ ਰਿਹਾ ਹੈ।
ਛੋਟੋ ਦੇਸ਼ਾਂ ਦੀਆਂ ਮੁਸ਼ਕਲਾਂ
ਘੱਟ ਆਮਦਨ ਵਾਲੇ ਦੇਸ਼ ਆਰਥਿਕ ਅਸਥਿਰਤਾ ਦਾ ਖਤਰਾ ਝੱਲ ਰਹੇ ਹਨ। ਅਜੇ ਸ਼੍ਰੀਲੰਕਾ ਵਿਚ ਹੋਈਆਂ ਘਟਨਾਵਾਂ ਇਸਦਾ ਸਭ ਤੋਂ ਤਾਜ਼ਾ ਉਦਾਹਰਣ ਹੈ।
ਟਾਪ 10 ਤੋਂ ਰੂਸ ਬਾਹਰ
ਯੂਕ੍ਰੇਨ ਨਾਲ ਜੰਗ ਵਿਚ ਉਲਝੇ ਰੂਸ ਦੀ ਆਰਥਿਕਤਾ ’ਤੇ ਵੀ ਅਸਰ ਪਿਆ ਹੈ। ਉਹ ਦੁਨੀਆ ਦੀਆਂ ਮੁੱਖ 10 ਆਰਥਿਕਤਾਵਾਂ ’ਚੋਂ ਬਾਹਰ ਹੋ ਕੇ 11ਵੇਂ ਸਥਾਨ ’ਤੇ ਪੁਹੰਚ ਗਿਆ ਹੈ। ਉਸਦੀ ਜੀਡੀਪੀ 1.8 ਟ੍ਰਿਲੀਅਨ ਡਾਲਰ ਰਹੀ। ਸਾਲ 2022 ਵਿਚ ਰੂਸ ਦੀ ਜੀਡੀਪੀ ਵਿਕਾਸ ਦਰ-8.5 ਫੀਸਦੀ ਹੈ। ਦੂਸਰੇ ਪਾਸੇ ਬ੍ਰਾਜ਼ੀਲ ਨੇ ਅੱਗੇ ਵੱਧਦੇ ਹੋਏ 10ਵੇਂ ਸਥਾਨ ’ਤੇ ਕਬਜ਼ਾ ਕੀਤਾ ਹੈ।
1970 ਤੋਂ ਬਾਅਦ ਪਹਿਲੀ ਵਾਰ ਸਟੇਗਫਲੇਸ਼ਨ
1970 ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਦੁਨੀਆ ਦੇ ਸਾਹਮਣੇ ਵਧਦੀ ਮਹਿੰਗਾਈ ਕਾਰਨ ਮੰਦੀ ਦਾ ਖਤਰਾ ਪੈਦਾ ਹੋ ਰਿਹਾ ਹੈ। ਭਾਵ ਮਹਿੰਗਾਈ ਪ੍ਰੇਰਿਤ ਮੰਦੀ ਜਾਂ ਸਟੇਗਫਲੇਸ਼ਨ ਨੂੰ ਲੈ ਕੇ ਚਿੰਤਾ ਪ੍ਰਗਟਾਈ ਜਾ ਰਹੀ ਹੈ। ਇਸਦਾ ਕਾਰਨ ਆਰਥਿਕ ਉਤਪਾਦਨ ਵਿਚ ਸਥਿਰਤਾ ਆਉਣਾ ਮੰਨਿਆ ਜਾ ਰਿਹਾ ਹੈ।
ਭਾਰਤ
ਇੰਡੋਨੇਸ਼ੀਆ
ਕੈਨੇਡਾ
ਮੈਕਸੀਕੋ $10.9T
ਚੀਨ
ਦੱ. ਕੋਰੀਆ $1.8T
2030 ਤੱਕ ਅਮਰੀਕਾ ਨੂੰ ਪਿੱਛੇ ਛੱਡ ਦੇਵੇਗਾ ਚੀਨ
ਹਾਲ ਹੀ ਦੇ ਸਾਲਾਂ ਵਿਚ ਚੀਨ ਦੀ ਵਿਕਾਸ ਦਰ ਭਾਵੇਂ ਹੀ ਮੱਠੀ ਹੋਈ ਹੈ, ਪਰ ਇਹ ਸੰਕੇਤ ਕਾਇਮ ਹਨ ਕਿ ਚੀਨ 2030 ਤੱਕ ਅਮਰੀਕਾ ਨੂੰ ਪਿੱਛੇ ਛੱਡ ਦੇਵੇਗਾ।
1871 ਤੋਂ ਅਮਰੀਕੀ ਆਰਥਿਕਤਾ ਲਗਾਤਾਰ ਚੋਟੀ ’ਤੇ ਹੈ
ਅਮਰੀਕਾ $25.3T
187 ਤੱਕ ਬ੍ਰਿਟੇਨ ਦੁਨੀਆ ਦੀ ਸਭ ਤੋਂ ਵੱਡੀ ਆਰਥਿਕਤਾ ਸੀ ਪਰ ਉਸ ਦੇ ਬਾਅਦ ਅਮਰੀਕਾ ਨੇ ਉਸ ਨੂੰ ਪਛਾੜ ਕੇ ਪਹਿਲਾ ਸਥਾਨ ਹਾਸਲ ਕਰ ਲਿਆ ਅਤੇ ਅੱਜ ਤੱਕ ਕਾਇਮ ਹੈ।
ਸਪੇਨ
ਜਰਮਨੀ
ਫਰਾਂਸ
ਇਟਲੀ
ਇੰਗਲੈਂਡ
ਰੂਸ
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।