ਘਰਾਂ ਦੀ ਮੰਗ ਵਧਾਉਣ ਲਈ ਹੋਮ ਲੋਨ ਦੇ ਵਿਆਜ਼ ’ਤੇ ਮਿਲੇ ਸੌ-ਫ਼ੀਸਦੀ ਟੈਕਸ ਛੋਟ : ਕ੍ਰੇਡਾਈ
Tuesday, Nov 26, 2024 - 11:41 AM (IST)
ਨਵੀਂ ਦਿੱਲੀ : ਜ਼ਮੀਨ-ਜਾਇਦਾਦ ਦੇ ਵਿਕਾਸ ਨਾਲ ਜੁੜੀਆਂ ਕੰਪਨੀਆਂ ਦੇ ਸੰਗਠਨ ਕ੍ਰੇਡਾਈ ਨੇ ਮੱਧ ਆਦਨ ਵਰਗ ਦੇ ਲੋਕਾਂ ਲਈ ਸਸਤੇ ਘਰਾਂ ਦੀ ਮੰਗ ਵਧਾਉਣ ਲਈ ਸਰਕਾਰ ਨੂੰ ਕੁਝ ਪ੍ਰਮੁੱਖ ਕਦਮ ਚੁੱਕਣ ਦੀ ਅਪੀਲ ਕੀਤੀ ਹੈ। ਕ੍ਰੇਡਾਈ ਨੇ ਇਨਕਮ ਟੈਕਸ ਐਕਟ ਤਹਿਤ ਘਰ ਲਈ ਕਰਜ਼ੇ (ਹੋਮ ਲੋਨ) ’ਤੇ ਭੁਗਤਾਨ ਕੀਤੇ ਗਏ ਵਿਆਜ ’ਤੇ ਸੌ-ਫ਼ੀਸਦੀ ਟੈਕਸ ਛੋਟ ਦੇਣ ਦੀ ਮੰਗ ਕੀਤੀ, ਜਿਸ ਨਾਲ ਕਰਜ਼ਾ ਲੈਣ ਵਾਲੇ ਘਰ ਖਰੀਦਦਾਰਾਂ ਨੂੰ ਫ਼ਾਇਦਾ ਹੋ ਸਕੇ ਅਤੇ ਘਰਾਂ ਦੀ ਮੰਗ ’ਚ ਵਾਧਾ ਹੋਵੇ। ਮੌਜੂਦਾ ਸਮੇਂ ’ਚ ਇਸ ਛੋਟ ਦੀ ਹੱਦ 2 ਲੱਖ ਰੁਪਏ ਤੱਕ ਹੈ। ਇਸ ਤੋਂ ਇਲਾਵਾ ਕ੍ਰੇਡਾਈ ਨੇ ਸਸਤੇ ਘਰਾਂ ਦੀ ਪਰਿਭਾਸ਼ਾ ’ਚ ਬਦਲਾਅ ਦੀ ਵੀ ਸਿਫਾਰਿਸ਼ ਕੀਤੀ। ਮੌਜੂਦਾ ਹੱਦ, ਜੋ 45 ਲੱਖ ਰੁਪਏ ਤੱਕ ਦੀ ਕੀਮਤ ਵਾਲੇ ਘਰਾਂ ਨੂੰ ਸਸਤਾ ਮੰਨਦੀ ਹੈ, ਨੂੰ ਵਧਾ ਕੇ 75-80 ਲੱਖ ਰੁਪਏ ਕੀਤਾ ਜਾਵੇ।
ਇਹ ਵੀ ਪੜ੍ਹੋ - ਵੱਡੀ ਖ਼ਬਰ : ਟੈਂਟ 'ਚ ਸੁੱਤੇ ਲੋਕਾਂ 'ਤੇ ਜਾ ਚੜ੍ਹਿਆ ਟਰੱਕ, ਮੰਜ਼ਰ ਦੇਖਣ ਵਾਲਿਆਂ ਨੇ ਮਾਰੀਆਂ ਚੀਕਾਂ
ਸੰਗਠਨ ਦਾ ਕਹਿਣਾ ਹੈ ਕਿ 2017 ’ਚ ਦਿੱਤੀ ਗਈ ਪਰਿਭਾਸ਼ਾ ਤੋਂ ਬਾਅਦ ਮਹਿੰਗਾਈ ਅਤੇ ਉਸਾਰੀ ਲਾਗਤ ’ਚ ਵਾਧੇ ਨੂੰ ਵੇਖਦਿਆਂ ਇਹ ਸੋਧ ਜ਼ਰੂਰੀ ਹੈ। ਕ੍ਰੇਡਾਈ ਦੇ ਪ੍ਰਧਾਨ ਬੋਮਨ ਈਰਾਨੀ ਨੇ ਇਹ ਵੀ ਸੁਝਾਅ ਦਿੱਤਾ ਕਿ ਵਸਤੂ ਅਤੇ ਸੇਵਾ ਕਰ (ਜੀ.ਐੱਸ.ਟੀ) ਦੀ ਦਰ ਨੂੰ ਸੋਧਿਆ ਜਾਵੇ। ਮੌਜੂਦਾ ਸਮੇਂ ’ਚ 45 ਲੱਖ ਰੁਪਏ ਤੱਕ ਦੇ ਘਰਾਂ ’ਤੇ 1 ਫ਼ੀਸਦੀ ਜੀ.ਐੱਸ.ਟੀ ਅਤੇ ਉਸ ਤੋਂ ਜ਼ਿਆਦਾ ਮੁੱਲ ਦੇ ਘਰਾਂ ’ਤੇ 5 ਫ਼ੀਸਦੀ ਜੀ.ਐੱਸ.ਟੀ ਲੱਗਦਾ ਹੈ ਪਰ ਕ੍ਰੇਡਾਈ ਨੇ ਸਸਤੇ ਘਰ ਨੂੰ ਉਤਸ਼ਾਹ ਦੇਣ ਲਈ 75-80 ਲੱਖ ਰੁਪਏ ਤੱਕ ਦੀ ਕੀਮਤ ਵਾਲੇ ਘਰਾਂ ’ਤੇ 1 ਫ਼ੀਸਦੀ ਜੀ.ਐੱਸ.ਟੀ. ਲਾਗੂ ਕਰਨ ਦੀ ਸਿਫਾਰਿਸ਼ ਕੀਤੀ। ਕ੍ਰੇਡਾਈ ਨੇ ਆਪਣੇ 25ਵੇਂ ਸਥਾਪਨਾ ਦਿਵਸ ਦੇ ਮੌਕੇ ਐਲਾਨ ਕੀਤਾ ਕਿ ਅਗਲੇ ਇਕ ਸਾਲ ’ਚ ਸੰਗਠਨ 1,000 ਸਕੂਲ ਖੋਲ੍ਹੇਗਾ ਅਤੇ ਹਰੇ ਖੇਤਰ ਨੂੰ ਉਤਸ਼ਾਹ ਦੇਣ ਲਈ ਵੀ ਪਹਿਲ ਕਰੇਗਾ।
ਇਹ ਵੀ ਪੜ੍ਹੋ - December Holidays List: ਅਗਲੇ ਮਹੀਨੇ ਹੋਣਗੀਆਂ ਕਈ ਛੁੱਟੀਆਂ, ਚੈੱਕ ਕਰ ਲਓ ਸੂਚੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8