ਸਰਕਾਰ ਲੈ ਕੇ ਆ ਰਹੀ ਨਵੀਂ ਯੋਜਨਾ, ਸਿਰਫ 10 ਮਿੰਟ ''ਚ ਬਣ ਜਾਵੇਗਾ ਤੁਹਾਡਾ ਈ-ਪੈਨ ਕਾਰਡ

Friday, Jul 12, 2019 - 11:38 AM (IST)

ਸਰਕਾਰ ਲੈ ਕੇ ਆ ਰਹੀ ਨਵੀਂ ਯੋਜਨਾ, ਸਿਰਫ 10 ਮਿੰਟ ''ਚ ਬਣ ਜਾਵੇਗਾ ਤੁਹਾਡਾ ਈ-ਪੈਨ ਕਾਰਡ

ਨਵੀਂ ਦਿੱਲੀ—ਪਛਾਣ ਦੇ ਸਰਕਾਰੀ ਦਸਤਾਵੇਜ਼ਾਂ ਨੂੰ ਪਾਉਣ ਦੀ ਪ੍ਰਕਿਰਿਆ ਆਸਾਨ ਬਣਾ ਰਹੀ ਸਰਕਾਰ ਦਾ ਧਿਆਨ ਹੁਣ ਪੈਨ ਕਾਰਡ 'ਤੇ ਹੈ। ਬਜਟ ਪ੍ਰਸਤਾਵਾਂ 'ਚ ਕਿਹਾ ਗਿਆ ਹੈ ਕਿ ਇਲੈਕਟ੍ਰਾਨਿਕ ਪੈਨ ਕਾਰਡ ਭਾਵ ਈ-ਪੈਨ ਕਾਰਡ 10 ਮਿੰਟ 'ਚ ਉਪਲੱਬਧ ਕਰਵਾਇਆ ਜਾਵੇਗਾ। ਇਸ ਦੇ ਲਈ ਆਮਦਨ ਵਿਭਾਗ ਇਕ ਰੀਅਲ ਟਾਈਮ ਪੈਨ ਪ੍ਰੋਸੈਸਿੰਗ ਸੈਂਟਰ ਬਣਾ ਰਿਹਾ ਹੈ। ਇਸ 'ਚ ਕੋਈ ਵੀ ਉਪਭੋਗਤਾ ਆਧਾਰ ਆਧਾਰਿਤ ਆਨਲਾਈਨ ਕੇ.ਵਾਈ.ਸੀ. ਦੇ ਰਾਹੀਂ ਈ-ਪੈਨ ਕਾਰਡ ਦੀ ਅਰਜ਼ੀ ਕਰ ਸਕੇਗਾ। ਵਿੱਤੀ ਸੂਬਾ ਮੰਤਰੀ ਅਨੁਰਾਗ ਠਾਕੁਰ ਨੇ ਲੋਕਸਭਾ 'ਚ ਇਸ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਪੈਨ-ਟੈਨ ਪ੍ਰੋਸੈਸਿੰਗ ਸੈਂਟਰ ਤਿਆਰ ਕਰ ਰਹੀ ਹੈ ਜਿਥੇ ਤੁਰੰਤ ਜਾਂ ਅਧਿਕਤਮ 10 ਮਿੰਟ 'ਚ ਈ-ਪੈਨ ਮਿਲ ਜਾਵੇਗਾ।
ਈ-ਪੈਨ ਕਾਰਡ ਦੀਆਂ ਇਹ ਹਨ ਖੂਬੀਆਂ 
—ਰੀਅਲ ਟਾਈਮ ਪੈਨ-ਟੈਨ ਪ੍ਰੋਸੈਸਿੰਗ ਸੈਂਟਰ ਆਧਾਰ ਦੇ ਰਾਹੀਂ ਹੀ ਆਪਣੀ ਸਾਰੀ ਨਿੱਜੀ ਜਾਣਕਾਰੀਆਂ ਦੀ ਪੁਸ਼ਟੀ ਕਰ ਲਵੇਗਾ। ਇਸ 'ਚ ਅਧਿਕਤਮ 10 ਮਿੰਟ ਦਾ ਸਮਾਂ ਲੱਗੇਗਾ।
—ਕੇਂਦਰੀ ਪ੍ਰਤੱਖ ਟੈਕਸ ਬੋਰਡ ਨੇ ਦਸੰਬਰ 2018 ਨੂੰ ਸੂਚਨਾ ਜਾਰੀ ਕਰਕੇ ਆਨਲਾਈਨ ਪੀ.ਡੀ.ਐੱਫ.ਜਾਂ ਕਿਊ.ਆਰ. ਕੋਡ ਆਧਾਰਿਤ ਪੈਨ ਕਾਰਡ ਨੂੰ ਵੈਧ ਠਹਿਰਾਇਆ ਸੀ। ਹਾਲਾਂਕਿ ਅਜੇ ਇਸ 'ਚ ਕਾਫੀ ਸਮਾਂ ਲੱਗਦਾ ਹੈ। 
—ਆਮਦਨ ਵਿਭਾਗ ਈ-ਕੇ.ਵਾਈ.ਸੀ. ਦੇ ਰਾਹੀਂ ਈ-ਪੈਨ ਜਾਰੀ ਕਰਦਾ ਹੈ। ਡਿਜੀਟਲ ਹਸਤਾਖਰ ਦਸਤਵੇਜ਼ ਦੇ ਰੂਪ ਇਹ ਤੁਹਾਡੇ ਈ-ਮੇਲ 'ਤੇ ਆਉਂਦਾ ਹੈ। ਇਸ ਨੂੰ ਕਿਸੇ ਵੀ ਥਾਂ ਪਛਾਣ ਦੇ ਦਸਤਾਵੇਜ਼ ਦੇ ਰੂਪ 'ਚ ਕਿਤੇ ਵੀ ਵਰਤੋਂ ਕੀਤਾ ਜਾ ਸਕਦਾ ਹੈ। ਇਹ ਡਿਜੀਟਲ ਈ-ਪੈਨ ਪੂਰੀ ਤਰ੍ਹਾਂ ਵੈਲਡ ਹੈ।
—ਈ-ਪੈਨ ਦੀ ਇਹ ਸੁਵਿਧਾ ਸਿਰਫ ਭਾਰਤੀ ਨਾਗਰਿਕਾਂ ਨੂੰ ਹੀ ਉਪਲੱਬਧ ਹੈ ਜਿਨ੍ਹਾਂ ਦੇ ਕੋਲ ਵੈਧ ਆਧਾਰ ਕਾਰਡ ਹੈ। ਧਿਆਨ ਰੱਖੋ ਕਿ ਪੈਨ ਅਤੇ ਆਧਾਰ ਦੀਆਂ ਸਾਰੀਆਂ ਜਾਣਕਾਰੀਆਂ ਇੱਕੋ ਜਿਹੀਆਂ ਹੀ ਹੋਣੀਆਂ ਚਾਹੀਦੀਆਂ ਹਨ। 
—ਨਿਯਮਿਤ ਤੌਰ 'ਤੇ ਡਾਕ ਵਲੋਂ ਜਾਰੀ ਕੀਤਾ ਜਾਣ ਵਾਲਾ ਪੈਨ ਕਾਰਡ ਅਜੇ 15-20 ਦਿਨ 'ਚ ਪਹੁੰਚਦਾ ਹੈ। ਸਰਕਾਰ ਕੇਂਦਰਾਂ ਅਤੇ ਪ੍ਰੋਸੈਸਿੰਗ ਸਾਫਟਵੇਅਰ ਨੂੰ ਉਨਤ ਕਰਕੇ ਇਸ 'ਚ ਲੱਗਣ ਵਾਲੇ ਸਮੇਂ ਨੂੰ ਵੀ ਘਟ ਕਰ ਰਹੀ ਹੈ। ਜੇਕਰ ਭੌਤਿਕ ਰੂਪ ਨਾਲ ਪੈਨ ਅਰਜ਼ੀ 'ਚ ਆਧਾਰ ਦੀ ਵਰਤੋਂ ਹੋਵੇਗੀ ਤਾਂ ਹੋਰ ਘੱਟ ਸਮਾਂ ਲੱਗੇਗਾ 


author

Aarti dhillon

Content Editor

Related News